38ਵਾਂ ਹਕੀਮ ਖ਼ੁਸ਼ਹਾਲ ਸਿੰਘ ਯਾਦਗਾਰੀ ਮੁਫ਼ਤ ਦਮਾ-ਨਜ਼ਲਾ ਕੈਂਪ 24 ਨੂੰ
ਸ੍ਰੀ ਅਨੰਦਪੁਰ ਸਾਹਿਬ, 29 ਅਕਤੂਬਰ (ਜੇ ਐਸ ਨਿੱਕੂਵਾਲ)- ਇੱਥੋਂ ਨੇੜਲੇ ਪਿੰਡ ਮਾਂਗੇਵਾਲ ਵਿਖੇ ਖ਼ਾਨਦਾਨੀ ਹਕੀਮ ਮਰਹੂਮ ਖ਼ੁਸ਼ਹਾਲ ਸਿੰਘ ਦੀ ਯਾਦ ਵਿਚ 38ਵਾਂ ਦਮਾ, ਨਜ਼ਲਾ, ਖ਼ਾਸੀ, ਜ਼ੁਕਾਮ, ਟੌਸਲ ਆਦਿ ਬਿਮਾਰੀਆਂ ਦੇ ਇਲਾਜ ਲਈ ਮੁਫ਼ਤ ਕੈਂਪ 24 ਨਵੰਬਰ ਨੂੰ ਲਗਾਇਆ ਜਾਵੇਗਾ। ਜਿਸ ਵਿਚ ਕੱਤਕ ਪੁੱਨਿਆ ਅਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਰਾਤ ਨੂੰ ਚੰਦਰਮੇ ਦੀ ਰੌਸ਼ਨੀ ਵਿਚ ਮਰੀਜ਼ਾਂ ਨੂੰ ਦਵਾਈ ਪਿਲਾਈ ਜਾਵੇਗੀ।
ਸ੍ਰੀ ਅਨੰਦਪੁਰ ਸਾਹਿਬ, 29 ਅਕਤੂਬਰ (ਜੇ ਐਸ ਨਿੱਕੂਵਾਲ)- ਇੱਥੋਂ ਨੇੜਲੇ ਪਿੰਡ ਮਾਂਗੇਵਾਲ ਵਿਖੇ ਖ਼ਾਨਦਾਨੀ ਹਕੀਮ ਮਰਹੂਮ ਖ਼ੁਸ਼ਹਾਲ ਸਿੰਘ ਦੀ ਯਾਦ ਵਿਚ 38ਵਾਂ ਦਮਾ, ਨਜ਼ਲਾ, ਖ਼ਾਸੀ, ਜ਼ੁਕਾਮ, ਟੌਸਲ ਆਦਿ ਬਿਮਾਰੀਆਂ ਦੇ ਇਲਾਜ ਲਈ ਮੁਫ਼ਤ ਕੈਂਪ 24 ਨਵੰਬਰ ਨੂੰ ਲਗਾਇਆ ਜਾਵੇਗਾ। ਜਿਸ ਵਿਚ ਕੱਤਕ ਪੁੱਨਿਆ ਅਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਰਾਤ ਨੂੰ ਚੰਦਰਮੇ ਦੀ ਰੌਸ਼ਨੀ ਵਿਚ ਮਰੀਜ਼ਾਂ ਨੂੰ ਦਵਾਈ ਪਿਲਾਈ ਜਾਵੇਗੀ। ਇਸ ਸਬੰਧੀ ਕੈਂਪ ਪ੍ਰਬੰਧਕ ਮਾਤਾ ਰਜਿੰਦਰ ਕੌਰ ਮਿਨਹਾਸ, ਹਿਮਾਚਲ ਪ੍ਰਦੇਸ਼ ਬਿਜਲੀ ਨਿਗਮ ਦੇ ਡਾਇਰੈਕਟਰ ਡਾ. ਮਨਿੰਦਰਜੀਤ ਕੌਰ ਅਤੇ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ ਨੇ ਦੱਸਿਆ ਕਿ ਇਹ ਕੈਂਪ 235 ਸਾਲ ਤੋਂ ਉਨ੍ਹਾਂ ਦੇ ਪੁਰਖਿਆਂ ਵਲੋਂ ਇਸੇ ਪਵਿੱਤਰ ਦਿਨ ਲਗਾਇਆ ਜਾਂਦਾ ਹੈ। ਜਿਸ ਦੀ ਰਜਿਸਟਰੇਸ਼ਨ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਰਾਤੀ 9 ਵਜੇ ਸਮਾਪਤ ਹੋਵੇਗੀ ਤੇ ਦਵਾਈ ਇਸੇ ਰਾਤ ਤੱੜਕਸਾਰ 1 ਵਜੇ ਸ਼ੁਰੂ ਕੀਤੀ ਜਾਵੇਗੀ। ਮਰੀਜ਼ਾਂ ਨੂੰ ਬੇਨਤੀ ਹੈ ਕਿ ਉਹ ਚਿੱਟੇ ਕੱਪੜੇ ਪਹਿਨ ਕੇ ਆਉਣ ਤੇ ਠੰਢ ਦਾ ਜ਼ਰੂਰੀ ਪ੍ਰਬੰਧ ਵੀ ਕਰਕੇ ਆਉਣ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਦਵਾਈ ਨਾਲ ਹਜ਼ਾਰਾਂ ਲੋਕ ਠੀਕ ਹੋ ਚੁੱਕੇ ਹਨ। 29 ਆਰਪੀਆਰ29 ਮਰਹੂਮ ਖ਼ੁਸ਼ਹਾਲ ਸਿੰਘ ਮਿਨਹਾਸ ਦੀ ਤਸਵੀਰ।