30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸੂਬਾ ਪੱਧਰੀ ਸਕੂਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਸਨਮਾਨਿਤ

ਸ੍ਰੀ ਚਮਕੌਰ ਸਾਹਿਬ, 29 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਖੇੜੀ ਸਲਾਬਤਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਹੋਣਹਾਰ ਖਿਡਾਰੀ ਜਿਨ੍ਹਾਂ ਪੰਜਾਬ ਰਾਜ ਸਕੂਲ ਖੇਡਾਂ ਵਿਚ ਚੰਗੀ ਕਾਰਗੁਜਾਰੀ ਵਿਖਾਈ ਨੂੰ ਅੱਜ ਸਮਿੰਦਰ ਸਿੰਘ ਭੱਕੂਮਾਜਰਾ ਵਲੋਂ ਸਨਮਾਨਿਤ ਕੀਤਾ ਗਿਆ। ਸਕੂਲ ਇੰਚਾਰਜ ਹਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਕੂਲ ਖੇਡਾਂ ਵਿਚ ਜੇਤੂ ਖਿਡਾਰੀਆਂ ਦਿਲਖੁਸ਼, ਆਲੀਆ, ਰਜ਼ੀਆ ਅਤੇ ਨਾਜ਼ੀਆ ਨੂੰ ਸਮਿੰਦਰ ਸਿੰਘ ਭੱਕੂਮਾਜਰਾ ਵਲੋਂ ਜਗਤਾਰ ਸਿੰਘ ਜੱਗਾ (ਦਿੱਲੀ) ਦੇ ਸਹਿਯੋਗ ਨਾਲ ਸਨਮਾਨਿਤ ਕਰਦਿਆਂ ਕਿਹਾ ਕਿ ਸਿੱਖਿਆ ਅਤੇ ਖੇਡਾਂ ਦੇ ਨਾਲ ਨਾਲ ਜਿੰਦਗੀ ਦੇ ਹਰ ਖੇਤਰ ਵਿਚ ਕਾਮਯਾਬੀ ਲਈ ਜੀਅ ਤੋੜ ਮਿਹਨਤ ਕਰਨੀ ਚਾਹੀਦੀ ਹੈ।

ਅਜੀਤ ਡੈਸਕ 30-10-2026
ਸ੍ਰੀ ਚਮਕੌਰ ਸਾਹਿਬ, 29 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਖੇੜੀ ਸਲਾਬਤਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਹੋਣਹਾਰ ਖਿਡਾਰੀ ਜਿਨ੍ਹਾਂ ਪੰਜਾਬ ਰਾਜ ਸਕੂਲ ਖੇਡਾਂ ਵਿਚ ਚੰਗੀ ਕਾਰਗੁਜਾਰੀ ਵਿਖਾਈ ਨੂੰ ਅੱਜ ਸਮਿੰਦਰ ਸਿੰਘ ਭੱਕੂਮਾਜਰਾ ਵਲੋਂ ਸਨਮਾਨਿਤ ਕੀਤਾ ਗਿਆ। ਸਕੂਲ ਇੰਚਾਰਜ ਹਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਕੂਲ ਖੇਡਾਂ ਵਿਚ ਜੇਤੂ ਖਿਡਾਰੀਆਂ ਦਿਲਖੁਸ਼, ਆਲੀਆ, ਰਜ਼ੀਆ ਅਤੇ ਨਾਜ਼ੀਆ ਨੂੰ ਸਮਿੰਦਰ ਸਿੰਘ ਭੱਕੂਮਾਜਰਾ ਵਲੋਂ ਜਗਤਾਰ ਸਿੰਘ ਜੱਗਾ (ਦਿੱਲੀ) ਦੇ ਸਹਿਯੋਗ ਨਾਲ ਸਨਮਾਨਿਤ ਕਰਦਿਆਂ ਕਿਹਾ ਕਿ ਸਿੱਖਿਆ ਅਤੇ ਖੇਡਾਂ ਦੇ ਨਾਲ ਨਾਲ ਜਿੰਦਗੀ ਦੇ ਹਰ ਖੇਤਰ ਵਿਚ ਕਾਮਯਾਬੀ ਲਈ ਜੀਅ ਤੋੜ ਮਿਹਨਤ ਕਰਨੀ ਚਾਹੀਦੀ ਹੈ। ਇੰਚਾਰਜ ਹਰਿੰਦਰ ਸਿੰਘ ਨੇ ਸਮਿੰਦਰ ਸਿੰਘ ਦੇ ਇਸ ਕਾਰਜ ਦੀ ਸਲਾਘਾਂ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੀ ਵੱਡੀ ਹੋਸਲਾ ਅਫਜਾਈ ਕਰਦੇ ਹਨ। ਇਸ ਮੌਕੇ ਸਕੂਲ ਅਧਿਆਪਕਾ ਜਸਬੀਰ ਕੌਰ, ਸਰਪੰਚ ਹਾਕਮ ਸਿੰਘ ਖੇੜੀ, ਪੰਚ ਅਮਰਜੀਤ ਸਿੰਘ ਨੰਬਰਦਾਰ, ਜੁਝਾਰ ਸਿੰਘ ਪ੍ਰਧਾਨ ਗੁਰਦਵਾਰਾ ਪ੍ਰਬੰਧਕ ਕਮੇਟੀ, ਗੁਰਦੀਪ ਕੌਰ, ਊਸ਼ਾ ਰਾਣੀ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੂੰ ਸੂਬੇਦਾਰ (ਰਿਟਾ:) ਬਲਦੇਵ ਸਿੰਘ ਮੈਰੀਟੋਰੀਅਸ ਪ੍ਰਸੰਸਾ ਪੱਤਰ ਤੇ ਨਕਦ ਇਨਾਮ ਨਾਲ ਕੀਤਾ ਸਨ... ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਵਿਚ ਬਲਾਕ ਝੱਜ ਦੀ ਟੀਮ ਬਣੀ ਚੈਂਪੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।