26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸੱਪ ਦੇ ਕੱਟਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ

ਭਰਤਗੜ੍ਹ, 25 ਸਤੰਬਰ (ਜਸਬੀਰ ਸਿੰਘ ਬਾਵਾ)-ਨੇੜਲੇ ਪਿੰਡ ਕਕਰਾਲਾ ’ਚ ਫ਼ਸਲ ਨੂੰ ਦਵਾਈ ਦਾ ਛਿੜਕਾਅ ਕਰਦਿਆਂ ਅਚਾਨਕ ਸੱਪ ਦੇ ਕੱਟਣ ਨਾਲ ਇੱਕ ਪ੍ਰਵਾਸੀ ਮਜ਼ਦੂਰ ਬੇਹੋਸ਼ ਹੋਇਆ ਸੀ, ਜਿਸਨੂੰ ਕਿਸਾਨ ਨੇ ਪ੍ਰਵਾਸੀ ਮਜ਼ਦੂਰ ਦੇ ਸਾਥੀ ਦੀ ਸਹਾਇਤਾ ਨਾਲ ਇਲਾਜ ਲਈ ਭਰਤਗੜ੍ਹ ਦੇ ਸਰਕਾਰੀ ਹਸਪਤਾਲ ’ਚ ਲਿਆਂਦਾ ਸੀ, ਇੱਥੇ ਤਾਇਨਾਤ ਡਾਕਟਰ ਵਲੋਂ ਪ੍ਰਵਾਸੀ ਮਜ਼ਦੂਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਚੌਕੀ ਦੇ ਇੰਚਾਰਜ ਐੱਸ.

ਅਜੀਤ ਡੈਸਕ 26-09-2026
ਭਰਤਗੜ੍ਹ, 25 ਸਤੰਬਰ (ਜਸਬੀਰ ਸਿੰਘ ਬਾਵਾ)-ਨੇੜਲੇ ਪਿੰਡ ਕਕਰਾਲਾ ’ਚ ਫ਼ਸਲ ਨੂੰ ਦਵਾਈ ਦਾ ਛਿੜਕਾਅ ਕਰਦਿਆਂ ਅਚਾਨਕ ਸੱਪ ਦੇ ਕੱਟਣ ਨਾਲ ਇੱਕ ਪ੍ਰਵਾਸੀ ਮਜ਼ਦੂਰ ਬੇਹੋਸ਼ ਹੋਇਆ ਸੀ, ਜਿਸਨੂੰ ਕਿਸਾਨ ਨੇ ਪ੍ਰਵਾਸੀ ਮਜ਼ਦੂਰ ਦੇ ਸਾਥੀ ਦੀ ਸਹਾਇਤਾ ਨਾਲ ਇਲਾਜ ਲਈ ਭਰਤਗੜ੍ਹ ਦੇ ਸਰਕਾਰੀ ਹਸਪਤਾਲ ’ਚ ਲਿਆਂਦਾ ਸੀ, ਇੱਥੇ ਤਾਇਨਾਤ ਡਾਕਟਰ ਵਲੋਂ ਪ੍ਰਵਾਸੀ ਮਜ਼ਦੂਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਚੌਕੀ ਦੇ ਇੰਚਾਰਜ ਐੱਸ.ਆਈ. ਸਰਤਾਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਸ਼ਨਾਖ਼ਤ ਦਿਲਖੁਸ਼ ਕੁਮਾਰ (22) ਪੁੱਤਰ ਦਰਿੰਦਰ ਯਾਦਵ, ਵਾਸੀ: ਲਤਰਾਹਾ, ਥਾਣਾ: ਰੂਪੋਲੀ, ਬਿਹਾਰ, ਜੋ ਕਿ ਪਰਿਵਾਰ ਸਮੇਤ ਪਿੰਡ ਗਰਦਲੇ, ਥਾਣਾ ਸ੍ਰੀ ਕੀਰਤਪੁਰ ਸਾਹਿਬ ’ਚ ਰਹਿ ਸੀ, ਇਹ ਆਪਣੇ ਚਾਚੇ ਦੇ ਪੁੱਤਰ ਨਿਰਦੋਸ਼ ਕੁਮਾਰ ਨਾਲ ਕਕਰਾਲਾ ’ਚ ਦਵਾਈ ਛਿੜਕਾਅ ਲਈ ਗਿਆ ਸੀ, ਕੁੱਝ ਸਮੇਂ ਬਾਅਦ ਸਬੰਧਿਤ ਕਿਸਾਨ ਅਤੇ ਇਸਦਾ ਸਾਥੀ ਇਸਨੂੰ ਇਲਾਜ ਲਈ ਭਰਤਗੜ੍ਹ ਦੇ ਹਸਪਤਾਲ ਲਿਆਏ ਸਨ, ਇੱਥੇ ਇਸਦੀ ਮੌਤ ਹੋ ਗਈ ਸੀ। ਇਨ੍ਹਾਂ ਦੱਸਿਆ ਕਿ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਧਾਰਾ 194 ਬੀ.ਐਨ.ਐੱਸ.ਐੱਸ. ਦੀ ਕਾਰਵਾਈ ਤਹਿਤ ਲਾਸ਼ ਵਾਰਿਸਾਂ ਦੇ ਸਪੁਰਦ ਕਰ ਦਿੱਤੀ ਗਈ ਹੈ।
ਪਿਛਲੀ ਖ਼ਬਰ ਸ੍ਰੀ ਗੁਜਰਾਂ ਦੀਆਂ ਵਿੱਦਿਅਕ ਸੰਸਥਾਵਾਂ ’ਚ ਮਨਾਇਆ ਵਿਸ਼ਵ ਪੰਜਾਬੀ ਦਿਵਸ ਅਗਲੀ ਖ਼ਬਰ ਵੇਦਾਂਤ ਆਚਾਰੀਆ ਸਵਾਮੀ ਚੇਤਨਾਨੰਦ ਭੂਰੀਵਾਲਿਆਂ ਦੇ ਅਵਤਾਰ ਦਿਵਸ ਨੂੰ ਲੈ ਕੇ ਗੁਰਗੱਦੀ ਪਰੰਪਰਾ ਦੇ ਸੇਵਾਦਾਰਾਂ ਵਲੋਂ ਜ਼ੋਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।