ਜਨਗਣਨਾ ਨਾਲ ਸੰਬੰਧਿਤ ਆਰੀਆ ਸਕੂਲ ਮੋਰਿੰਡਾ ਵਿਖੇ ਟ੍ਰੇਨਿੰਗ
ਮੋਰਿੰਡਾ, 2 ਨਵੰਬਰ (ਪ੍ਰਿਤਪਾਲ ਸਿੰਘ)-ਜਨਗਣਨਾ ਵਿਭਾਗ ਵਲੋਂ ਉੱਪ ਮੰਡਲ ਅਫਸਰ ਸ੍ਰੀ ਚੇਤਨ ਬੰਗੜ ਤੇ ਚਾਰਜ ਅਫਸਰ ਤਹਿਸੀਲਦਾਰ ਪੁਨੀਤ ਬਾਂਸਲ ਦੀ ਅਗਵਾਈ ਹੇਠ ਸੁਪਰਵਾਈਜ਼ਰ ਤੇ ਗਿਣਤੀਕਾਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਆਰੀਆ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿਖੇ ਹੋਈ। ਇਸ ਸੰਬੰਧੀ ਫੀਲਡ ਟਰੇਨਰ ਅਤੇ ਲੈਕਚਰਰ ਰਾਬਿੰਦਰ ਸਿੰਘ ਰੱਬੀ (ਭੱਕੂ ਮਾਜਰਾ) ਨੇ ਦੱਸਿਆ ਕਿ ਸਾਹਿਤਕਾਰ ਤੇਜਿੰਦਰ ਸਿੰਘ ਬਾਜ਼ (ਬਰਸਾਲਪੁਰ) ਤੇ ਪ੍ਰਦੀਪ ਕੁਮਾਰ ਰਤਨਗੜ੍ਹ ਵਲੋਂ ਟ੍ਰੇਨਿੰਗ ਦਿੱਤੀ ਗਈ।
ਅਜੀਤ ਡੈਸਕ
03-11-2026