28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਇੱਕੋ ਦਿਨ ਤਿੰਨ ਮੈਗਾ ਕੈਂਪ ਲਗਾ ਕੇ ਰੋਟਰੀ ਕਲੱਬ ਰੂਪਨਗਰ ਨੇ ਇਕੱਤਰ ਕੀਤੇ 147 ਯੂਨਿਟ ਖ਼ੂਨ

ਰੂਪਨਗਰ, 27 ਸਤੰਬਰ (ਸਤਨਾਮ ਸਿੰਘ ਸੱਤੀ)-“ਖ਼ੂਨਦਾਨ ਕਰੋ, ਜ਼ਿੰਦਗੀਆਂ ਬਚਾਓ”ਦੇ ਸੰਦੇਸ਼ ਨਾਲ ਰੋਟਰੀ ਕਲੱਬ ਰੂਪਨਗਰ ਵਲੋਂ 25 ਸਤੰਬਰ ਨੂੰ ਇੱਕੋ ਦਿਨ ਤਿੰਨ ਮੈਗਾ ਖ਼ੂਨਦਾਨ ਕੈਂਪ ਲਗਾ ਕੇ 147 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਇਹ ਕੈਂਪ ਆਈ.

ਖ਼ੂਨ ਦਾਨ ਕੈਂਪ ਵਿਚ ਖ਼ੂਨਦਾਨੀਆਂ ਨੂੰ ਅਸ਼ੀਰਵਾਦ ਦੇ ਰਹੇ ਰੋਟਰੀ ਕਲੱਬ ਦੇ ਪ੍ਰਧਾਨ ਅਤੇ ਸਹਾਇਕ ਡਿਸਟਰਿਕਟ ਗਵਰਨਰ, ਖ਼ੂਨਦਾਨ ਕਰ ਰਹੇ ਡਾਕਟਰ ਭਾਨੂ ਪ੍ਰਤਾਪ ਪਰਮਾਰ। ਪਿੰਡ ਮੁੰਨੇ ਵਿਖੇ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਸੰਗਤਾਂ। 28-09-2026
ਰੂਪਨਗਰ, 27 ਸਤੰਬਰ (ਸਤਨਾਮ ਸਿੰਘ ਸੱਤੀ)-“ਖ਼ੂਨਦਾਨ ਕਰੋ, ਜ਼ਿੰਦਗੀਆਂ ਬਚਾਓ”ਦੇ ਸੰਦੇਸ਼ ਨਾਲ ਰੋਟਰੀ ਕਲੱਬ ਰੂਪਨਗਰ ਵਲੋਂ 25 ਸਤੰਬਰ ਨੂੰ ਇੱਕੋ ਦਿਨ ਤਿੰਨ ਮੈਗਾ ਖ਼ੂਨਦਾਨ ਕੈਂਪ ਲਗਾ ਕੇ 147 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਇਹ ਕੈਂਪ ਆਈ.ਆਈ.ਟੀ. ਰੂਪਨਗਰ, ਸਰਕਾਰੀ ਕਾਲਜ ਰੂਪਨਗਰ ਅਤੇ ਪਰਮਾਰ ਹਸਪਤਾਲ ਰੂਪਨਗਰ ਵਿਖੇ ਲਗਾਏ ਗਏ। ਆਈ.ਆਈ.