15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸਰਹਿੰਦ-ਸਮਰਾਲਾ ਬਾਈਪਾਸ ਮੋਰਿੰਡਾ ਨੇੜੇ ਚੱਲੀਆਂ ਗੋਲੀਆਂ, ਦੋਵਾਂ ਧਿਰਾਂ ਵਲੋਂ ਇੱਕ ਦੂਜੇ ’ਤੇ ਲਗਾਏ ਦੋਸ਼

ਮੋਰਿੰਡਾ, 14 ਅਕਤੂਬਰ (ਤਰਲੋਚਨ ਸਿੰਘ ਕੰਗ)-ਅੱਜ ਦੁਪਹਿਰੇ ਲਗਭਗ ਤਿੰਨ ਵਜੇ ਸਰਹਿੰਦ-ਸਮਰਾਲਾ ਬਾਈਪਾਸ ਮੋਰਿੰਡਾ ਨੇੜੇ ਬਣੇ ਓਵਰ ਬ੍ਰਿਜ ਦੇ ਹੇਠਾਂ ਗੋਲੀਆਂ ਚੱਲਣ ਦਾ ਸਮਾਚਾਰ ਮਿਲਿਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਦੋ ਧਿਰਾਂ ਵਿੱਚ ਤਕਰਾਰਬਾਜੀ ਤੋਂ ਉਪਰੰਤ ਗੋਲੀਆਂ ਚੱਲੀਆਂ, ਜਿਸ ਵਿਚ ਇੱਕ ਵਿਅਕਤੀ ਦੇ ਗੋਲੀ ਲੱਗਣ ਦੀ ਸੂਚਨਾ ਮਿਲੀ ਹੈ।

ਅਜੀਤ ਡੈਸਕ 15-10-2026
ਮੋਰਿੰਡਾ, 14 ਅਕਤੂਬਰ (ਤਰਲੋਚਨ ਸਿੰਘ ਕੰਗ)-ਅੱਜ ਦੁਪਹਿਰੇ ਲਗਭਗ ਤਿੰਨ ਵਜੇ ਸਰਹਿੰਦ-ਸਮਰਾਲਾ ਬਾਈਪਾਸ ਮੋਰਿੰਡਾ ਨੇੜੇ ਬਣੇ ਓਵਰ ਬ੍ਰਿਜ ਦੇ ਹੇਠਾਂ ਗੋਲੀਆਂ ਚੱਲਣ ਦਾ ਸਮਾਚਾਰ ਮਿਲਿਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਦੋ ਧਿਰਾਂ ਵਿੱਚ ਤਕਰਾਰਬਾਜੀ ਤੋਂ ਉਪਰੰਤ ਗੋਲੀਆਂ ਚੱਲੀਆਂ, ਜਿਸ ਵਿਚ ਇੱਕ ਵਿਅਕਤੀ ਦੇ ਗੋਲੀ ਲੱਗਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਡੀ.ਐਸ.ਪੀ. ਮੋਰਿੰਡਾ ਗੁਰਜੀਤ ਸਿੰਘ ਨੇ ਦੱਸਿਆ ਕਿ ਗੋਲੀ ਚੱਲੀ ਹੈ, ਜਿਸਦੀ ਜਾਂਚ ਪੜਤਾਲ ਚੱਲ ਰਹੀ ਹੈ। ਇਸੇ ਸਬੰਧ ਵਿਚ ਮੋਰਿੰਡਾ ਤੋਂ ਕੌਂਸਲਰ ਅਤੇ ਪ੍ਰਾਪਰਟੀ ਡੀਲਰ ਮਨਦੀਪ ਸਿੰਘ ਬਾਜਵਾ ਨੇ ਮੋਰਿੰਡਾ ਪੁਲਿਸ ਨੂੰ ਰਿਪੋਰਟ ਲਿਖਾਈ ਹੈ ਕਿ ਉਸਨੂੰ ਖਰੜ ਦੇ ਬਿਕਰਮ ਸਿੰਘ ਗਰੇਵਾਲ ਦਾ ਫੋਨ ਆਇਆ ਕਿ ਉਹ ਕਿੱਥੇ ਹੈ। ਤਾਂ ਮਨਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਉਹ ਹਾਈਕੋਰਟ ਚੰਡੀਗੜ੍ਹ ਗਿਆ ਹੋਇਆ ਹੈ, ਬਿਕਰਮ ਸਿੰਘ ਗਰੇਵਾਲ ਨੇ ਉਸਨੂੰ ਚੰਡੀਗੜ ਤੋਂ ਵਾਪਿਸ ਆ ਕੇ ਕਿਸੇ ਜਾਇਦਾਦ ਦੇ ਸਬੰਧ ਵਿਚ ਹਿਸਾਬ ਕਰਨ ਲਈ ਕਿਹਾ। ਜਦੋਂ ਮਨਦੀਪ ਸਿੰਘ ਬਾਜਵਾ ਮੋਰਿੰਡਾ ਪੁੱਜਾ ਤਾਂ ਉੱਥੇ ਜਸਵਿੰਦਰ ਸਿੰਘ, ਬਿਕਰਮ ਸਿੰਘ ਗਰੇਵਾਲ ਆਦਿ ਵਿਚਾਲੇ ਉਸਦਾ ਆਪਸੀ ਤਕਰਾਰ ਹੋ ਗਿਆ। ਮਨਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਹਮਲਾਵਰ ਉਸਦੇ ਪਿੱਛੇ ਪਿੱਛੇ ਭੱਜੇ ਅਤੇ ਤਿੰਨ ਵਿਅਕਤੀ ਹੋਰ ਉਹਨਾਂ ਨਾਲ ਮਿਲ ਗਏ, ਜਿਹਨਾਂ ਵਲੋਂ 13-14 ਗੋਲੀ ਦੇ ਫਾਇਰ ਕੀਤੇ ਗਏ। ਜਿਸ ਵਿੱਚੋਂ ਉਸ ਨੇ ਪਿੰਡ ਬਲਦੇਵ ਨਗਰ ਜਾ ਕੇ ਆਪਣੀ ਜਾਨ ਬਚਾਈ। ਜਦਕਿ ਇਸ ਸਾਰੇ ਲੜਾਈ ਝਗੜੇ ਦੌਰਾਨ ਦੂਜੀ ਧਿਰ ਵਲੋਂ ਮਨਦੀਪ ਸਿੰਘ ਬਾਜਵਾ ਤੇ ਉਸਦੇ ਸਾਥੀਆਂ ਤੇ ਗੋਲੀਆਂ ਚਲਾਉਣ ਦਾ ਦੋਸ਼ ਲਗਾਇਆ ਹੈ। ਮੋਰਿੰਡਾ ਪੁਲਿਸ ਇਸ ਮਾਮਲੇ ਦੀ ਬਹੁਤ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਸਬੰਧੀ ਐਸ.ਐਚ.ਓ. ਮੋਰਿੰਡਾ ਗਗਨਦੀਪ ਸਿੰਘ ਨਾਲ ਗੱਲ਼ਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਦੂਜੀ ਧਿਰ ਵਲੋਂ ਵੀ ਸ਼ਿਕਾਇਤ ਮਿਲੀ ਹੈ। ਪੁਲਿਸ ਵਲੋਂ ਤੱਥਾਂ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਪਿੰਡ ਕਰੂਰਾ ਵਿਖੇ ਵਿਧਾਇਕ ਐਡਵੋਕੇਟ ਚੱਢਾ ਨੇ ਪੰਚਾਇਤ ਨੂੰ ਦਿੱਤੀ 5 ਲੱਖ ਦੀ ਰੁਪਏ ਦੀ ਗ੍ਰਾਂਟ ਅਗਲੀ ਖ਼ਬਰ ਆਈ . ਈ . ਟੀ . ਭੱਦਲ ਟੈਕਨੀਕਲ ਕੈਂਪਸ ਵਿਖੇ ਬੇਕਰੀ ਵਰਕਸ਼ਾਪ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।