26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਲਾਇਨਜ਼ ਕਲੱਬ ਸ੍ਰੀ ਅਨੰਦਪੁਰ ਸਾਹਿਬ ਨੇ ਲਗਾਇਆ 37ਵਾਂ ਖ਼ੂਨਦਾਨ ਕੈਂਪ, 68 ਯੂਨਿਟ ਕੀਤੇ ਇਕੱਤਰ

ਸ੍ਰੀ ਅਨੰਦਪੁਰ ਸਾਹਿਬ, 25ਸਤੰਬਰ (ਕਰਨੈਲ ਸਿੰਘ)-ਲਾਇਨਜ਼ ਕਲੱਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦਿਆਂ 37ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਬਖਤਾਵਰ ਸਿੰਘ ਰਾਣਾ ਦੀ ਅਗਵਾਈ ’ਚ ਸਥਾਨਕ ਭਾਈ ਜੈਤਾ ਜੀ ਸਰਕਾਰੀ ਹਸਪਤਾਲ ਦੀ ਟੀਮ ਵਲੋਂ 68 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ।

ਅਜੀਤ ਡੈਸਕ 26-09-2026
ਸ੍ਰੀ ਅਨੰਦਪੁਰ ਸਾਹਿਬ, 25ਸਤੰਬਰ (ਕਰਨੈਲ ਸਿੰਘ)-ਲਾਇਨਜ਼ ਕਲੱਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦਿਆਂ 37ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਬਖਤਾਵਰ ਸਿੰਘ ਰਾਣਾ ਦੀ ਅਗਵਾਈ ’ਚ ਸਥਾਨਕ ਭਾਈ ਜੈਤਾ ਜੀ ਸਰਕਾਰੀ ਹਸਪਤਾਲ ਦੀ ਟੀਮ ਵਲੋਂ 68 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਇਹ ਕੈਂਪ ਪ੍ਰਭਦੀਪ ਸਿੰਘ ਤਲਵਾੜ ਵਲੋਂ ਆਪਣੇ ਦਾਦਾ ਜੀ ਅਤੇ ਦਾਦੀ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਲਾਇਨ ਇੰਦਰਜੀਤ ਸਿੰਘ ਅਰੋੜਾ ਨੇ ਕੈਂਪ ਨੂੰ ਸਫਲ ਬਣਾਉਣ ਲਈ ਸਮੂਹ ਖ਼ੂਨਦਾਨੀਆਂ, ਸਤਿਕਾਰਯੋਗ ਮਹਿਮਾਨਾਂ ਅਤੇ ਸਮੂਹ ਕਲੱਬ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਲਾਇਨ ਪਾਲ ਸਿੰਘ ਬੰਗਾ ਨੇ ਸਟਾਰ ਗੈੱਸਟ ਵਜੋਂ ਅਸ਼ੀਰਵਾਦ ਦਿੱਤਾ । ਕੈਂਪ ’ਚ ਪੀ.ਡੀ.ਜੀ. ਲਾਇਨ ਰਸ਼ਪਾਲ ਸਿੰਘ ਬਚਾਜੀਵੀ, ਲਾਇਨ ਪਰਮਜੀਤ ਸਿੰਘ ਚਾਵਲਾ ਅਤੇ ਲਾਇਨ ਹਰਦੀਪ ਸਿੰਘ ਖੜਕਾ ਨੇ ਗੈੱਸਟ ਆਫ਼ ਆਨਰ, ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਵਲੋਂ ਵਿਸ਼ੇਸ਼ ਮਹਿਮਾਨ ਅਤੇ ਸਥਾਨਕ ਸਿਵਲ ਹਸਪਤਾਲ ਦੇ ਡਾ. ਅਮਰਿੰਦਰ ਸਿੰਘ ਨੇ ਸ਼ਿਰਕਤ ਕੀਤੀ। ਕਲੱਬ ਦੇ ਪ੍ਰਧਾਨ ਲਾਇਨ ਭੁਪਿੰਦਰ ਪਾਲ ਸਿੰਘ ਤਲਵਾੜ, ਸਕੱਤਰ ਲਾਇਨ ਇੰਦਰਜੀਤ ਸਿੰਘ ਅਰੋੜਾ, ਖ਼ਜ਼ਾਨਚੀ ਲਾਇਨ ਕੁਲਦੀਪ ਸਿੰਘ ਭੱਠੇ ਵਾਲੇ ਅਤੇ ਪੀ.ਆਰ.ਓ. ਲਾਇਨ ਦੇਵਿੰਦਰ ਕੌਸ਼ਲ, ਲਾਇਨ ਦੀਪਕ ਰਾਣਾ, ਲਾਇਨ ਸੁਖਵਿੰਦਰ ਸਿੰਘ ਬਿੱਟੂ, ਲਾਇਨ ਤੇਜਿੰਦਰ ਸਿੰਘ ਚੰਨ, ਲਾਇਨ ਕਮਲਜੀਤ ਵਰਮਾ, ਲਾਇਨ ਜਗਤਾਰ ਸਿੰਘ ਸੰਘਾ, ਲਾਇਨ ਮਨਿੰਦਰ ਪਾਲ ਸਿੰਘ ਮਨੀ, ਲਾਇਨ ਜਸਵਿੰਦਰ ਸਿੰਘ ਸੋਨੂ, ਲਾਇਨ ਮਹੇਸ਼ ਕੁਮਾਰ, ਲਾਇਨ ਅਮਰਿੰਦਰ ਸਿੰਘ ਚੀਮਾ, ਲਾਇਨ ਡਾ. ਗੁਰਪਾਲ ਸਿੰਘ, ਲਾਇਨ ਡਾ. ਜਗਰੂਪ ਸਿੰਘ, ਲਾਇਨ ਐਡਵੋਕੇਟ ਵਿਸ਼ਾਲ ਮਹਿਰਾ, ਲਾਇਨ ਅਮਰਜੀਤ ਸਿੰਘ, ਡਾ. ਵੀਰਪਾਲ ਸਿੰਘ, ਡਾ. ਰਵਿੰਦਰ ਸਿੰਘ, ਪ੍ਰੋ. ਸੁਖਵਿੰਦਰ ਸਿੰਘ, ਲਖਵੀਰ ਸਿੰਘ, ਸੁਖਦੇਵ ਸਿੰਘ ਜਗਜੀਤ ਸਿੰਘ ਜੱਗੀ ਬਲਾਕ ਪ੍ਰਧਾਨ ‘ਆਪ’, ਭਾਜਪਾ ਦੇ ਸੀਨੀਅਰ ਲੀਡਰ ਕੇ ਕੇ ਬੇਦੀ, ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵੇਦਾਂਤ ਆਚਾਰੀਆ ਸਵਾਮੀ ਚੇਤਨਾਨੰਦ ਭੂਰੀਵਾਲਿਆਂ ਦੇ ਅਵਤਾਰ ਦਿਵਸ ਨੂੰ ਲੈ ਕੇ ਗੁਰਗੱਦੀ ਪਰੰਪਰਾ ਦੇ ਸੇਵਾਦਾਰਾਂ ਵਲੋਂ ਜ਼ੋਰ... ਅਗਲੀ ਖ਼ਬਰ ਮੁਲਾਜ਼ਮਾਂ ਦੀ ਸਾਂਝੀ ਤਾਲਮੇਲ ਸੰਘਰਸ਼ ਕਮੇਟੀ ਸਿਆਸੀ ਵਿੰਗ ਬਣਾਉਣ : ਗਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।