ਟੀ. ਰੂਪਨਗਰ ਵਿਖੇ ਸਿਵਲ ਹਸਪਤਾਲ ਰੋਪੜ ਦੀ ਟੀਮ ਵਲੋਂ 54 ਯੂਨਿਟ, ਸਰਕਾਰੀ ਕਾਲਜ ਰੂਪਨਗਰ ਵਿਖੇ ਡਾ. ਸੁਰਜੀਤ ਸਿੰਘ ਹਸਪਤਾਲ ਦੀ ਟੀਮ ਵਲੋਂ 51 ਯੂਨਿਟ ਅਤੇ ਪਰਮਾਰ ਹਸਪਤਾਲ ਵਿਖੇ ਡਾ. ਬਰਜਿੰਦਰਾ ਹਸਪਤਾਲ ਦੀ ਟੀਮ ਵੱਲੋਂ 42 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਰੋਟਰੀ ਕਲੱਬ ਰੂਪਨਗਰ ਦੇ ਪ੍ਰਧਾਨ ਰੋਟੇਰੀਅਨ ਗਗਨ ਸੈਣੀ ਨੇ ਦੱਸਿਆ ਕਿ ਇਹ ਮੈਗਾ ਖ਼ੂਨਦਾਨ ਮੁਹਿੰਮ ਰੋਟਰੀ ਡਿਸਟ੍ਰਿਕਟ 3080 ਦੀ ਵਿਸ਼ੇਸ਼ ਪਹਿਲਕਦਮੀ ਦਾ ਹਿੱਸਾ ਸੀ। ਇਸ ਤਹਿਤ ਡਿਸਟ੍ਰਿਕਟ ਦੇ ਸਮੂਹ ਰੋਟਰੀ ਕਲੱਬਾਂ ਵਲੋਂ ਇੱਕੋ ਦਿਨ ਖ਼ੂਨਦਾਨ ਕੈਂਪ ਲਗਾ ਕੇ ਵੱਧ ਤੋਂ ਵੱਧ ਯੂਨਿਟ ਖ਼ੂਨ ਇਕੱਤਰ ਕਰਨ ਦਾ ਯਤਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰੂਪਨਗਰ ਕਲੱਬ ਵਲੋਂ 147 ਯੂਨਿਟ ਖ਼ੂਨ ਇਕੱਤਰ ਕਰਨਾ ਸਮਾਜ ਸੇਵਾ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਇਕੱਤਰ ਕੀਤਾ ਗਿਆ ਖ਼ੂਨ ਹਾਦਸਿਆਂ ਦੇ ਪੀੜਤਾਂ, ਥੈਲੇਸੀਮੀਆ ਮਰੀਜ਼ਾਂ ਅਤੇ ਐਮਰਜੈਂਸੀ ਵਿਚ ਖ਼ੂਨ ਦੀ ਲੋੜ ਵਾਲੇ ਮਰੀਜ਼ਾਂ ਲਈ ਬੇਹੱਦ ਲਾਭਦਾਇਕ ਸਾਬਤ ਹੋਵੇਗਾ। ਉਨ੍ਹਾਂ ਖ਼ੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਖ਼ੂਨਦਾਨ ਇੱਕ ਅਜਿਹੀ ਮਨੁੱਖੀ ਸੇਵਾ ਹੈ, ਜਿਸ ਰਾਹੀਂ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾਉਣ ਵਿਚ ਸਿੱਧਾ ਯੋਗਦਾਨ ਪਾਇਆ ਜਾ ਸਕਦਾ ਹੈ। ਇਸ ਮੈਗਾ ਮੁਹਿੰਮ ਨੂੰ ਸਫਲ ਬਣਾਉਣ ਵਿਚ ਪੀਡੀਜੀ ਡਾ. ਆਰ.ਐਸ. ਪਰਮਾਰ, ਅਸਿਸਟੈਂਟ ਗਵਰਨਰ ਡਾ. ਨਿਮਰਤਾ ਪਰਮਾਰ, ਡਾ. ਭੀਮ ਸੈਨ, ਡਾ. ਭਾਨੂ ਪਰਮਾਰ, ਰੋਟੇਰੀਅਨ ਗੁਰਪ੍ਰੀਤ ਸਿੰਘ, ਡਾਇਰੈਕਟਰ ਕਮਿਊਨਿਟੀ ਸਰਵਿਸ, ਪੀਪੀ ਪ੍ਰੋ. ਪ੍ਰਭਜੀਤ ਸਿੰਘ, ਪੀਪੀ ਅਮਰ ਰਾਜ ਸੈਣੀ, ਪੀਪੀ ਇੰਜ. ਜੇ.