14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਬਾਬਾ ਮੰਗਲ ਸਿੰਘ ਜੀ ਸ਼ਹੀਦ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਕਰਾਇਆ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਚਕਾਂ ਤੇ ਕਵੀਸ਼ਰਾਂ ਭਰੀ ਹਾਜ਼ਰੀ <br/>

ਅਜੀਤ ਡੈਸਕ 25-01-2026
ਮਜੀਠਾ, 24 ਜਨਵਰੀ(ਮਨਿੰਦਰ ਸਿੰਘ ਸੋਖੀ)-ਇਥੋਂ ਨਾਲ ਲਗਦੇ ਪਿੰਡ ਚੰਡੇ ਵਿਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਮਕਾਲੀ ਸ਼ਹੀਦ ਬਾਬਾ ਮੰਗਲ ਸਿੰਘ ਦੀ ਯਾਦ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸੰਤ ਬਾਬਾ ਲਾਭ ਸਿੰਘ ਕਾਰ ਸੇਵਾ ਵਾਲੇ ਕਿਲਾ ਆਨੰਦਗੜ੍ਹ ਆਨੰਦਪੁਰ ਸਾਹਿਬ ਵਾਲਿਆਂ ਦੇ ਵਰੋਸਾਏ ਬਾਬਾ ਸਤਨਾਮ ਸਿੰਘ ਮੁਖੀ ਕਿਲ੍ਹਾ ਆਨੰਦਗੜ੍ਹ ਸ਼੍ਰੀ ਅਨੰਦਪੁਰ ਸਾਹਿਬ ਵਾਲਿਆਂ ਅਤੇ ਗੁਰਦੁਆਰਾ ਬਾਬਾ ਮੰਗਲ ਸਿੰਘ ਸ਼ਹੀਦ ਪਿੰਡ ਚੰਡੇ ਦੇ ਸੇਵਾਦਾਰ ਬਾਬਾ ਕਵਲਜੀਤ ਸਿੰਘ ਦੀ ਅਗਵਾਈ ਵਿਚ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਕਰਾਇਆ ਗਿਆ | ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਬਾਹਰ ਖੁੱਲੇ ਪੰਡਾਲ ਵਿਚ ਵਿਸ਼ਾਲ ਕੀਰਤਨ ਦਰਬਾਰ ਕਰਾਇਆ ਗਿਆ | ਜਿਸ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ, ਕਵੀਸ਼ਰਾਂ ਜਿਨ੍ਹਾਂ ਵਿਚ ਮੁੱਖ ਤੌਰ ਤੇ ਕਥਾਵਾਚਕ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਸ਼੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਾਲੇ, ਭਾਈ ਕਰਮਜੀਤ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਭਾਈ ਪਰਮਿੰਦਰ ਸਿੰਘ ਹਜ਼ੂਰੀ ਰਾਗੀ ਦਲ ਪੰਥ ਬਾਬਾ ਬਿਧੀ ਚੰਦ ਜੀ ਸੁਰ ਸਿੰਘ ਵਾਲੇ, ਭਾਈ ਰਣਜੀਤ ਸਿੰਘ ਪੰਨੂੰ ਕਵੀਸ਼ਰੀ ਜਥਾ ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮਿਤਸਰ ਆਦਿ ਜਥਿਆਂ ਵੱਲੋਂ ਮਨੋਹਰ ਗੁਰਬਾਣੀ ਕੀਰਤਨ, ਗੁਰਮਤਿ ਵਿਚਾਰਾਂ, ਬੀਰ ਰਸ ਵਾਰਾਂ ਅਤੇ ਬਾਬਾ ਮੰਗਲ ਸਿੰਘ ਜੀ, ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਦੇ ਸਬੰਧ ਵਿਚ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ | ਸਟੇਜ਼ ਦੀ ਸੇਵਾ ਇੰਚਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਗੁਰਮੇਜ਼ ਸਿੰਘ ਅਤੇ ਪ੍ਰਚਾਰਕ ਭਾਈ ਅੰਮਿ੍ਤਪਾਲ ਸਿੰਘ ਨੇ ਬਾਖੂਬੀ ਨਿਭਾਈ | ਗੁਰਦੁਆਰਾ ਸਾਹਿਬ ਦੇ ਗਰੰਥੀ ਸਿੰਘ ਨੇ ਸਮਾਗਮ ਦੀ ਸੰਪੂਰਨਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਸੰਗਤਾਂ ਵਾਸਤੇ ਵੱਖ ਵੱਖ ਪਕਵਾਨਾਂ ਦੇ ਅਤੁੱਟ ਲੰਗਰ ਲਗਾਏ ਗਏ | ਇਸ ਸਮਾਗਮ ਵਿਚ ਇਲਾਕੇ ਅਤੇ ਦੂਰ ਦੁਰੇਡੇ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਾਮਲ ਹੋ ਕੇ ਬਾਬਾ ਮੰਗਲ ਜੀ ਦਾ ਆਸ਼ੀਰਵਾਦ ਲਿਆ |

ਪਿਛਲੀ ਖ਼ਬਰ ਸੱਜਣ ਕੁਮਾਰ ਦੇ ਬਰੀ ਹੋਣ ਨਾਲ ਸਿੱਖਾਂ ਦੇ ਜ਼ਖ਼ਮ ਮੁੜ ਹੋਏ ਅੱਲੇ -ਭਾਈ ਅਮਨਦੀਪ ਸਿੰਘ, ਬਾਬਾ ਬਿਬੇਕ ਸਿੰਘ, ਸੁੱਖਵਿੰਦ... ਅਗਲੀ ਖ਼ਬਰ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਬਰੀ ਕਰਨਾ ਸਿੱਖ ਕੌਮ ਦੇ ਜ਼ਖ਼ਮਾਂ ਤੇ ਲੂਣ ਛਿੜਕਣ ਬਰਾਬਰ-ਭਾਈ ਤਾਲਬਪੁਰਾ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।