08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਜ਼ਿਲ੍ਹਾ ਸੈਸ਼ਨ ਜੱਜ ਸ੍ਰੀਮਤੀ ਜਤਿੰਦਰ ਕੌਰ ਵਲੋਂ ਜੁਡੀਸ਼ੀਅਲ ਕੋਰਟ ਕੰਪਲੈਕਸ ਅਜਨਾਲਾ ਦਾ ਦੌਰਾ <br/>

ਅਜੀਤ ਡੈਸਕ 31-01-2026
ਅਜਨਾਲਾ, 30 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਜ਼ਿਲ੍ਹਾ ਸੈਸ਼ਨ ਜੱਜ ਸ੍ਰੀਮਤੀ ਜਤਿੰਦਰ ਕੌਰ ਵਲੋਂ ਅੱਜ ਜੁਡੀਸ਼ੀਅਲ ਕੋਰਟ ਕੰਪਲੈਕਸ ਦਾ ਦੌਰਾ ਕੀਤਾ ਗਿਆ | ਇਸ ਮੌਕੇ ਮਿਸ ਅਮਨ ਸ਼ਰਮਾ ਪਿ੍ੰਸੀਪਲ ਜੱਜ ਫੈਮਲੀ ਕੋਰਟ ਅਜਨਾਲਾ, ਅਮਰਦੀਪ ਸਿੰਘ ਬੈਂਸ ਸਕੱਤਰ ਡੀ.ਐੱਲ.ਐੱਸ.ਏ. ਅੰਮਿ੍ਤਸਰ, ਸੁਪਰੀਤ ਕੌਰ ਸੀ.ਜੇ.ਐੱਮ ਅੰਮਿ੍ਤਸਰ ਵੀ ਉਨ੍ਹਾਂ ਦੇ ਨਾਲ ਸਨ | ਉਨ੍ਹਾਂ ਦੇ ਇੱਥੇ ਪੁੱਜਣ ਤੇ ਪਲਵਿੰਦਰ ਸਿੰਘ ਐੱਸ.ਡੀ.ਜੇ.ਐੱਮ. ਅਜਨਾਲਾ, ਸ੍ਰੀਮਤੀ ਸਤਵਿੰਦਰਜੀਤ ਕੌਰ ਜੇ.ਐੱਮ.ਆਈ.ਸੀ. ਅਜਨਾਲਾ, ਮਿਸ ਪਲਵੀ ਰਾਣਾ ਜੇ.ਐੱਮ.ਆਈ.ਸੀ. ਅਜਨਾਲਾ, ਸ੍ਰੀ ਅਨੁਰਾਗ ਅਰੋੜਾ ਜੇ.ਐੱਮ.ਆਈ.ਸੀ ਅਜਨਾਲਾ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਕੀਤਾ ਗਿਆ | ਜ਼ਿਲ੍ਹਾ ਸੈਸ਼ਨ ਜੱਜ ਸ੍ਰੀਮਤੀ ਜਤਿੰਦਰ ਕੌਰ ਅਦਾਲਤਾਂ ਦਾ ਦੌਰਾ ਕਰਨ ਉਪਰੰਤ ਬਾਰ ਰੂਮ ਵਿਚ ਵੀ ਗਏ, ਜਿੱਥੇ ਬਾਰ ਦੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿੱਝਰ ਵਲੋਂ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਵਕੀਲਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਅਦਾਲਤਾਂ ਵਿਚ ਵੱਧ ਤੋਂ ਵੱਧ ਕੇਸ ਲਗਾ ਕੇ ਲੋਕਾਂ ਦੇ ਝਗੜਿਆਂ ਨੂੰ ਆਪਸੀ ਸਹਿਮਤੀ ਨਾਲ ਨਿਬੇੜਿਆ ਜਾਵੇ, ਸਮੂਹ ਵਕੀਲਾਂ ਨੇ ਜ਼ਿਲ੍ਹਾ ਸੈਸ਼ਨ ਜੱਜ ਸ੍ਰੀਮਤੀ ਜਤਿੰਦਰ ਕੌਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਵੱਧ ਤੋਂ ਵੱਧ ਕੇਸ ਲੋਕ ਅਦਾਲਤਾਂ ਵਿਚ ਲਗਾਉਣਗੇ ਅਤੇ ਲੋਕਾਂ ਨੂੰ ਵੀ ਇਸ ਪ੍ਰਤੀ ਪ੍ਰੇਰਿਤ ਕਰਨਗੇ | ਇਸ ਮੌਕੇ ਬਾਰ ਦੇ ਸਕੱਤਰ ਸੁਖਚਰਨਜੀਤ ਸਿੰਘ ਵਿੱਕੀ, ਜੁਆਇੰਟ ਸਕੱਤਰ ਅਮਨ ਵਾਸ਼ਲ, ਦਲਜੀਤ ਸਿੰਘ ਗਿੱਲ, ਦਵਿੰਦਰ ਸਿੰਘ ਗਿੱਲ, ਮੇਜਰ ਸਿੰਘ ਰਿਆੜ, ਪੀ.ਐੱਸ ਧਨੋਆ, ਮਨਦੀਪ ਸਿੰਘ ਮੁਹਾਰ, ਕਾਬਲ ਸਿੰਘ ਬਲੱਗਣ, ਮਨਜੀਤ ਸਿੰਘ ਭੱਟੀ, ਪਲਵਿੰਦਰ ਸਿੰਘ, ਮਨਦੀਪ ਕੌਰ, ਰਾਜਨ ਸਨਿਆਲ, ਸੁਖਚੈਨ ਗਿੱਲ, ਗੁਰਪ੍ਰੀਤ ਸਿੰਘ ਜੌਹਲ, ਰਮਨਦੀਪ ਸ਼ਰਮਾ, ਦਵਿੰਦਰ ਸਿੰਘ ਛੀਨਾ, ਗੁਰਜੰਟ ਸਿੰਘ, ਜਸਕਰਨ ਸਿੰਘ, ਨਵਦੀਪ ਗਿੱਲ, ਬੀਰ ਜਸਕਰਨ ਸਿੰਘ, ਐਡਵੋਕੇਟ ਪੂਜਾ, ਰਮਨਦੀਪ ਕੌਰ, ਮਨਜੋਤ ਕੌਰ ਅਤੇ ਸ਼ਰਨਜੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹੈਬਰਨ ਵਰਲਡ ਸਕੂਲ ਦੇ ਚੇਅਰਮੈਨ ਵਲੋਂ ਜੀ.ਐੱਨ.ਡੀ.ਯੂ. ਦੇ ਖੇਡ ਡਾਇਰੈਕਟਰ ਨਾਲ ਖੇਡਾਂ ਸੰਬੰਧੀ ਵਿਚਾਰਾਂ <br/> ਅਗਲੀ ਖ਼ਬਰ ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ ਦੇ ਵਿਦਿਆਰਥੀ ਨੇ ਦਸਤਾਰ ਮੁਕਾਬਲੇ 'ਚ ਦੂਸਰਾ ਸਥਾਨ ਕੀਤਾ ਹਾਸਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।