ਕੇ. ਭਾਟੀਆ, ਰੋਟੇਰੀਅਨ ਇੰਦਰਪ੍ਰੀਤ ਢੀਂਗਰਾ, ਰੋਟੇਰੀਅਨ ਨਵਿੰਦਰ ਸਿੰਘ ਬਨਵੈਤ, ਪੀਪੀ ਡਾ. ਊਸ਼ਾ ਭਾਟੀਆ, ਰੋਟੇਰੀਅਨ ਪ੍ਰਮੋਦ ਸ਼ਰਮਾ, ਰੋਟੇਰੀਅਨ ਡਾ. ਅੰਕੁਰ ਵਾਹੀ, ਰੋਟੇਰੀਅਨ ਨੀਤਾ ਚੱਢਾ, ਰੋਟੇਰੀਅਨ ਰੋਹਿਤ ਤਰੇਹਨ, ਰੋਟੇਰੀਅਨ ਵਿਕਰਮ ਭਨੋਟ, ਰੋਟੇਰੀਅਨ ਜੈ ਸੂਦ, ਰੋਟੇਰੀਅਨ ਅੰਕੁਰ ਗਰਗ, ਰੋਟੇਰੀਅਨ ਸਤੀਸ਼ ਵਾਹੀ, ਪੀਪੀ ਸੁਧੀਰ ਸ਼ਰਮਾ, ਐਨ ਪੈਰੀ ਸੂਦ, ਸਕੱਤਰ ਅਸ਼ੋਕ ਚੱਢਾ ਅਤੇ ਹੋਰ ਮੈਂਬਰਾਂ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਡਾ. ਬੀ.ਪੀ.ਐਸ. ਪਰਮਾਰ, ਡਾ. ਨਮਰਤਾ ਪਰਮਾਰ, ਡਾ. ਅੰਕੁਰ ਵਾਹੀ, ਸੁਖਿੰਦਰਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਰੋਹਿਤ ਤਰੇਹਨ ਨੇ ਖ਼ੁਦ ਖ਼ੂਨਦਾਨ ਕਰਕੇ ਹੋਰਨਾਂ ਨੂੰ ਵੀ ਇਸ ਨੇਕ ਕਾਰਜ ਲਈ ਪ੍ਰੇਰਿਤ ਕੀਤਾ। ਰੋਟਰੀ ਕਲੱਬ ਰੂਪਨਗਰ ਵਲੋਂ ਸਮੂਹ ਖ਼ੂਨਦਾਨੀਆਂ, ਮੈਡੀਕਲ ਟੀਮਾਂ ਅਤੇ ਇਸ ਮੁਹਿੰਮ ਨੂੰ ਸਫਲ ਬਣਾਉਣ ਵਾਲੇ ਸਮੂਹ ਮੈਂਬਰਾਂ ਨੂੰ ਵਧਾਈ ਦਿੱਤੀ ਗਈ।
ਪਿਛਲੀ ਖ਼ਬਰ ਝੋਨੇ ਦੀ ਖ਼ਰੀਦ ਸੰਬੰਧੀ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਮੰਗ - ਪੱਤਰ ਭਾਰਤੀ ਕਿਸਾਨ ਯੂਨੀਅਨ ਨ... ਅਗਲੀ ਖ਼ਬਰ ਪਾਵਰ ਕਾਲੋਨੀ ਫੁੱਟਬਾਲ ਕਲੱਬ ਦਾ ਸਾਲਾਨਾ ਟੂਰਨਾਮੈਂਟ 9 ਤੋਂ 11 ਅਕਤੂਬਰ ਤੱਕ 16 ਟੀਮਾਂ ਲੈਣਗੀਆਂ ਭਾਗ, ਜੇਤੂ ਨੂੰ 41 ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।