05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਾਰਕਿੰਗ ਤੋਂ ਮੋਟਰਸਾਈਕਲ ਚੋਰੀ

ਸ੍ਰੀ ਅਨੰਦਪੁਰ ਸਾਹਿਬ, 4 ਅਕਤੂਬਰ (ਜੇ ਐਸ ਨਿੱਕੂਵਾਲ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਾਰਕਿੰਗ ਤੋਂ ਇੱਕ ਮੋਟਰਸਾਈਕਲ ਚੋਰੀ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਗੁਰਨਾਮ ਸਿੰਘ ਪੁੱਤਰ ਦੀਪ ਸਿੰਘ ਵਾਸੀ ਪਿੰਡ ਝਿੰਜੜੀ ਤਹਿਸੀਲ ਅਨੰਦਪੁਰ ਸਾਹਿਬ ਨੇ ਦੱਸਿਆ ਬੀਤੇ 26 ਸਤੰਬਰ ਨੇ ਸਵੇਰੇ ਕਰੀਬ 6 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਗਿਆ ਸੀ ਅਤੇ ਜਦੋਂ ਉਹ ਵਾਪਸ ਆਇਆ ਤਾਂ ਉਸਦਾ ਮੋਟਰਸਾਈਕਲ ਨੰਬਰ ਪੀ.

ਅਜੀਤ ਡੈਸਕ 05-10-2026
ਸ੍ਰੀ ਅਨੰਦਪੁਰ ਸਾਹਿਬ, 4 ਅਕਤੂਬਰ (ਜੇ ਐਸ ਨਿੱਕੂਵਾਲ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਾਰਕਿੰਗ ਤੋਂ ਇੱਕ ਮੋਟਰਸਾਈਕਲ ਚੋਰੀ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਗੁਰਨਾਮ ਸਿੰਘ ਪੁੱਤਰ ਦੀਪ ਸਿੰਘ ਵਾਸੀ ਪਿੰਡ ਝਿੰਜੜੀ ਤਹਿਸੀਲ ਅਨੰਦਪੁਰ ਸਾਹਿਬ ਨੇ ਦੱਸਿਆ ਬੀਤੇ 26 ਸਤੰਬਰ ਨੇ ਸਵੇਰੇ ਕਰੀਬ 6 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਗਿਆ ਸੀ ਅਤੇ ਜਦੋਂ ਉਹ ਵਾਪਸ ਆਇਆ ਤਾਂ ਉਸਦਾ ਮੋਟਰਸਾਈਕਲ ਨੰਬਰ ਪੀ.ਬੀ. 16-ਐਫ 5641 ਮਾਡਲ 2020 ਦੀਵਾਨ ਹਾਲ ਦੇ ਸਾਹਮਣੇ ਵਾਲੀ ਪਾਰਕਿੰਗ ਵਿਚੋਂ ਗ਼ਾਇਬ ਸੀ। ਉਸ ਨੇ ਦੱਸਿਆ ਕਿ ਉਸ ਵਲੋਂ ਇੱਕ ਕੈਮਰਾ ਫੁਟੇਜ਼ ਦੀ ਜਾਂਚ ਕਰਨ ਤੇ ਇੱਕ ਚੋਰ ਵਲੋਂ ਉਸਦਾ ਮੋਟਰਸਾਈਕਲ ਚੋਰੀ ਕਰਕੇ ਬਾਜ਼ਾਰ ਵੱਲ ਜਾਂਦਾ ਦਿਖਾਈ ਦਿੱਤਾ ਹੈ। ਜਿਸ ਸੰਬੰਧੀ ਉਸ ਵਲੋਂ ਗੁਰਦਵਾਰਾ ਪ੍ਰਬੰਧਕਾਂ ਅਤੇ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਸ ਨੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਉਹ ਇੱਕ ਗ਼ਰੀਬ ਪਰਿਵਾਰ ਨਾਲ ਸਬੰਧਿਤ ਵਿਅਕਤੀ ਹੈ। ਇਸ ਲਈ ਪ੍ਰਸ਼ਾਸਨ ਵਲੋਂ ਉਸਦੀ ਸਹਾਇਤਾ ਕੀਤੀ ਜਾਵੇ।
ਪਿਛਲੀ ਖ਼ਬਰ ਜੀ . ਜੀ . ਐੱਸ . ਟੀ . ਪੀ . ਮਾਡਲ ਹਾਈ ਸਕੂਲ ਦੀ ਖ਼ਸਤਾ ਹਾਲਤ ’ ਤੇ ਡਾ . ਚੀਮਾ ਨੇ ਸਰਕਾਰ ਨੂੰ ਘੇਰਿਆ ਅਗਲੀ ਖ਼ਬਰ ਡਿਵਾਈਡਰ ਨਾਲ ਟਕਰਾਉਣ ਉਪਰੰਤ ਮਿੰਨੀ ਕੈਂਟਰ ਪਲਟਿਆ , ਪ੍ਰਵਾਸੀ ਮਜ਼ਦੂਰ ਦੀ ਮੌਤ , ਬਲਿੰਕਰ ਲਾਈਟਾਂ ਲਗਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।