11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਅਜੀਤ, ਜਲੰਧਰ 286 ਕੰਟਰੈਕਟ ਕਾਮਿਆਂ ਨੂੰ ਆਫ਼ਰ ਲੈਟਰ ਜਾਰੀ ਕਰਨ ਦੀ ਮੰਗ - ਜਥੇਬੰਦੀ ਵਲੋਂ ਸੰਘਰਸ਼ ਦੀ ਚਿਤਾਵਨੀ

ਘਨੌਲੀ, 10 ਸਤੰਬਰ (ਪ ਪ)-ਇੰਪਲਾਈਜ਼ ਫੈਡਰੇਸ਼ਨ ਪੀ. ਐੱਸ.

ਸਨਿਚਰਵਾਰ, 1 ਅਗਸਤ, 2026 11-09-2026
ਘਨੌਲੀ, 10 ਸਤੰਬਰ (ਪ ਪ)-ਇੰਪਲਾਈਜ਼ ਫੈਡਰੇਸ਼ਨ ਪੀ.ਐੱਸ.ਈ.ਬੀ. ਥਰਮਲ ਯੂਨਿਟ ਰੂਪਨਗਰ ਦੇ ਇੱਕ ਵਫ਼ਦ ਨੇ ਅੱਜ ਜਥੇਬੰਦੀ ਦੇ ਪ੍ਰਧਾਨ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੂਪਨਗਰ ਦੇ ਮੁੱਖ ਇੰਜੀਨੀਅਰ ਨਾਲ ਮੁਲਾਕਾਤ ਕਰਕੇ ਸਿਵਲ ਸਰਕਲ ਵਿਚ ਕੰਟਰੈਕਟ ’ਤੇ ਕੰਮ ਕਰ ਰਹੇ 286 ਕਾਮਿਆਂ ਨੂੰ ਆਫ਼ਰ ਲੈਟਰ ਜਾਰੀ ਕਰਨ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ। ਵਫ਼ਦ ਨੇ ਮੁੱਖ ਇੰਜੀਨੀਅਰ ਦੇ ਧਿਆਨ ਵਿਚ ਲਿਆਂਦਾ ਕਿ ਥਰਮਲ ਪਲਾਂਟ ਵਿਚ ਕੰਟਰੈਕਟ ’ਤੇ ਕੰਮ ਕਰ ਰਹੇ ਕੁੱਲ 1451 ਕਾਮਿਆਂ ਵਿਚੋਂ 835 ਕਾਮਿਆਂ ਨੂੰ ਆਫ਼ਰ ਲੈਟਰ ਜਾਰੀ ਕੀਤੇ ਜਾ ਚੁੱਕੇ ਹਨ, ਪਰ ਸਿਵਲ ਸਰਕਲ ਵਿਚ ਕੰਮ ਕਰ ਰਹੇ 286 ਕਾਮਿਆਂ ਨੂੰ ਅਜੇ ਤੱਕ ਆਫ਼ਰ ਲੈਟਰ ਜਾਰੀ ਨਹੀਂ ਕੀਤੇ ਗਏ। ਜਥੇਬੰਦੀ ਨੇ ਮੰਗ ਕੀਤੀ ਕਿ ਇਨ੍ਹਾਂ ਕਾਮਿਆਂ ਨਾਲ ਵੀ ਬਰਾਬਰੀ ਦਾ ਵਿਵਹਾਰ ਕਰਦਿਆਂ ਉਨ੍ਹਾਂ ਨੂੰ ਬਿਨਾਂ ਕਿਸੇ ਹੋਰ ਦੇਰੀ ਦੇ ਆਫ਼ਰ ਲੈਟਰ ਜਾਰੀ ਕੀਤੇ ਜਾਣ। ਵਫ਼ਦ ਨੇ ਇਹ ਵੀ ਦੱਸਿਆ ਕਿ ਗੁਰੂ ਹਰਗੋਬਿੰਦ ਸਿੰਘ ਥਰਮਲ ਪਲਾਂਟ, ਲਹਿਰਾ ਮੁਹੱਬਤ ਵਿਖੇ ਸਿਵਲ ਸਰਕਲ ਵਿਚ ਇਸੇ ਕੈਟਾਗਰੀ ਅਤੇ ਇਸੇ ਕਿਸਮ ਦਾ ਕੰਮ ਕਰਨ ਵਾਲੇ ਕੰਟਰੈਕਟ ਕਾਮਿਆਂ ਨੂੰ ਆਫ਼ਰ ਲੈਟਰ ਜਾਰੀ ਕੀਤੇ ਜਾ ਚੁੱਕੇ ਹਨ। ਇਸ ਲਈ ਰੂਪਨਗਰ ਥਰਮਲ ਪਲਾਂਟ ਦੇ ਸਿਵਲ ਸਰਕਲ ਕਾਮਿਆਂ ਨੂੰ ਇਸ ਸੁਵਿਧਾ ਤੋਂ ਵਾਂਝਾ ਰੱਖਣਾ ਵਾਜਬ ਨਹੀਂ ਹੈ। ਜਥੇਬੰਦੀ ਨੇ ਮੰਗ ਕੀਤੀ ਕਿ ਦੋਵਾਂ ਥਰਮਲ ਪਲਾਂਟਾਂ ਦੇ ਸਮਾਨ ਕੈਟਾਗਰੀ ਦੇ ਕਾਮਿਆਂ ਨਾਲ ਬਰਾਬਰ ਦਾ ਵਿਵਹਾਰ ਕੀਤਾ ਜਾਵੇ। ਇਸ ਮੌਕੇ ਮੁੱਖ ਇੰਜੀਨੀਅਰ ਵਲੋਂ ਜਥੇਬੰਦੀ ਦੇ ਵਫ਼ਦ ਨੂੰ ਜਾਣੂ ਕਰਵਾਇਆ ਗਿਆ ਕਿ ਸਿਵਲ ਸਰਕਲ ਵਿਚ ਕੰਮ ਕਰ ਰਹੇ ਕੁੱਲ 286 ਕਾਮਿਆਂ ਵਿਚੋਂ 253 ਕਾਮਿਆਂ ਦਾ ਕੇਸ ਤਿਆਰ ਕਰਕੇ ਮੁੱਖ ਦਫ਼ਤਰ, ਪਟਿਆਲਾ ਵਿਖੇ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਬਾਕੀ ਮਾਮਲੇ ਸਮੇਤ ਇਨ੍ਹਾਂ ਕਾਮਿਆਂ ਦੇ ਆਫ਼ਰ ਲੈਟਰ ਜਾਰੀ ਕਰਵਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਮਲੇ ਨੂੰ ਜਲਦ ਹੱਲ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਜਥੇਬੰਦੀ ਦੇ ਆਗੂਆਂ ਨੇ ਸਪਸ਼ਟ ਕੀਤਾ ਕਿ 286 ਕੰਟਰੈਕਟ ਕਾਮਿਆਂ ਦੇ ਆਫ਼ਰ ਲੈਟਰ ਜਾਰੀ ਹੋਣ ਤੱਕ ਉਹ ਇਸ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਰਹਿਣਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਕਾਮਿਆਂ ਨੂੰ ਜਲਦ ਤੋਂ ਜਲਦ ਆਫ਼ਰ ਲੈਟਰ ਜਾਰੀ ਨਾ ਕੀਤੇ ਗਏ ਤਾਂ ਜਥੇਬੰਦੀ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਅਗਲਾ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਵੇਗੀ। ਆਗੂਆਂ ਨੇ ਕਿਹਾ ਕਿ ਜੇਕਰ ਜਥੇਬੰਦੀ ਨੂੰ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪਿਆ। ਵਫ਼ਦ ਵਿਚ ਥਰਮਲ ਯੂਨਿਟ ਦੇ ਜਨਰਲ ਸਕੱਤਰ ਰਾਜ ਕੁਮਾਰ ਕੋਹਲੀ ਅਤੇ ਡਿਪਟੀ ਜਨਰਲ ਸਕੱਤਰ ਰਵਿੰਦਰ ਕੁਮਾਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ ਨੇ ਨੂਰਪੁਰ ਬੇਦੀ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਗਰਾਂਟਾਂ ਦੇ ਚੈੱਕ ਭੇਟ ਕਰਨ ਮੌਕੇ ਪ੍ਰਬੰਧਕਾਂ ਦੇ ਨਾਲ ਵਿਧਾਇਕ ਦਿਨੇਸ਼ ਚੱਢਾ। ਛੋਟਾ ਫੂਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।