ਰਾਮ - ਲੀਲ੍ਹਾ ਕਲਵਾਂ ਦੀ ਨੌਵੀਂ ਨਾਈਟ ਦਾ ਵਿਧਾਇਕ ਚੱਢਾ ਵਲੋਂ ਕੀਤਾ ਗਿਆ ਉਦਘਾਟਨ
ਕਾਹਨਪੁਰ ਖੂਹੀ, 19 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਬਲਾਕ ਨੂਰਪੁਰ ਬੇਦੀ ਦੇ ਪਿੰਡ ਕਲਵਾਂ ਵਿਖੇ ਚੱਲ ਰਹੀ ਰਾਮ-ਲੀਲ੍ਹਾ ਨੌਵੀਂ ਨਾਈਟ ਵਿਚ ਪ੍ਰਵੇਸ਼ ਕਰ ਗਈ। ਜਿਸ ਦਾ ਉਦਘਾਟਨ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਕੀਤਾ ਗਿਆ।
ਰ
ਰਾਮ-ਲੀਲ੍ਹਾ ਕਲਵਾਂ ਵਿਖੇ ਉਦਘਾਟਨ ਕਰਦੇ ਹੋਏ ਹਲਕਾ ਵਿਧਾਇਕ ਚੱਢਾ ਅਤੇ ਹੋਰ। ਤਸਵੀਰ: ਗੁਰਬੀਰ ਵਾਲੀਆ
20-10-2026
ਕਾਹਨਪੁਰ ਖੂਹੀ, 19 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਬਲਾਕ ਨੂਰਪੁਰ ਬੇਦੀ ਦੇ ਪਿੰਡ ਕਲਵਾਂ ਵਿਖੇ ਚੱਲ ਰਹੀ ਰਾਮ-ਲੀਲ੍ਹਾ ਨੌਵੀਂ ਨਾਈਟ ਵਿਚ ਪ੍ਰਵੇਸ਼ ਕਰ ਗਈ। ਜਿਸ ਦਾ ਉਦਘਾਟਨ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਕੀਤਾ ਗਿਆ। ਇਸ ਮੌਕੇ ਉਹਨਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ …ਕਿ ਸਾਨੂੰ ਇਹੋ ਜਿਹੇ ਪ੍ਰੋਗਰਾਮ ਦੇਖਣ ਨਾਲ ਅਛਾਈ ਬੁਰਾਈ ਦਾ ਪਤਾ ਲੱਗਦਾ ਹੈ, ਇਹੋ ਜਿਹੇ ਪ੍ਰੋਗਰਾਮ ਕੋਈ ਮਨੋਰੰਜਨ ਲਈ ਨਹੀਂ ਹੁੰਦੇ ਬਲਕਿ ਸਮਾਜ ਨੂੰ ਸੇਧ ਦੇਣ ਲਈ ਹੁੰਦੇ ਹਨ, ਜੋ ਇਨਸਾਨ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਦੱਸੇ ਮਾਰਗ ’ਤੇ ਚਲਦੇ ਹਨ, ਇਹਨਾਂ ਦੀ ਜ਼ਿੰਦਗੀ ਹਮੇਸ਼ਾ ਹੀ ਖੁਸ਼ੀਆਂ ਭਰੀ ਰਹਿੰਦੀ ਹੈ। ਬੁਰਾਈ ਦਾ ਖਾਤਮਾ ਕਰਨ ਲਈ ਭਗਵਾਨ ਸ੍ਰੀ ਰਾਮ ਚੰਦਰ ਜੀ ਨੂੰ ਇਸ ਦੁਨੀਆਂ ਤੇ ਆਪ ਅਵਤਾਰ ਲੈ ਕੇ ਆਉਣਾ ਪਿਆ ਸੀ, ਕਿਉਂਕਿ ਜਦ ਜਦ ਦੁਨੀਆਂ ਅੰਦਰ ਜੁਲਮ ਵਧਿਆ …ਤਦ ਤਦ ਸਮੇਂ ਅਨੁਸਾਰ ਭਗਵਾਨ ਨੂੰ ਆਪਣੀ ਲੀਲ੍ਹਾ ਦਿਖਾਣੀ ਪਈ। ਉਹਨਾਂ ਕਿਹਾ ਕਿ ਪਿੰਡ ਕਲਵਾ ਵਧਾਈ ਦਾ ਪਾਤਰ ਹੈ ਜਿੱਥੇ ਬੜੇ ਲੰਬੇ ਸਮੇਂ ਤੋਂ ਕਲੱਬ ਵਲੋਂ ਰਾਮ-ਲੀਲ੍ਹਾ ਚਲਾ ਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਲੀਲ੍ਹਾ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਉਹ ਪਿੰਡ ਬੜੇ ਕਰਮਾਂ ਵਾਲੇ ਹੁੰਦੇ ਹਨ …ਜਿੱਥੇ ਇਹੋ ਜਿਹੇ ਧਾਰਮਿਕ ਪ੍ਰੋਗਰਾਮ ਚਲਦੇ ਹਨ। ਕਿਉਂਕਿ ਇਨਸਾਨ ਦੇ ਨਾਲ ਹੋਰ ਕੁੱਝ ਨਹੀਂ ਬਲਕਿ ਭਗਵਾਨ ਦਾ ਨਾਂ ਨਾਲ ਜਾਣਾ ਹੈ। ਇਸ ਮੌਕੇ ਵਿਧਾਇਕ ਚੱਢਾ ਵਲੋਂ ਕਲੱਬ ਨੂੰ ਵੱਡੀ ਵਿਤੀ ਸਹਾਇਤਾ ਵੀ ਦਿੱਤੀ ਗਈ ਅਤੇ ਕਲੱਬ ਵਲੋਂ ਰੱਖੀ ਮੰਗ ਤੇ ਉਹਨਾਂ ਇਸ ਮੰਗ ਨੂੰ ਪੂਰੀ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕਲੱਬ ਵਲੋਂ ਹਲਕਾ ਵਿਧਾਇਕ ਦਿਨੇਸ਼ ਚੱਢਾ ਅਤੇ ਉਹਨਾਂ ਦੇ ਨਾਲ ਆਏ ਮੁੱਖ ਮਹਿਮਾਨਾਂ ਨੂੰ ਸਟੇਜ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਕੁਲਦੀਪ ਸ਼ਰਮਾ, ਦਨੇਸ਼ ਬਿੱਲਾ, ਸਰਪੰਚ ਗੁਰਜੀਤ ਸਿੰਘ ਗੋਲਡੀ, ਬਲਾਕ ਪ੍ਰਧਾਨ ਬਚਿੱਤਰ ਸਿੰਘ, ਭੱਠਲ, ਪੀ.ਏ.ਚੌਧਰੀ ਬਲਵੀਰ ਚੰਦ, ਬਲਕਾਰ ਸਰਥਲੀ, ਡਾ: ਵਿਜੇ ਸ਼ਰਮਾ, ਸ਼ੰਮੀ ਬਾਂਸਲ, ਧਰਮਵੀਰ ਫੌਜੀ, ਪਵਨ ਸ਼ਰਮਾ, ਕੁਲਦੀਪ ਚਾਂਦਲਾ, ਕਿੰਦੂਪੁਰੀ, ਅਤੁੱਲ ਬਾਂਸਲ, ਅਵਤਾਰ ਵਾਸੂਦੇਵ, ਕ੍ਰਿਸ਼ਨਾ ਦੇਵੀ, ਸੋਮਾ ਦੇਵੀ, ਦਰਸ਼ਨਾਂ ਦੇਵੀ, ਵਿਜੇ ਰਾਣੀ, ਸੰਗੀਤਾ ਰਾਣੀ ਸ਼ਰਮਾ, ਮੰਜੂ ਰਾਣੀ, ਇੰਦੂ ਬਾਲਾ , ਸੁਨੀਤਾ ਰਾਣੀ ਸਹਿਤ ਵੱਖ-ਵੱਖ ਆਗੂ ਕਲੱਬ ਮੈਂਬਰ ਅਤੇ ਮਹਿਲਾ ਮੰਡਲ ਦੀਆਂ ਬੀਬੀਆਂ ਸ਼ਾਮਿਲ ਸਨ। ਅੱਜ ਕਲੱਬ ਵਲੋਂ ਲੰਕਾਪਤੀ ਰਾਵਣ ਵਲੋਂ ਮਾਤਾ ਸੀਤਾ ਦਾ ਹਰਨ, ਭਗਵਾਨ ਰਾਮ ਚੰਦਰ ਜੀ, ਲਕਸ਼ਮਣ ਜੀ ਨਾਲ ਹਨੂਮਾਨ ਅਤੇ ਸਕਰੀਬ ਜੀ ਦੀ ਭੇਟ, ਸਕਰੀਬ ਦਾ ਬਾਲੀ ਨੂੰ ਯੁੱਧ ਲਈ ਲਲਕਾਰਨਾ ਅਤੇ ਮਾਤਾ ਸਬਰੀ ਦੀ ਭਗਵਾਨ ਰਾਮ ਚੰਦਰ ਜੀ ਨਾਲ ਭੇਟ ਆਦੀ ਸੀਨਾ ਦਾ ਮੱਥਨ ਕੀਤਾ ਗਿਆ।