ਰਾਮ ਤੀਰਥ, 29 ਜਨਵਰੀ (ਧਰਵਿੰਦਰ ਸਿੰਘ ਔਲਖ)-ਸਹਾਇਕ ਕਮਿਸ਼ਨਰ ਆਬਕਾਰੀ ਦਿਲਬਾਗ ਸਿੰਘ ਚੀਮਾ ਦੇ ਹੁਕਮਾਂ ਮੁਤਾਬਕ ਜ਼ਿਲ੍ਹਾ ਅਫਸਰ ਲਲਿਤ ਕੁਮਾਰ ਦੀ ਨਿਗਰਾਨੀ ਹੇਠ ਇੰਸਪੈਕਟਰ ਜਗਦੀਪ ਕੌਰ ਦੀ ਅਗਵਾਈ ਹੇਠ ਛਾਪੇਮਾਰੀ ਕਰਕੇ ਪਿੰਡ ਖਿਆਲਾ ਦੇ ਛੱਪੜ ਵਿਚੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਜਗਦੀਪ ਕੌਰ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ 23 ਡਰੰਮ ਛੋਟੇ ਬਰਾਮਦ ਹੋਏ, ਜਿਨ੍ਹਾਂ ਵਿਚੋਂ 2300 ਲੀਟਰ ਲਾਵਾਰਸ ਲਾਹਣ ਤੇ ਇਕ ਹੋਰ ਛਾਪੇਮਾਰੀ ਦੌਰਾਨ 65 ਬੋਤਲਾਂ ਲਾਵਾਰਸ ਸ਼ਰਾਬ ਬਰਾਮਦ ਹੋਈ | ਇਸ ਮੌਕੇ ਪੁਲਿਸ ਪਾਰਟੀ ਵਿਚ ਏ. ਐੱਸ. ਆਈ. ਸਰਦੂਲ ਸਿੰਘ, ਏ. ਐੱਸ. ਆਈ., ਜਗਦੀਸ਼ ਕੁਮਾਰ ਹੈੱਡ ਕਾਂਸਟੇਬਲ, ਮੇਹਰ ਸਿੰਘ ਹੈੱਡ ਕਾਂਸਟੇਬਲ, ਮੇਜਰ ਸਿੰਘ ਜੀ. ਐੱਮ., ਗੁਰਪ੍ਰੀਤ ਸਿੰਘ ਉਪਲ, ਜੀ. ਐੱਮ. ਦਿਆਲ ਸਿੰਘ ਮਾਣਾ, ਕਰਨ ਠੇਕਾ ਇੰਚਾਰਜ, ਮਾਂਜੂ ਚੋਗਾਵਾਂ ਆਦਿ ਹਾਜ਼ਰ ਸਨ |