16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਕੌਂਸਲਰ ਤੇ ਪ੍ਰਾਪਰਟੀ ਡੀਲਰ ਮਨਦੀਪ ਸਿੰਘ ਬਾਜਵਾ ਦੇ ਬਿਆਨਾਂ ’ ਤੇ ਪੁਲਿਸ ਵਲੋਂ ਮੁਕੱਦਮਾ ਦਰਜ

ਮੋਰਿੰਡਾ, 15 ਅਕਤੂਬਰ (ਤਰਲੋਚਨ ਸਿੰਘ ਕੰਗ)-ਅੱਜ ਮੋਰਿੰਡਾ ਪੁਲਿਸ ਨੇ ਮੋਰਿੰਡਾ ਦੇ ਵਾਰਡ ਨੰਬਰ 6 ਤੋਂ ਕੌਂਸਲਰ ਅਤੇ ਨਾਮਵਰ ਪ੍ਰਾਪਰਟੀ ਡੀਲਰ ਮਨਦੀਪ ਸਿੰਘ ਬਾਜਵਾ ਦੇ ਬਿਆਨਾਂ ਦੇ ਆਧਾਰ ’ਤੇ ਜਸਵਿੰਦਰ ਸਿੰਘ ਵਾਸੀ ਖਰੜ, ਵਿਕਰਮ ਸਿੰਘ ਗਰੇਵਾਲ ਵਾਸੀ ਖਰੜ੍ਹ, ਪ੍ਰੀਤ ਵਾਸੀ ਖਰੜ ਅਤੇ 5 ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਰਿੰਡਾ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਮਨਦੀਪ ਸਿੰਘ ਬਾਜਵਾ ਨੇ ਬਿਆਨ ਲਿਖਵਾਏ ਹਨ ਕਿ ਮੈਂ ਤੇ ਮੇਰੇ ਸਾਥੀ ਪਰਮਿੰਦਰ ਸਿੰਘ ਵਾਸੀ ਦਰਪਣ ਇੰਕਲੇਵ ਮੋਰਿੰਡਾ ਅਤੇ ਵਿਕਰਮ ਸਿੰਘ ਗਰੇਵਾਲ, ਜਸਵਿੰਦਰ ਸਿੰਘ ਅਤੇ ਬਲਦੇਵ ਸਿੰਘ ਨੇ ਰਲ਼ ਕੇ ਮੋਰਿੰਡਾ ਸਰਹਿੰਦ ਬਾਈਪਾਸ ਤੇ ਇੱਕ ਕਲੋਨੀ ਕੱਟੀ ਸੀ, ਜਿਸ ਵਿੱਚ 30 ਦੁਕਾਨਾਂ ਬਣਾਈਆਂ ਸਨ।

ਅਜੀਤ ਡੈਸਕ 16-10-2026
ਮੋਰਿੰਡਾ, 15 ਅਕਤੂਬਰ (ਤਰਲੋਚਨ ਸਿੰਘ ਕੰਗ)-ਅੱਜ ਮੋਰਿੰਡਾ ਪੁਲਿਸ ਨੇ ਮੋਰਿੰਡਾ ਦੇ ਵਾਰਡ ਨੰਬਰ 6 ਤੋਂ ਕੌਂਸਲਰ ਅਤੇ ਨਾਮਵਰ ਪ੍ਰਾਪਰਟੀ ਡੀਲਰ ਮਨਦੀਪ ਸਿੰਘ ਬਾਜਵਾ ਦੇ ਬਿਆਨਾਂ ਦੇ ਆਧਾਰ ’ਤੇ ਜਸਵਿੰਦਰ ਸਿੰਘ ਵਾਸੀ ਖਰੜ, ਵਿਕਰਮ ਸਿੰਘ ਗਰੇਵਾਲ ਵਾਸੀ ਖਰੜ੍ਹ, ਪ੍ਰੀਤ ਵਾਸੀ ਖਰੜ ਅਤੇ 5 ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਰਿੰਡਾ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਮਨਦੀਪ ਸਿੰਘ ਬਾਜਵਾ ਨੇ ਬਿਆਨ ਲਿਖਵਾਏ ਹਨ ਕਿ ਮੈਂ ਤੇ ਮੇਰੇ ਸਾਥੀ ਪਰਮਿੰਦਰ ਸਿੰਘ ਵਾਸੀ ਦਰਪਣ ਇੰਕਲੇਵ ਮੋਰਿੰਡਾ ਅਤੇ ਵਿਕਰਮ ਸਿੰਘ ਗਰੇਵਾਲ, ਜਸਵਿੰਦਰ ਸਿੰਘ ਅਤੇ ਬਲਦੇਵ ਸਿੰਘ ਨੇ ਰਲ਼ ਕੇ ਮੋਰਿੰਡਾ ਸਰਹਿੰਦ ਬਾਈਪਾਸ ਤੇ ਇੱਕ ਕਲੋਨੀ ਕੱਟੀ ਸੀ, ਜਿਸ ਵਿੱਚ 30 ਦੁਕਾਨਾਂ ਬਣਾਈਆਂ ਸਨ। ਜਿਹਨਾਂ ਚੋਂ 15 ਦੁਕਾਨਾਂ ਮੇਰੀਆਂ ਤੇ ਮੇਰੇ ਸਾਥੀ ਦੀਆਂ ਸਨ ਤੇ 15 ਦੁਕਾਨਾਂ ਦੂਜੀ ਧਿਰ ਦੀਆਂ ਸਨ। ਜਿਸ ਵਿੱਚ ਕੁੱਝ ਦੁਕਾਨਾਂ ਨੂੰ ਲੈ ਕੇ ਆਪਸੀ ਮਤਭੇਦ ਪੈਦਾ ਹੋ ਗਏ ਅਤੇ ਉਹਨਾਂ ਮਤਭੇਦਾਂ ਨੂੰ ਹੱਲ ਕਰਨ ਲਈ ਮਿਤੀ 14 ਅਕਤੂਬਰ 2026 ਨੂੰ ਬਲਦੇਵ ਨਗਰ ਮੋਰਿੰਡਾ ਪਹੁੰਚਿਆ, ਜਿੱਥੇ ਪ੍ਰਾਪਰਟੀ ਵਿਚ ਪਏ ਝਗੜੇ ਨੂੰ ਨਿਬੇੜਨ ਲਈ ਉਹ ਇਕੱਠੇ ਹੋਏ। ਆਪਸੀ ਤਕਰਾਰ ਵਿੱਚ ਦੂਜੀ ਧਿਰ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਿਸ ਵਿੱਚ ਮੈਂ ਬਲਦੇਵ ਨਗਰ ਜਾ ਕੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਮਨਦੀਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਜਦੋਂ ਉਹ ਜਾਨ ਬਚਾਉਣ ਲਈ ਭੱਜਿਆ ਜਾ ਰਿਹਾ ਸੀ ਤਾਂ ਉਸ ਤੇ 7-8 ਗੋਲੀਆਂ ਦੇ ਫਾਇਰ ਕੀਤੇ ਗਏ। ਜਿਸ ਵਿੱਚੋਂ ਇੱਕ ਗੋਲੀ ਉਸਦੇ ਕੰਨ ਨੂੰ ਛੂੰਹਦੀ ਹੋਈ ਲੰਘ ਗਈ। ਮੋਰਿੰਡਾ ਪੁਲਿਸ ਨੇ ਮਨਦੀਪ ਸਿੰਘ ਬਾਜਵਾ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਨੰਬਰ 142 ਮਿਤੀ 15 ਅਕਤੂਬਰ 2026 ਤਹਿਤ ਜਸਵਿੰਦਰ ਸਿੰਘ, ਵਿਕਰਮ ਸਿੰਘ ਗਰੇਵਾਲ, ਪ੍ਰੀਤ ਅਤੇ 5 ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਨਸ਼ਿਆਂ ਖ਼ਿਲਾਫ਼ ਡੀ . ਸੀ . ਨੂੰ ਮੰਗ ਪੱਤਰ ਪਰਮਿੰਦਰ ਸਿੰਘ ਝੋਟੇ ਦੇ ਕਤਲ ਦੀ ਨਿ... ਅਗਲੀ ਖ਼ਬਰ ਐਕਟਿਵਾ , ਮੋਟਰਸਾਈਕਲ ਦੀ ਟੱਕਰ ’ ਚ ਇੱਕ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।