ਪੰਜਾਬ ਪ੍ਰਧਾਨ ਕਮਲ ਚੌਹਾਨ ਟੇਡੇਵਾਲ ਦੀ ਟੀਮ ਨੇ ਪਿੰਡ ਝਾਂਗੜੀਆਂ ਵਿਖੇ ਨੌਜਵਾਨਾਂ ਨੂੰ ਜਰਸੀਆਂ ਸਮੇਤ ਖੇਡ ਕਿੱਟਾਂ ਵੰਡੀਆਂ
ਨੂਰਪੁਰ ਬੇਦੀ, 19 ਸਤੰਬਰ (ਵਿੰਦਰਪਾਲ ਝਾਂਡੀਆਂ)- ਅਖਿਲ ਭਾਰਤੀ ਗੁੱਜਰ ਮਹਾਂਸਭਾ ਪੰਜਾਬ ਦੇ ਪ੍ਰਧਾਨ ਅਤੇ ਨਾਮਵਰ ਸਮਾਜ ਸੇਵੀ ਆਗੂ ਕਮਲ ਚੌਹਾਨ ਟੇਡੇਵਾਲ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਨ੍ਹਾਂ ਨੂੰ ਖੇਡਾਂ ਦਾ ਸਮਾਨ ਵੰਡਣ ਲਈ ਵੱਡਾ ਉਪਰਾਲਾ ਕਰ ਰਹੇ ਹਨ। ਜਿਸ ਤਹਿਤ ਉਨਾਂ ਦੀ ਟੀਮ ਵਲੋਂ ਪਿੰਡਾਂ ਵਿਚ ਨੌਜਵਾਨਾਂ ਨੂੰ ਨਿਰੰਤਰ ਖੇਡਾਂ ਦਾ ਸਮਾਨ ਵੰਡਿਆ ਜਾ ਰਿਹਾ ਹੈ।
ਪਿੰਡ ਝਾਂਗੜੀਆਂ ਵਿਖੇ ਖਿਡਾਰੀਆਂ ਨੂੰ ਜਰਸੀਆਂ ਅਤੇ ਕਿੱਟਾਂ ਵੰਡਦੇ ਹੋਏ ਪੰਜਾਬ ਪ੍ਰਧਾਨ ਕਮਲ ਚੌਹਾਨ ਦੀ ਟੀਮ ਦੇ ਆਗੂ ਓਂਕਾਰ ਚੌਹਾਨ। ਤਸਵੀਰ: ਵਿੰਦਰਪਾਲ ਝਾਂਡੀਆਂ
20-09-2026