04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਮੁਅੱਤਲੀ ਮਗਰੋਂ ਹਾਈ ਕੋਰਟ ਦੇ ਹੁਕਮਾਂ ਨੇ ਖੋਲ੍ਹਿਆ ਰਾਹ

ਨੰਗਲ, 3 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਨੰਗਲ ਸਹਿਕਾਰੀ ਟਰੱਕ ਆਪਰੇਟਰਜ਼ ਗੁਡਜ਼ ਕੈਰੀਅਰ ਟਰਾਂਸਪੋਰਟ ਸਭਾ ਲਿਮਟਿਡ ਦੀ ਚੁਣੀ ਹੋਈ ਪ੍ਰਬੰਧਕੀ ਕਮੇਟੀ ਨੂੰ ਮੁੜ ਬਹਾਲ ਕਰਨ ਦੇ ਨਿਰਦੇਸ਼ਾਂ ਮਗਰੋਂ ਰੋਹਿਤ ਕਾਲੀਆ ਨੇ ਮੁੜ ਨੰਗਲ ਟਰੱਕ ਯੂਨੀਅਨ ਦੀ ਪ੍ਰਧਾਨਗੀ ਸੰਭਾਲ ਲਈ ਹੈ। ਪਿਛਲੇ ਚਾਰ ਸਾਲਾਂ ਦੌਰਾਨ ਉਹ ਤੀਜੀ ਵਾਰ ਪ੍ਰਧਾਨ ਬਣੇ ਹਨ।

ਹਾਈਕੋਰਟ ਦੇ ਹੁਕਮਾਂ ਮਗਰੋਂ ਨੰਗਲ ਟਰੱਕ ਯੂਨੀਅਨ ਦੀ ਪ੍ਰਧਾਨਗੀ ਮੁੜ ਸੰਭਾਲਣ ’ਤੇ ਰੋਹਿਤ ਕਾਲੀਆ ਦਾ ਸਨਮਾਨ ਕਰਦੇ ਹੋਏ ਪਤਵੰਤੇ। 04-10-2026
ਨੰਗਲ, 3 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਨੰਗਲ ਸਹਿਕਾਰੀ ਟਰੱਕ ਆਪਰੇਟਰਜ਼ ਗੁਡਜ਼ ਕੈਰੀਅਰ ਟਰਾਂਸਪੋਰਟ ਸਭਾ ਲਿਮਟਿਡ ਦੀ ਚੁਣੀ ਹੋਈ ਪ੍ਰਬੰਧਕੀ ਕਮੇਟੀ ਨੂੰ ਮੁੜ ਬਹਾਲ ਕਰਨ ਦੇ ਨਿਰਦੇਸ਼ਾਂ ਮਗਰੋਂ ਰੋਹਿਤ ਕਾਲੀਆ ਨੇ ਮੁੜ ਨੰਗਲ ਟਰੱਕ ਯੂਨੀਅਨ ਦੀ ਪ੍ਰਧਾਨਗੀ ਸੰਭਾਲ ਲਈ ਹੈ। ਪਿਛਲੇ ਚਾਰ ਸਾਲਾਂ ਦੌਰਾਨ ਉਹ ਤੀਜੀ ਵਾਰ ਪ੍ਰਧਾਨ ਬਣੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਲੀਆ ਨੇ ਦਾਅਵਾ ਕੀਤਾ ਕਿ ਯੂਨੀਅਨ ਵਿਚ ਕਥਿਤ ਗੜਬੜੀ ਅਤੇ ਗ਼ਬਨ ਦੀ ਜਾਂਚ ਉਨ੍ਹਾਂ ਦੀ ਕਮੇਟੀ ਨੇ ਹੀ ਸ਼ੁਰੂ ਕਰਵਾਈ ਸੀ, ਪਰ ਇਸ ਦਾ ਖ਼ਮਿਆਜ਼ਾ ਉਨ੍ਹਾਂ ਨੂੰ ਮੁਅੱਤਲੀ ਦੇ ਰੂਪ ਵਿਚ ਭੁਗਤਣਾ ਪਿਆ। ਉਨ੍ਹਾਂ ਕਿਹਾ ਕਿ 11 ਨਵੰਬਰ 2025 ਦੀ ਆਡਿਟ ਰਿਪੋਰਟ ਦਾ ਜਵਾਬ ਦੇਣ ਲਈ 15 ਦਿਨਾਂ ਦਾ ਨੋਟਿਸ ਮਿਲਣਾ ਚਾਹੀਦਾ ਸੀ, ਪਰ ਰਿਪੋਰਟ ਪ੍ਰਾਪਤ ਕਰਵਾਏ ਬਿਨਾਂ ਹੀ 29 ਜਨਵਰੀ 2026 ਨੂੰ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਮਾਨਯੋਗ ਹਾਈਕੋਰਟ ਨੇ ਮੁਅੱਤਲੀ ’ਤੇ ਰੋਕ ਲਗਾਉਂਦਿਆਂ 3 ਅਕਤੂਬਰ ਸ਼ਾਮ 5 ਵਜੇ ਤੋਂ ਪਹਿਲਾਂ ਅਹੁਦਾ ਸੰਭਾਲਣ ਦੇ ਨਿਰਦੇਸ਼ ਦਿੱਤੇ। ਇਸ ਮਗਰੋਂ ਏ.ਆਰ. ਵਲੋਂ ਪੱਤਰ ਜਾਰੀ ਕਰਕੇ ਉਨ੍ਹਾਂ ਨੂੰ ਮੁੜ ਅਹੁਦਾ ਸੌਂਪਿਆ ਗਿਆ। ਉਨ੍ਹਾਂ ਕਿਹਾ ਕਿ ਹੁਕਮਾਂ ਦੀ ਪਾਲਣਾ ਨਾ ਹੋਣ ਦੀ ਸੂਰਤ ਵਿਚ 6 ਅਕਤੂਬਰ ਨੂੰ ਰਜਿਸਟਰਾਰ ਨੂੰ ਹਾਈਕੋਰਟ ਵਿਚ ਪੇਸ਼ ਹੋਣਾ ਸੀ। ਕਥਿਤ ਗ਼ਬਨ ਬਾਰੇ ਕਾਲੀਆ ਨੇ ਕਿਹਾ ਕਿ ਮਾਮਲੇ ਏ.ਆਰ. ਅਤੇ ਜੁਆਇੰਟ ਰਜਿਸਟਰਾਰ ਪਟਿਆਲਾ ਕੋਲ ਚੱਲ ਰਹੇ ਹਨ ਅਤੇ ਜਾਇਦਾਦ ਅਟੈਚ ਕਰਨ ਸਬੰਧੀ ਅਪੀਲ ਦੀ ਸੁਣਵਾਈ 13 ਅਕਤੂਬਰ ਨੂੰ ਹੈ। ਉਨ੍ਹਾਂ ਕਿਹਾ ਕਿ ਇਹ ਗ਼ਰੀਬ ਟਰੱਕ ਆਪੇ੍ਰਟਰਾਂ ਦਾ ਪੈਸਾ ਹੈ ਅਤੇ ਜਿਸ ਕਿਸੇ ਵਲੋਂ ਵੀ ਗ਼ਬਨ ਕੀਤਾ ਗਿਆ ਹੈ, ਉਸ ਕੋਲੋਂ ਇੱਕ-ਇੱਕ ਪੈਸਾ ਵਸੂਲ ਕਰਵਾਇਆ ਜਾਵੇਗਾ। ਕਾਲੀਆ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਯੂਨੀਅਨ ਦੇ 48 ਲੱਖ ਰੁਪਏ ਜੋੜੇ ਗਏ ਅਤੇ ਸਤੰਬਰ 2024 ਵਿਚ ਪੈਟਰੋਲ ਪੰਪ ਦੇ ਮੁਨਾਫ਼ੇ ਵਿਚੋਂ 9 ਲੱਖ ਰੁਪਏ ਦੀ ਐਫ.ਡੀ. ਕਰਵਾਈ ਗਈ। ਉਨ੍ਹਾਂ ਕਿਹਾ ਕਿ ਪੀ.ਏ.ਸੀ.ਐਲ. ਦੇ 12 ਟਰਾਲੀਆਂ ਦੀ ਗਿਣਤੀ ਘਟਾ ਕੇ 6 ਕਰਵਾਉਣ ਨਾਲ ਯੂਨੀਅਨ ਦਾ ਕੰਮ ਵਧਿਆ ਅਤੇ ਐਨ.ਐਫ.ਐਲ. ਦੀ ਖਾਦ ਢੋਆ-ਢੁਆਈ ਦਾ ਕੰਮ ਵੀ ਜਲਦ ਸੁਚਾਰੂ ਕੀਤਾ ਜਾਵੇਗਾ। ਸਰਕਾਰ ਵਲੋਂ ਪਾਸਿੰਗ ਅਤੇ ਟੋਲ ਟੈਕਸ ਸਬੰਧੀ ਮੰਗਾਂ ਮੰਨਣ ’ਤੇ ਉਨ੍ਹਾਂ ਧੰਨਵਾਦ ਕੀਤਾ। ਇਸ ਮੌਕੇ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ, ਜ਼ਿਲ੍ਹਾ ਪਰਿਸ਼ਦ ਮੈਂਬਰ ਜਸਪਾਲ ਸਿੰਘ ਢਾਹੇ, ਕੌਂਸਲਰ ਅਤੇ ਮੈਂਬਰ ਟਰੱਕ ਯੂਨੀਅਨ ਹਰਦੀਪ ਸਿੰਘ ਬਰਾਰੀ, ਵਪਾਰ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਤੋਂ ਇਲਾਵਾ ਅਮਰਜੀਤ ਸਿੰਘ ਫ਼ੌਜੀ, ਹੁਸ਼ਿਆਰ ਸਿੰਘ, ਬਲਬੀਰ ਸਿੰਘ ਬਿੱਲੂ ਸਮੇਤ ਹੋਰ ਪਤਵੰਤੇ ਅਤੇ ਵੱਡੀ ਗਿਣਤੀ ਵਿਚ ਟਰੱਕ ਆਪਰੇਟਰ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲੀ ਦਲ 6 ਤੋਂ ਸ਼ੁਰੂ ਕਰੇਗਾ ਡੋਰ - ਟੂ - ਡੋਰ ਮੁਹਿੰਮ ਅਗਲੀ ਖ਼ਬਰ ਸੈਣੀ ਮਹਾਂ ਸਭਾ ਪੰਜਾਬ ਵਲੋਂ ਜਲਦ ਬੁਲਾਇਆ ਜਾਵੇਗਾ ਡੈਲੀਗੇਟ ਇਜਲਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।