12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਐਡਵੋਕੇਟ ਅਸ਼ੋਕ ਚੌਧਰੀ ਬਣੇ ਬਾਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਐਡ: ਰਵਿੰਦਰ ਸਿੰਘ ਰਤਨ ਨੂੰ 16 ਵੋਟਾਂ ਦੇ ਫ਼ਰਕ ਨਾਲ ਹਰਾਇਆ, ਅਮਨਪ੍ਰੀਤ ਕੌਰ ਉਪ ਪ੍ਰਧਾਨ ਬਣੇ

ਸ੍ਰੀ ਅਨੰਦਪੁਰ ਸਾਹਿਬ, 11 ਸਤੰਬਰ (ਕਰਨੈਲ ਸਿੰਘ)-ਐਡਵੋਕੇਟ ਅਸ਼ੋਕ ਚੌਧਰੀ ਬਾਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਦੀ ਅੱਜ ਹੋਈ ਚੋਣ ‘ਚ ਐਡਵੋਕੇਟ ਰਵਿੰਦਰ ਸਿੰਘ ਰਤਨ ਨੂੰ 16 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਪ੍ਰਧਾਨ ਚੁਣੇ ਗਏ । ਚੋਣ ਨਤੀਜਿਆਂ ਅਨੁਸਾਰ ਐਡਵੋਕੇਟ ਅਸ਼ੋਕ ਚੌਧਰੀ ਨੂੰ 116 ਵੋਟਾਂ ਅਤੇ ਐਡਵੋਕੇਟ ਰਵਿੰਦਰ ਸਿੰਘ ਰਤਨ ਨੂੰ 100 ਵੋਟਾਂ ਮਿਲੀਆਂ।

ਅਜੀਤ ਡੈਸਕ 12-09-2026
ਸ੍ਰੀ ਅਨੰਦਪੁਰ ਸਾਹਿਬ, 11 ਸਤੰਬਰ (ਕਰਨੈਲ ਸਿੰਘ)-ਐਡਵੋਕੇਟ ਅਸ਼ੋਕ ਚੌਧਰੀ ਬਾਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਦੀ ਅੱਜ ਹੋਈ ਚੋਣ ‘ਚ ਐਡਵੋਕੇਟ ਰਵਿੰਦਰ ਸਿੰਘ ਰਤਨ ਨੂੰ 16 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਪ੍ਰਧਾਨ ਚੁਣੇ ਗਏ । ਚੋਣ ਨਤੀਜਿਆਂ ਅਨੁਸਾਰ ਐਡਵੋਕੇਟ ਅਸ਼ੋਕ ਚੌਧਰੀ ਨੂੰ 116 ਵੋਟਾਂ ਅਤੇ ਐਡਵੋਕੇਟ ਰਵਿੰਦਰ ਸਿੰਘ ਰਤਨ ਨੂੰ 100 ਵੋਟਾਂ ਮਿਲੀਆਂ। ਚੋਣ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਐਡਵੋਕੇਟ ਹੁਸ਼ਿਆਰ ਸਿੰਘ ਲੌਂਗੀਆ ਨੇ ਦੱਸਿਆ ਕਿ ਬਾਰ ਐਸੋਸੀਏਸ਼ਨ ਦੇ ਕੁੱਲ 224 ਮੈਂਬਰਾਂ ‘ਚੋਂ 216 ਵੋਟ ਪੋਲ ਹੋਏ। ਜਿਨ੍ਹਾਂ ‘ਚੋਂ 116 ਵੋਟ ਐਡਵੋਕੇਟ ਅਸ਼ੋਕ ਚੌਧਰੀ ਨੂੰ ਮਿਲਣ ‘ਤੇ ਜੇਤੂ ਐਲਾਨਿਆ ਗਿਆ। ਮਹਿਲਾ ਲਈ ਰਾਖਵੇਂ ਉਪ ਪ੍ਰਧਾਨ ਦੇ ਅਹੁਦੇ ਲਈ ਹੋਈ ਚੋਣ ‘ਚ ਐਡਵੋਕੇਟ ਅਮਨਪ੍ਰੀਤ ਕੌਰ ਨੇ ਐਡਵੋਕੇਟ ਮੀਨਾ ਕਾਲੀਆ ਨੂੰ 15 ਵੋਟਾਂ ਦੇ ਫ਼ਰਕ ਨਾਲ ਹਰਾਇਆ। ਅਮਨਪ੍ਰੀਤ ਕੌਰ ਨੂੰ 115 ਵੋਟਾਂ, ਮੀਨਾ ਕਾਲੀਆ ਨੂੰ 100 ਵੋਟਾਂ ਮਿਲੀਆਂ, ਜਦਕਿ ਇੱਕ ਵੋਟ ਰੱਦ ਹੋਈ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਅਸ਼ੋਕ ਚੌਧਰੀ ਅਤੇ ਉਪ ਪ੍ਰਧਾਨ ਅਮਨਪ੍ਰੀਤ ਕੌਰ ਨੂੰ ਵਕੀਲ ਭਾਈਚਾਰੇ ਵਲੋਂ ਵਧਾਈ ਦਿੱਤੀ ਗਈ। ਐਸੋਸੀਏਸ਼ਨ ਦੇ ਬਾਕੀ ਅਹੁਦੇਦਾਰ ਪਹਿਲਾਂ ਹੀ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ। ਇਸ ਮੌਕੇ ਸੀਨੀਅਰ ਐਡਵੋਕੇਟ ਪੀ.ਕੇ. ਉੱਪਲ, ਐਡਵੋਕੇਟ ਪ੍ਰੇਮ ਕੁਮਾਰ ਆਚਾਰੀਆ, ਸ਼ਿਵ ਕੁਮਾਰ, ਵਿਜੇ ਕੌਸ਼ਲ, ਅਵਧ ਬਿਹਾਰੀ ਚੇਤਨ, ਐਡਵੋਕੇਟ ਨਿਪੁੰਨ ਸੋਨੀ, ਐਡ: ਜਗਵੰਤ ਸਿੰਘ ਮੀਆਂਪੁਰੀ, ਐਡ: ਜਵਾਹਰ ਚੰਦਨ, ਐਡ: ਅਨੁਰਿਤ ਸ਼ਰਮਾ, ਗਗਨ ਭਾਰਦਵਾਜ, ਐਡਵੋਕੇਟ ਸਚਿਨ ਕੌਂਸਲ, ਦਿਨੇਸ਼ ਕੁਮਾਰ, ਐਡ: ਸੁਖਵਿੰਦਰ ਸਿੰਘ ਸੈਣੀ ਸਮੇਤ ਵੱਡੀ ਗਿਣਤੀ ‘ਚ ਬਾਰ ਦੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਨੰਗਲ ਸਮੇਤ ਪੂਰੇ ਰੂਪਨਗਰ ਜ਼ਿਲ੍ਹੇ ਦੀ ਅਰਥਵਿਵਸਥਾ ਨੂੰ ਮਿਲੇਗਾ ਹੁਲਾਰਾ - ਡਾ. ਸੁਭਾਸ਼ ਸ਼ਰਮਾ ਅਗਲੀ ਖ਼ਬਰ ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਅਤੇ ਚੰਡੀਗੜ੍ਹ ਨਾਲ ਮਿਲਾਉਣ ਵਾਲੀ ਸੜਕ ਦਾ ਕੰਮ ਪਿਛਲੇ ਦੋ ਸਾਲਾਂ ਤੋਂ ਠੱਪ ਇਲਾਕੇ ਦੇ ਲੋਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।