06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਮਰਦਮਸ਼ੁਮਾਰੀ 2027: ਸਪੈਸ਼ਲ ਚਾਰਜਿਜ਼ ਸਬੰਧੀ ਸਟੇਟ ਨੋਡਲ ਅਫ਼ਸਰਾਂ ਦੀ ਮੀਟਿੰਗ

ਚੰਡੀਗੜ੍ਹ, 5 ਨਵੰਬਰ (ਅਜੀਤ ਬਿਊਰੋ)-ਸੈਨਸਜ਼ ਆਪ੍ਰੇਸ਼ਨਜ਼ ਦੇ ਡਾਇਰੈਕਟਰ ਡਾ. ਨਵਜੋਤ ਖੋਸਾ, ਆਈ.

ਅਜੀਤ ਡੈਸਕ 06-11-2026
ਚੰਡੀਗੜ੍ਹ, 5 ਨਵੰਬਰ (ਅਜੀਤ ਬਿਊਰੋ)-ਸੈਨਸਜ਼ ਆਪ੍ਰੇਸ਼ਨਜ਼ ਦੇ ਡਾਇਰੈਕਟਰ ਡਾ. ਨਵਜੋਤ ਖੋਸਾ, ਆਈ. ਏ. ਐੱਸ. ਦੀ ਪ੍ਰਧਾਨਗੀ ਹੇਠ ਸਪੈਸ਼ਲ ਚਾਰਜਿਜ਼ ਸੰਬੰਧੀ ਸਟੇਟ ਨੋਡਲ ਅਫ਼ਸਰਾਂ ਦੀ ਇਕ ਮੀਟਿੰਗ ਹੋਈ। ਮੀਟਿੰਗ ਦਾ ਮੁੱਖ ਮਕਸਦ ਸਟੇਟ ਨੋਡਲ ਅਫ਼ਸਰਾਂ ਨੂੰ ਜਾਗਰੂਕ ਕਰਨਾ ਤੇ ਸੀਮਤ-ਪਹੁੰਚ ਵਾਲੇ ਖੇਤਰਾਂ ਵਿਚ ਮਰਦਮਸ਼ੁਮਾਰੀ 2027 ਦੇ ਆਬਾਦੀ ਗਣਨਾ ਦੌਰ (ਫੇਜ਼-2) ਦੀਆਂ ਤਿਆਰੀਆਂ ਦੀ ਸਮੀਖਿਆ ਕਰਨਾ ਸੀ। ਮੀਟਿੰਗ ਵਿਚ ਸਪੈਸ਼ਲ ਚਾਰਜਿਜ਼ ਅੰਦਰ ਸੁਰੱਖਿਅਤ, ਸਟੀਕ ਤੇ ਸਮਾਂਬੱਧ ਗਣਨਾ ਯਕੀਨੀ ਬਣਾਉਣ ‘ਤੇ ਧਿਆਨ ਕੇਂਦਰਿਤ ਕੀਤਾ। ਇਨ੍ਹਾਂ ਸਪੈਸ਼ਲ ਚਾਰਜਿਜ਼ ਵਿਚ ਰੱਖਿਆ ਖੇਤਰ, ਸੀ. ਏ. ਪੀ. ਐੱਫ. (ਕੇਂਦਰੀ ਹਥਿਆਰਬੰਦ ਪੁਲਿਸ ਬਲ) ਖੇਤਰ, ਕੈਂਪ ਤੇ ਅਦਾਰੇ, ਸਿਖਲਾਈ ਕੇਂਦਰ, ਵਿਗਿਆਨਕ ਅਤੇ ਖੋਜ ਕੇਂਦਰ, ਅਤੇ ਆਪ੍ਰੇਸ਼ਨਲ/ ਫਾਰਵਰਡ ਤੇ ਔਖੀ ਪਹੁੰਚ ਵਾਲੇ ਖੇਤਰ, ਜਿਥੇ ਆਮ ਨਾਗਰਿਕ ਗਣਨਾਕਾਰਾਂ ਦੀ ਪਹੁੰਚ ਸੀਮਤ ਹੁੰਦੀ ਹੈ, ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਆਬਾਦੀ ਗਣਨਾ (ਫੇਜ਼-2) 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਕਰਵਾਈ ਜਾਵੇਗੀ, ਜਿਸ ਤੋਂ ਬਾਅਦ 5 ਤੋਂ 9 ਜਨਵਰੀ 2027 ਤੱਕ ਸੋਧ ਗੇੜ (ਰੀਵੀਜ਼ਨਲ ਰਾਊਂਡ) ਹੋਵੇਗਾ। ਮਰਦਮਸ਼ੁਮਾਰੀ 2027 ਲਈ ਰੈਫਰੇਂਸ ਮਿਤੀ 5 ਜਨਵਰੀ 2027 ਦੇ ਰਾਤ 12 ਵਜੇ ਨਿਰਧਾਰਤ ਕੀਤੀ ਗਈ ਹੈ। ਮੀਟਿੰਗ ’ਚ ਲਏ ਗਏ ਪ੍ਰਮੁੱਖ ਫ਼ੈਸਲਿਆਂ ’ਚ ਸਟੇਟ ਨੋਡਲ ਅਫ਼ਸਰ ਰਾਜ ਦੇ ਸਾਰੇ ਸਪੈਸ਼ਲ ਚਾਰਜਿਜ਼ ਦੀ ਸ਼ਨਾਖ਼ਤ ਕਰਨਗੇ, ਕਵਰ ਕੀਤੀ ਜਾਣ ਵਾਲੀ ਅੰਦਾਜ਼ਨ ਆਬਾਦੀ ਦਾ ਮੁਲਾਂਕਣ ਕਰਨਗੇ ਅਤੇ ਸੰਬੰਧਤ ਡੀ. ਸੀ. ਓ. ਨਾਲ ਸੂਚੀ ਸਾਂਝੀ ਕਰਨਗੇ, ਹਰੇਕ ਸਪੈਸ਼ਲ ਚਾਰਜਿਜ਼ ਲਈ ਇਕ ਗਜ਼ਟਿਡ ਅਧਿਕਾਰੀ ਨੂੰ ਚਾਰਜ ਅਫ਼ਸਰ ਵਜੋਂ ਨਿਯੁਕਤ ਕੀਤਾ ਜਾਵੇਗਾ, ਡੀ. ਸੀ. ਓ. ਪੰਜਾਬ ਵਲੋਂ ਹਦਾਇਤਾਂ ਵਾਲੀਆਂ ਮੈਨੂਅਲ ਪੁਸਤਕਾਂ, ਖ਼ਾਲੀ ਸੈਂਸਜ਼ ਸ਼ਡਿਊਲ, ਲੋਕੇਸ਼ਨ ਕੋਡ ਅਤੇ ਹੋਰ ਮਰਦਮਸ਼ੁਮਾਰੀ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ। ਭਾਰਤ ਦੇ ਰਜਿਸਟਰਾਰ ਜਨਰਲ ਦਫ਼ਤਰ ਵਲੋਂ ਦਿੱਤੇ ਜਾਣ ਵਾਲੇ ਵੱਖਰੇ ਮਾਡਿਊਲ ਰਾਹੀਂ ਸਪੈਸ਼ਲ ਚਾਰਜ ਵਿਖੇ ਡਾਟਾ ਐਂਟਰੀ ਕੀਤੀ ਜਾਵੇਗੀ, ਸਪੈਸ਼ਲ ਚਾਰਜਿਜ਼ ਅਫ਼ਸਰਾਂ ਦੀ ਸਿਖਲਾਈ 12 ਨਵੰਬਰ 2026 ਨੂੰ ਐਨ. ਆਈ. ਟੀ. ਟੀ. ਟੀ. ਆਰ., ਸੈਕਟਰ 26, ਚੰਡੀਗੜ੍ਹ ਵਿਖੇ ਹੋਵੇਗੀ। ਉਪਰੰਤ ਸਬੰਧਤ ਸਪੈਸ਼ਲ ਚਾਰਜਿਜ਼ ਅਫ਼ਸਰਾਂ ਵਲੋਂ ਸਟੇਟ ਨੋਡਲ ਅਫ਼ਸਰਾਂ, ਪੀ. ਸੀ. ਓ. ਤੇ ਡੀ. ਸੀ. ਓ. ਪੰਜਾਬ ਦੇ ਤਾਲਮੇਲ ਨਾਲ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇਗਾ, ਸਪੈਸ਼ਲ ਚਾਰਜਿਜ਼ ਦੇ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਸਿਖਲਾਈ 30 ਨਵੰਬਰ 2026 ਤੱਕ ਮੁਕੰਮਲ ਕੀਤੀ ਜਾਣੀ ਲਾਜ਼ਮੀ ਹੈ। ਮੀਟਿੰਗ ਦੌਰਾਨ ਸਮੇਂ ਸਿਰ ਸਿਖਲਾਈ ਅਤੇ ਫੀਲਡ ਕਾਰਜਾਂ ਲਈ ਸਟੇਟ ਨੋਡਲ ਅਫ਼ਸਰਾਂ, ਸਪੈਸ਼ਲ ਚਾਰਜਿਜ਼ ਅਫ਼ਸਰਾਂ ਅਤੇ ਡੀ. ਸੀ. ਓ. ਪੰਜਾਬ ਵਿਚਕਾਰ ਆਪਸੀ ਤਾਲਮੇਲ ‘ਤੇ ਜ਼ੋਰ ਦਿੱਤਾ। ਡਾਇਰੈਕਟਰ ਮਰਦਮਸ਼ੁਮਾਰੀ ਨੇ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਨੋਡਲ ਅਫ਼ਸਰਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਪੀ. ਜੀ. ਆਈ. ਨੇ ਦੀਵਾਲੀ ਮੌਕੇ ਅੱਖਾਂ ਦੀ ਐਮਰਜੈਂਸੀ ਨਾਲ ਨਜਿੱਠਣ ਲਈ ਕੀਤੇ ਵਿਸ਼ੇਸ਼ ਪ੍ਰਬੰਧ, 8 ਤੋਂ 10 ਨਵੰਬਰ ਤੱਕ ਐਮਰ... ਅਗਲੀ ਖ਼ਬਰ ਖਪਤਕਾਰ ਕਮਿਸ਼ਨ ਨੇ ਫਟੀ ਹੋਈ ਜੈਕਟ ਵੇਚਣ ’ਤੇ ਦੁਕਾਨਦਾਰ ਨੂੰ ਲਾਇਆ 20,000 ਰੁਪਏ ਦਾ ਜ਼ੁਰਮਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।