11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

‘ ਖੇਡਾਂ ਵਤਨ ਪੰਜਾਬ ਦੀਆਂ ’ 2026 ਸੀਜ਼ਨ ਚਾਰ ਦੇ ਦੂਜੇ ਦਿਨ ਹੋਏ ਗਹਿਗੱਚ ਮੁਕਾਬਲੇ

ਸ੍ਰੀ ਚਮਕੌਰ ਸਾਹਿਬ, 10 ਸਤੰਬਰ (ਜਗਮੋਹਣ ਸਿੰਘ ਨਾਰੰਗ)-ਖੇਡਾਂ ਵਤਨ ਪੰਜਾਬ ਦੀਆਂ 2026 ਸੀਜਨ ਚਾਰ ਦੇ ਦੂਜੇ ਦਿਨ ਅੱਜ ਸਥਾਨਕ ਸਟੇਡੀਅਮ ਵਿਚ ਗਹਿਗੱਚ ਮੁਕਾਬਲੇ ਹੋਏ। ਉਪ ਮੰਡਲ ਮੈਜਿਸਟਰੇਟ ਪ੍ਰਦੀਪ ਸਿੰਘ ਬੈਂਸ ਦੀ ਅਗਵਾਈ ਹੇਠ ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਅਤੇ ਕੋਚ ਸ਼ੀਲ ਭਗਤ, ਮੈਡਮ ਵੰਦਨਾ ਬਾਹਰੀ ਦੀ ਦੇਖ ਰੇਖ ਹੇਠ ਹੋ ਰਹੇ ਇਨ੍ਹਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਕੋਆਰਡੀਨੇਟਰ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਵਾਲੀਬਾਲ ਮੁਕਾਬਲੇ 14 ਸਾਲਾਂ ਵਰਗ ਵਿਚ (ਕੁੜੀਆਂ) ਗਾਰਡਨ ਵੈਲੀ ਬੇਲਾ ਪਹਿਲਾ, ਸੰਤ ਬਾਬਾ ਪਿਆਰਾ ਸਿੰਘ ਸਕੂਲ ਸ੍ਰੀ ਚਮਕੌਰ ਸਾਹਿਬ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਬਜੀਦਪੁਰ ਨੇ ਤੀਜਾ ਸਥਾਨ ਹਾਸਲ ਕੀਤਾ।

