13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬਿਜਲੀ ਦੇ ਕੱਟਾਂ ਤੋਂ ਦੁਖੀ ਕਿਸਾਨਾਂ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਕੀਤੀ ਆਵਾਜਾਈ ਜਾਮ ਕਿਹਾ, ਪਹਿਲਾਂ ਤਾਂ ਪਰਾਲੀ ਪਾਲੀ, ਝੋਨਾ ਤਾਂ ਹੁਣ ਪਲਣਾ

ਸ੍ਰੀ ਚਮਕੌਰ ਸਾਹਿਬ, 12 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਬੱਸ ਅੱਡੇ ਨੇੜੇ ਅੱਜ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਸ੍ਰੀ ਚਮਕੌਰ ਸਾਹਿਬ -ਮੋਰਿੰਡਾ ਆਵਾਜਾਈ ਪੂਰੀ ਤਰਾਂ ਠੱਪ ਕਰਦਿਆਂ ਸਰਕਾਰ, ਬਿਜਲੀ ਵਿਭਾਗ, ਹਲਕਾ ਇੰਚਾਰਜ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿ ਜੇਕਰ ਬਿਜਲੀ ਦੇ ਕੱਟ ਖ਼ਤਮ ਕਰਕੇ ਸਿੰਜਾਈ ਲਈ ਪੂਰੀ ਬਿਜਲੀ ਨਾ ਦਿੱਤੀ ਤਾਂ 14 ਸਤੰਬਰ ਨੂੰ ਸੋਲਖੀਆਂ ਟੋਲ ਪਲਾਜ਼ੇ ‘ਤੇ ਧਰਨਾ ਲਗਾ ਹਾਈਵੇਅ ਦੀ ਸਮੁੱਚੀ ਆਵਾਜਾਈ ਟੱਪ ਕਰਨ ਦੀ ਚਿਤਾਵਨੀ ਦਿੱਤੀ। ਇਸ ਮੌਕੇ ਕਿਸਾਨ ਆਗੂ ਕਰਨ ਕੰਧੋਲਾ, ਭਾਕਿਯੂ (ਖੋਸਾ) ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ, ਜਗਦੀਪ ਸਿੰਘ ਬਰਸਾਲਪੁਰ, ਸੰਮਤੀ ਮੈਂਬਰ ਜਸਵੀਰ ਸਿੰਘ ਸੈਦਪੁਰ, ਰਣਜੋਧ ਸਿੰਘ ਮੌੜ ਆਦਿ ਕਿਸਾਨਾਂ ਨੇ ਕਿਹਾ ਕਿ ਪਿਛਲੇ 10-12 ਦਿਨਾਂ ਤੋਂ ਬਿਜਲੀ ਦੇ ਲੰਮੇ ਕੱਟਾਂ ਨੇ ਉਨ੍ਹਾਂ ਦੇ ਝੋਨੇ ਸਮੇਤ ਹੋਰ ਫ਼ਸਲਾਂ ਸੁਕਾ ਦਿੱਤੀਆਂ ਹਨ।

ਕਿਸਾਨਾਂ ਨਾਲ ਗੱਲਬਾਤ ਕਰਦੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਅਤੇ ਅਮਨਦੀਪ ਸਿੰਘ ਮਾਂਗਟ। 13-09-2026
ਸ੍ਰੀ ਚਮਕੌਰ ਸਾਹਿਬ, 12 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਬੱਸ ਅੱਡੇ ਨੇੜੇ ਅੱਜ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਸ੍ਰੀ ਚਮਕੌਰ ਸਾਹਿਬ -ਮੋਰਿੰਡਾ ਆਵਾਜਾਈ ਪੂਰੀ ਤਰਾਂ ਠੱਪ ਕਰਦਿਆਂ ਸਰਕਾਰ, ਬਿਜਲੀ ਵਿਭਾਗ, ਹਲਕਾ ਇੰਚਾਰਜ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿ ਜੇਕਰ ਬਿਜਲੀ ਦੇ ਕੱਟ ਖ਼ਤਮ ਕਰਕੇ ਸਿੰਜਾਈ ਲਈ ਪੂਰੀ ਬਿਜਲੀ ਨਾ ਦਿੱਤੀ ਤਾਂ 14 ਸਤੰਬਰ ਨੂੰ ਸੋਲਖੀਆਂ ਟੋਲ ਪਲਾਜ਼ੇ ‘ਤੇ ਧਰਨਾ ਲਗਾ ਹਾਈਵੇਅ ਦੀ ਸਮੁੱਚੀ ਆਵਾਜਾਈ ਟੱਪ ਕਰਨ ਦੀ ਚਿਤਾਵਨੀ ਦਿੱਤੀ। ਇਸ ਮੌਕੇ ਕਿਸਾਨ ਆਗੂ ਕਰਨ ਕੰਧੋਲਾ, ਭਾਕਿਯੂ (ਖੋਸਾ) ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ, ਜਗਦੀਪ ਸਿੰਘ ਬਰਸਾਲਪੁਰ, ਸੰਮਤੀ ਮੈਂਬਰ ਜਸਵੀਰ ਸਿੰਘ ਸੈਦਪੁਰ, ਰਣਜੋਧ ਸਿੰਘ ਮੌੜ ਆਦਿ ਕਿਸਾਨਾਂ ਨੇ ਕਿਹਾ ਕਿ ਪਿਛਲੇ 10-12 ਦਿਨਾਂ ਤੋਂ ਬਿਜਲੀ ਦੇ ਲੰਮੇ ਕੱਟਾਂ ਨੇ ਉਨ੍ਹਾਂ ਦੇ ਝੋਨੇ ਸਮੇਤ ਹੋਰ ਫ਼ਸਲਾਂ ਸੁਕਾ ਦਿੱਤੀਆਂ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਹੁਣ ਤੱਕ ਅਸੀ ਪਰਾਲੀ ਪਾਲੀ ਹੈ ਤੇ ਜਦੋਂ ਫ਼ਸਲ ਨੂੰ ਹੁਣ ਪਾਣੀ ਦੀ ਲੋੜ ਹੈ ਤਾਂ ਬਿਜਲੀ ਦੇ ਕੱਟ ਲਗਾ ਕੇ ਫ਼ਸਲਾਂ ਤੇ ਸੋਕਾ ਪਾ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੇ ਵਰ੍ਹੇ ਉਨ੍ਹਾਂ ਦੀਆਂ ਫ਼ਸਲਾਂ ਮੀਂਹ/ਹੜ੍ਹਾਂ ਨੇ ਬਰਬਾਦ ਕਰ ਦਿੱਤੀਆਂ ਅਤੇ ਇਸ ਵਾਰ ਸਰਕਾਰ ਦੀ ਨਾਲਾਇਕੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੱਦੋ ਪਾਵਰਕਾਮ ਦੇ ਅਧਿਕਾਰੀਆਂ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਕੋਇਲਾ ਨਾ ਹੋਣ ਕਾਰਨ ਥਰਮਲ ਦੇ ਯੂਨਿਟ ਬੰਦ ਹਨ, ਜਿਸ ਕਾਰਨ ਬਿਜਲੀ ਦੇ ਕੱਟ ਲੱਗ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਜਦੋਂ ਮੌਸਮ ਮਾਹਿਰਾਂ ਨੇ ਪਹਿਲਾਂ ਹੀ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਤਾਂ ਫਿਰ ਕੋਇਲਾ ਕਿਉਂ ਨਹੀਂ ਭੰਡਾਰ ਕੀਤਾ। ਧਰਨੇ ਵਿਚ ਪੁੱਜੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਮਾਂਗਟ ਨੇ ਕਿਸਾਨਾਂ ਦੀ ਗੱਲ ਸੁਣੀ ਤੇ ਮੌਕੇ ਤੇ ਅਧਿਕਾਰੀਆਂ ਨਾਲ ਗੱਲ ਵੀ ਕੀਤੀ। ਫਿਰ ਉਨ੍ਹਾਂ ਵਿਭਾਗ ਦੇ ਮੰਤਰੀ ਦੇ ਨੋਟਿਸ ਵਿਚ ਵੀ ਲਿਆਂਦਾ ਤੇ ਉਨ੍ਹਾਂ ਬਿਜਲੀ ਸਪਲਾਈ ਠੀਕ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਖ਼ਤਮ ਕੀਤਾ ਗਿਆ। ਧਰਨੇ ਦੌਰਾਨ ਆਵਾਜਾਈ ਬਦਲਵੇਂ ਰਸਤਿਆਂ ਰਾਹੀ ਬਹਾਲ ਕੀਤੀ ਗਈ। ਇਸ ਮੌਕੇ ਸਾਧੂ ਸਿੰਘ ਤਾਲਾਪੁਰ, ਤਾਰਾ ਚੰਦ ਜੰਡ ਸਾਹਿਬ, ਗੁਰਜੀਤ ਸਿੰਘ ਤਾਲਾਪੁਰ, ਗੁਰਤੇਜ ਸਿੰਘ ਸੈਦਪੁਰ, ਕੁਲਵੰਤ ਸਿੰਘ ਢੀਂਡਸਾ, ਵਿਕਰਮ ਰਾਣਾ, ਪ੍ਰਿੰਸ ਰਾਣਾ, ਅਵਤਾਰ ਸਿੰਘ ਕਤਲੌਰ, ਸਾਬਕਾ ਸਰਪੰਚ ਸੰਤ ਸਿੰਘ ਕਤਲੌਰ, ਗੁਰਪ੍ਰੀਤ ਸਿੰਘ ਚੂਹੜਮਾਜਰਾ, ਰਣਧੀਰ ਸਿੰਘ, ਜਸਵੰਤ ਸਿੰਘ, ਨਰਿੰਦਰ ਸਿੰਘ ਦੁੱਗਰੀ, ਚਰਨਜੀਤ ਸਿੰਘ ਰੁੜਕੀ, ਗੁਰਕੀਰਤ ਸਿੰਘ ਢੇਸਪੁਰ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
ਪਿਛਲੀ ਖ਼ਬਰ 100 ਫੁੱਟ ਤੱਕ ਬੋਰ ਕਰਕੇ ਪਾਣੀ ਦੀ ਸਮੱਸਿਆ ਹੱਲ ਕਰਨ ਲਈ ਚੱਲ ਰਿਹਾ ਕੰਮ–ਸਥਾਨਕ ਸਰਕਾਰਾਂ ਮੰਤਰੀ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਰੂਪਨਗਰ ਦੀ ਹੋਈ ਮੀਟਿੰਗ ਚੰਡੀਗੜ੍ਹ ਮੋਰਚੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਸ਼ਾਮਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।