08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਪਿੰਡ ਝਾਂਡੀਆਂ ਕਲਾਂ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਦੁੱਧ ਉਤਪਾਦਕ ਨੂੰ ਮੁਨਾਫ਼ਾ ਵੰਡਿਆ

ਨੂਰਪਰਬੇਦੀ, 7 ਨਵੰਬਰ (ਵਿੰਦਰ ਪਾਲ ਝਾਂਡੀਆਂ)-ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਪਿੰਡ ਝਾਂਡੀਆਂ ਕਲਾਂ ਵਲੋਂ ਆਪਣੇ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਣ ਲਈ ਇਕ ਸਮਾਗਮ ਕਰਵਾਇਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਸਭਾ ਦੇ ਪ੍ਰਧਾਨ ਅਨੰਤ ਰਾਮ ਹਕਲਾ ਸ਼ਿਰਕਤ ਕੀਤੀ। ਉਨ੍ਹਾਂ ਨੇ ਹੋਰ ਸਭਾ ਦੇ ਅਹੁਦੇਦਾਰ ਤੇ ਮੈਂਬਰਾਂ ਨੂੰ ਨਾਲ ਲੈ ਕੇ ਸਭਾ ਦਾ ਕੁੱਲ 1 ਲੱਖ 60000 ਰੁਪਏ ਦੀ ਰਾਸ਼ੀ ਦਾ ਮੁਨਾਫ਼ਾ ਦੁੱਧ ਉਤਪਾਦਕਾਂ ਨੂੰ ਤਕਸੀਮ ਕੀਤਾ।

ਅਜੀਤ ਡੈਸਕ 08-11-2026
ਨੂਰਪਰਬੇਦੀ, 7 ਨਵੰਬਰ (ਵਿੰਦਰ ਪਾਲ ਝਾਂਡੀਆਂ)-ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਪਿੰਡ ਝਾਂਡੀਆਂ ਕਲਾਂ ਵਲੋਂ ਆਪਣੇ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਣ ਲਈ ਇਕ ਸਮਾਗਮ ਕਰਵਾਇਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਸਭਾ ਦੇ ਪ੍ਰਧਾਨ ਅਨੰਤ ਰਾਮ ਹਕਲਾ ਸ਼ਿਰਕਤ ਕੀਤੀ। ਉਨ੍ਹਾਂ ਨੇ ਹੋਰ ਸਭਾ ਦੇ ਅਹੁਦੇਦਾਰ ਤੇ ਮੈਂਬਰਾਂ ਨੂੰ ਨਾਲ ਲੈ ਕੇ ਸਭਾ ਦਾ ਕੁੱਲ 1 ਲੱਖ 60000 ਰੁਪਏ ਦੀ ਰਾਸ਼ੀ ਦਾ ਮੁਨਾਫ਼ਾ ਦੁੱਧ ਉਤਪਾਦਕਾਂ ਨੂੰ ਤਕਸੀਮ ਕੀਤਾ। ਇਸ ਮੌਕੇ ਅਨੰਤ ਰਾਮ ਹਕਲਾ ਨੇ ਵੇਰਕਾ ਮਿਲਕ ਪਲਾਟ ਵਲੋਂ ਪਸ਼ੂ ਪਾਲਕਾਂ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸੰਬੰਧੀ ਦੱਸਿਆ ਤੇ ਵੱਧ ਤੋਂ ਵੱਧ ਇਨ੍ਹਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਸਾਨਾਂ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਡੇਅਰੀ ਫਾਰਮਿੰਗ ਇਕ ਲਾਹੇਵੰਦ ਕਿੱਤਾ ਹੈ। ਇਸ ਕਿੱਤੇ ਨੂੰ ਵੱਧ ਵੱਧ ਅਪਣਾਕੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ। ਸਭਾ ਦੇ ਸਕੱਤਰ ਜਤਿੰਦਰ ਹਕਲਾ ਨੇ ਦੱਸਿਆ ਕਿ ਸਭ ਤੋਂ ਵੱਧ ਮੁਨਾਫ਼ਾ ਪ੍ਰਾਪਤ ਕਰਨ ’ਚ ਪਹਿਲਾਂ ਸਥਾਨ ਸ਼ਿਵ ਕੁਮਾਰ, ਦੂਸਰਾ ਸੁਰੇਸ਼ ਕੁਮਾਰ ਚੌਹਾਨ, ਜਦਕਿ ਦਵਿੰਦਰ ਕੁਮਾਰ ਚੌਹਾਨ ਪੁੱਤਰ ਮਦਨ ਲਾਲ ਚੌਹਾਨ ਨੇ ਤੀਸਰਾ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਮਦਨ ਲਾਲ ਚੌਹਾਨ, ਭਜਨ ਲਾਲ ਚੌਹਾਨ, ਨਰਿੰਦਰ ਹਕਲਾ, ਚੇਤਨ ਭਾਟੀਆ, ਚੇਤ ਮੀਲੂ, ਲਾਲਾ ਪ੍ਰੇਮ ਚੰਦ, ਹਰਮੇਸ਼ ਚੌਹਾਨ, ਖ਼ੁਸ਼ੀ ਰਾਮ, ਮੋਹਨ ਲਾਲ, ਸ਼ਿੰਦਰਪਾਲ ਚੌਹਾਨ, ਸ਼ਿੰਦਰਪਾਲ, ਓਮਪ੍ਰਕਾਸ਼ ਮੀਲੂ, ਅਮਰਜੀਤ ਪਾਲ, ਦੇਸ ਰਾਜ ਸਮੇਤ ਕਾਫ਼ੀ ਗਿਣਤੀ ਦੁੱਧ ਉਤਪਾਦਕ ਹਾਜ਼ਰ ਸਨ।
ਪਿਛਲੀ ਖ਼ਬਰ ਨੂਰਪੁਰ ਬੇਦੀ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਣ ਲਈ ਸਮਾਗਮ ਕਰਵਾਇਆ ਅਗਲੀ ਖ਼ਬਰ ਡੀ. ਏ. ਵੀ. ਸਕੂਲ ਰੂਪਨਗਰ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।