ਅਮ੍ਰਿਤ ਦਿਓਲ ਫਾਊਂਡੇਸ਼ਨ ਸੁਸਾਇਟੀ ਨੇ ਵਿਦਿਆਰਥੀਆਂ ਨੂੰ ਵੰਡੇ ਬੂਟ
ਸ੍ਰੀ ਚਮਕੌਰ ਸਾਹਿਬ, 2 ਨਵੰਬਰ (ਜਗਮੋਹਣ ਸਿੰਘ ਨਾਰੰਗ)-ਅਮ੍ਰਿਤ ਦਿਓਲ ਫਾਊਡੇਸ਼ਨ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਵਲੋਂ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ 150 ਵਿਦਿਆਰਥੀਆਂ ਨੂੰ ਬੂਟ ਵੰਡੇ ਗਏ। ਅਮ੍ਰਿਤ ਦਿਓਲ ਫਾਊਂਡੇਸ਼ਨ ਸੁਸਾਇਟੀ ਦੇ ਚੇਅਰਮੈਨ ਅਮ੍ਰਿਤ ਦਿਓਲ (ਪ੍ਰਸਿੱਧ ਡਾਈਟੀਸ਼ੀਅਨ) ਤੇ ਜਸਪਾਲ ਸਿੰਘ ਦਿਓਲ ਨੇ ਵਿਦਿਆਰਥੀਆਂ ਨੂੰ ਬੂਟ ਵੰਡਣ ਦੀ ਰਸਮ ਅਦਾ ਕੀਤੀ।
ਅਜੀਤ ਡੈਸਕ
03-11-2026