19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਹਾਦਸੇ ਵਿਚ ਨਵਾਂ ਵਿਆਹਿਆ ਜੋੜਾ ਗੰਭੀਰ ਜ਼ਖ਼ਮੀ

ਮੋਰਿੰਡਾ, 18 ਨਵੰਬਰ (ਤਰਲੋਚਨ ਸਿੰਘ ਕੰਗ)-ਅੱਜ ਸ਼ਾਮੀਂ ਲਗਭਗ 6 ਕੁ ਵਜੇ ਮੋਰਿੰਡਾ-ਰੋਪੜ ਰੋਡ ’ਤੇ ਪੈਂਦੇ ਪਿੰਡ ਸਹੇੜੀ ਨੇੜੇ ਵੈਗਨਰ ਕਾਰ ਨੰਬਰ ਪੀ. ਬੀ.

ਅਜੀਤ ਡੈਸਕ 19-11-2026
ਮੋਰਿੰਡਾ, 18 ਨਵੰਬਰ (ਤਰਲੋਚਨ ਸਿੰਘ ਕੰਗ)-ਅੱਜ ਸ਼ਾਮੀਂ ਲਗਭਗ 6 ਕੁ ਵਜੇ ਮੋਰਿੰਡਾ-ਰੋਪੜ ਰੋਡ ’ਤੇ ਪੈਂਦੇ ਪਿੰਡ ਸਹੇੜੀ ਨੇੜੇ ਵੈਗਨਰ ਕਾਰ ਨੰਬਰ ਪੀ.ਬੀ. 01ਈ. 0418 ਅਤੇ ਟਾਟਾਗੱਡੀ ਨੰਬਰ ਪੀ.ਬੀ. 65 ਡਬਲਿਊ 9123 ਵਿਚਾਲੇ ਹਾਦਸਾ ਵਾਪਰ ਗਿਆ। ਜਿਸ ਵਿਚ ਇੱਕ ਨਵੇਂ ਵਿਆਹੇ ਜੋੜੇ ਦੇ ਗੰਭੀਰ ਜਖਮੀ ਹੋਣ ਦੀ ਖਬਰ ਮਿਲੀ ਹੈ। ਮੌਕੇ ’ਤੇ ਮੌਜੂਦ ਰਾਹਗੀਰਾਂ ਵਲੋਂ ਨਵੇਂ ਵਿਆਰੇ ਜੋੜੇ ਨੂੰ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰ ਵਿਦਿਤ ਮਿਸ਼ਰਾ ਨੇ ਦੱਸਿਆ ਕਿ ਉਹਨਾਂ ਨੇ ਲਵਪ੍ਰੀਤ ਸਿੰਘ ਵਾਸੀ ਮਾਣਕਪੁਰ ਖੇੜਾ ਤੇ ਉਸਦੀ ਨਵ ਵਿਆਹੀ ਪਤਨੀ ਨਿਰਮਲ ਕੌਰ ਦੀ ਗੰਭੀਰ ਹਾਲਤ ਵੇਖਦਿਆਂ ਉਹਨਾਂ ਨੂੰ ਪੀ.ਜੀ.ਆਈ. ਚੰਡੀਗੜ ਇਲਾਜ ਲਈ ਭੇਜ ਦਿੱਤਾ। ਇਸ ਸਬੰਧੀ ਐੱਸ.ਐੱਚ.ਓ. ਮੋਰਿੰਡਾ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਹਾਦਸਾ ਕਾਫੀ ਭਿਆਨਕ ਸੀ, ਜਦੋਂ ਉਹਨਾਂ ਨੂੰ ਕੋਈ ਪੁਖਤਾ ਸੂਚਨਾ ਮਿਲੇਗੀ ਤਾਂ ਪੁਲਿਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਪਿਛਲੀ ਖ਼ਬਰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਭਗਤ ਰਵਿਦਾਸ ਜੀ ਦੇ 650 ਸਾਲਾ ਸਾਲਾ ਸ਼ਤਾਬਦੀ ਮੌਕੇ ਕਰਵਾਇਆ ਗਿਆ ਗੁਰਮਤਿ ਸਮਾਗਮ ਅਗਲੀ ਖ਼ਬਰ ਟਿੱਬਾ ਟੱਪਰੀਆਂ ਬੱਸ ਸਟੈਂਡ ਲਾਗੇ ਸੜਕ ਦੇ ਕਿਨਾਰਿਆਂ ’ਤੇ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।