ਅਜੀਤ ਡੈਸਕ 11-09-2026
ਸ੍ਰੀ ਚਮਕੌਰ ਸਾਹਿਬ, 10 ਸਤੰਬਰ (ਜਗਮੋਹਣ ਸਿੰਘ ਨਾਰੰਗ)-ਖੇਡਾਂ ਵਤਨ ਪੰਜਾਬ ਦੀਆਂ 2026 ਸੀਜਨ ਚਾਰ ਦੇ ਦੂਜੇ ਦਿਨ ਅੱਜ ਸਥਾਨਕ ਸਟੇਡੀਅਮ ਵਿਚ ਗਹਿਗੱਚ ਮੁਕਾਬਲੇ ਹੋਏ। ਉਪ ਮੰਡਲ ਮੈਜਿਸਟਰੇਟ ਪ੍ਰਦੀਪ ਸਿੰਘ ਬੈਂਸ ਦੀ ਅਗਵਾਈ ਹੇਠ ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਅਤੇ ਕੋਚ ਸ਼ੀਲ ਭਗਤ, ਮੈਡਮ ਵੰਦਨਾ ਬਾਹਰੀ ਦੀ ਦੇਖ ਰੇਖ ਹੇਠ ਹੋ ਰਹੇ ਇਨ੍ਹਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਕੋਆਰਡੀਨੇਟਰ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਵਾਲੀਬਾਲ ਮੁਕਾਬਲੇ 14 ਸਾਲਾਂ ਵਰਗ ਵਿਚ (ਕੁੜੀਆਂ) ਗਾਰਡਨ ਵੈਲੀ ਬੇਲਾ ਪਹਿਲਾ, ਸੰਤ ਬਾਬਾ ਪਿਆਰਾ ਸਿੰਘ ਸਕੂਲ ਸ੍ਰੀ ਚਮਕੌਰ ਸਾਹਿਬ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਬਜੀਦਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਮੁੰਡਿਆਂ ਦੇ ਮੁਕਾਬਲੇ ਵਿਚ ਗਾਰਡਨ ਵੈਲੀ ਬੇਲਾ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਕੂਮਾਜਰਾ ਦੂਜੇ ਅਤੇ ਪਿਪਸ ਤੀਜੇ ਸਥਾਨ ’ਤੇ ਰਹੇ। 17 ਸਾਲਾਂ ਮੁੰਡਿਆਂ ਦੇ ਮੁਕਾਬਲੇ ਵਿਚ ਗਾਰਡਨ ਵੈਲੀ ਬੇਲਾ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਕੂਮਾਜਰਾ ਦੂਜੇ ਅਤੇ ਸਰਕਾਰੀ ਹਾਈ ਸਕੂਲ ਬਜੀਦਪੁਰ ਤੀਜੇ, ਮੁੰਡਿਆਂ ਦੇ ਮੁਕਾਬਲੇ ਵਿਚ ਪਿਪਸ ਪਹਿਲਾ ਸਥਾਨ, ਭੱਕੂਮਾਜਰਾ ਦੂਜਾ ਸਥਾਨ, ਗੁਰੂ ਗੋਬਿੰਦ ਸਿੰਘ ਸਕੂਲ ਤੀਜੇ ਸਥਾਨ ਤੇ ਰਹੇ। 21 ਸਾਲਾ ਵਰਗ ਮੁੰਡਿਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਕਲੱਬ ਮਾਣੇ ਮਾਜਰਾ, ਦੂਜਾ ਸਥਾਨ ਸ਼ਹੀਦ ਭਗਤ ਸਿੰਘ ਕਲੱਬ ਕੋਟਲੀ, ਵਾਲੀਬਾਲ ਕਲੱਬ ਸ੍ਰੀ ਚਮਕੌਰ ਸਾਹਿਬ ਤੀਜੇ ਸਥਾਨ ਤੇ ਰਹੇ। ਕੁੜੀਆਂ ਦੇ ਮੁਕਾਬਲੇ ਵਿਚ ਪਿਪਸ ਪਹਿਲੇ, ਗਾਰਡਨ ਵੈਲੀ ਦੂਜੇ, ਭੱਕੂਮਾਜਰਾ ਸਕੂਲ ਤੀਜੇ ਸਥਾਨ ਤੇ ਰਹੇ। ਕਬੱਡੀ ਸਰਕਲ 17 ਸਾਲਾ ਮੁੰਡੇ ਖ਼ਾਲਸਾ ਸਕੂਲ ਸ੍ਰੀ ਚਮਕੌਰ ਸਾਹਿਬ ਜੇਤੂ ਰਿਹਾ। ਮੁਕਾਬਲੇ ਦੌਰਾਨ ਹਰਮਨਦੀਪ ਸਿੰਘ ਸੰਧੂ,ਦਵਿੰਦਰ ਸਿੰਘ ਮਕੜੌਨਾ ਕਲਾਂ , ਇੰਦਰਜੀਤ ਸਿੰਘ ਹਾਫ਼ਿਜ਼ਾਬਾਦ, ਗੁਰਵਿੰਦਰ ਸਿੰਘ ਬਰਸਾਲਪੁਰ, ਦਲਜੀਤ ਕੌਰ ਸ੍ਰੀ ਚਮਕੌਰ ਸਾਹਿਬ, ਨਵਲ ਪ੍ਰੀਤ ਕੌਰ ਭੱਕੂਮਾਜਰਾ, ਸਰਬਜੀਤ ਸਿੰਘ ਦੁੱਮਣਾ, ਹਰਿੰਦਰ ਕੌਰ ਤੁੰਗ, ਗੁਰਿੰਦਰ ਸਿੰਘ ਹਾਫਿਜ਼ਾਬਾਦ, ਪੁਨੀਤ ਸਿੰਘ ਲਾਲੀ ਮਕੜੌਨਾ ਕਲਾਂ, ਹਰਪ੍ਰੀਤ ਸਿੰਘ ਭੱਕੂਮਾਜਰਾ, ਨਿਰਮਲ ਸਿੰਘ ਮਨੈਲੀ, ਗੁਰਿੰਦਰ ਸਿੰਘ ਮਹਿਤੋਤ, ਜੁਝਾਰ ਸਿੰਘ ਗਰਚਾ ਜ਼ਿਲ੍ਹਾ ਪ੍ਰਧਾਨ, ਜਰਨੈਲ ਸਿੰਘ ਭੂਰੜੇ, ਕੇਸਰ ਸਿੰਘ, ਓਮਵੀਰ ਸਿੰਘ ਅਤੇ ਜਸਵਿੰਦਰ ਸਿੰਘ ਭੁੱਲਰ ਨੇ ਮੁਕਾਬਲੇ ਸਫ਼ਲ ਬਣਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਕੱਲ੍ਹ ਇਨ੍ਹਾਂ ਜੇਤੂਆਂ ਨੂੰ ਇਨਾਮ ਵੰਡੇ ਜਾਣਗੇ।
ਪਿਛਲੀ ਖ਼ਬਰ ਬਰਮਲਾ ਵਿਖੇ ਨਵੇਂ ਬੋਰ ਦਾ ਉਦਘਾਟਨ ਕਰਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਨਾਲ ਹਾਜ਼ਰ ਪਤਵੰਤੇ। ਦੋ ਦਹਾਕਿਆਂ... ਅਗਲੀ ਖ਼ਬਰ ਸਮੀਰੋਵਾਲ ਵਿਖੇ ਕੈਂਸਰ ਜਾਗਰੂਕਤਾ ਤੇ ਸਕਰੀਨਿੰਗ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।