23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਬਾਬਾ ਬਕਾਲਾ ਸਾਹਿਬ ਵਿਖੇ ਮੁਫ਼ਤ ਆਯੁਸ਼ ਕੈਂਪ ਲਾਇਆ <br/>

ਅਜੀਤ ਡੈਸਕ 13-02-2026
ਬਾਬਾ ਬਕਾਲਾ ਸਾਹਿਬ, 12 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਡਾਇਰੈਕਟਰ ਆਯੁਰਵੇਦ ਪੰਜਾਬ ਡਾ. ਰਮਨ ਖੰਨਾ ਅਤੇ ਡਾਇਰੈਕਟਰ ਹੋਮਿਓਪੈਥਿਕ ਪੰਜਾਬ ਡਾ. ਹਰਿੰਦਰਪਾਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ, ਅਤੇ ਜ਼ਿਲ੍ਹਾ ਆਯੁਰਵੇਦਿਕ ਅਤੇ ਯੂਨਾਨੀ ਅਫ਼ਸਰ ਡਾ. ਦਿਨੇਸ਼ ਕੁਮਾਰ ਅਤੇ ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾ. ਰੁਪਿੰਦਰ ਕੌਰ (ਜ਼ਿਲ੍ਹਾ ਅੰਮਿ੍ਤਸਰ) ਦੀ ਯੋਗ ਅਗਵਾਈ ਹੇਠ ਇੱਥੇ ਧਰਮਸ਼ਾਲਾ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਇਕ ਮੁਫ਼ਤ ਆਯੂਸ਼ ਕੈਂਪ ਆਯੋਜਿਤ ਕੀਤਾ ਗਿਆ | ਇਸ ਕੈਂਪ ਦੌਰਾਨ ਮੁਫ਼ਤ ਆਯੁਰਵੇਦਿਕ ਅਤੇ ਹੋਮਿਓਪੈਥਿਕ ਦਵਾਈਆਂ ਵੰਡੀਆਂ ਗਈਆਂ | ਕੈਂਪ ਦਾ ਉਦਘਾਟਨ ਕੌਂਸਲਰ ਗੁਰਮੀਤ ਸਿੰਘ ਪਨੇਸਰ, ਕੌਂਸਲਰ ਜੈਮਲ ਸਿੰਘ ਭੁੱਲਰ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਕੌਂਸਲਰ ਕੁਲਦੀਪ ਸਿੰਘ, ਕੌਂਸਲਰ ਕਰਮ ਸਿੰਘ, ਕੌਂਸਲਰ ਸੁਖਚੈਨ ਸਿੰਘ ਗਿੱਲ, ਕੌਂਸਲਰ ਗੁਰਮੀਤ ਕੌਰ, ਮਨਜਿੰਦਰ ਸਿੰਘ ਮੰਨੂ ਵਲੋਂ ਕੀਤਾ ਗਿਆ | ਇਸ ਕੈਂਪ ਵਿਚ ਆਯੂਸ਼ ਵਿਭਾਗ ਵਲੋਂ ਡਾ. ਕਰਨਦੀਪ ਸਿੰਘ (ਐਚ.ਐੱਮ.ਓ.), ਡਾ. ਬਲਵਿੰਦਰ ਕੌਰ (ਐਚ.ਐੱਮ.ਓ.), ਡਾ: ਜੋਤੀ ਭਾਟੀਆ (ਏ.ਐਮ.ਓ.), ਡੀ. ਹਨੀਸ਼ ਕੁਮਾਰ (ਏ.ਐਮ.ਓ.), ਅਮਨਦੀਪ ਕੌਰ (ਹੋਮਿਓਪੈਥਿਕ ਡਿਸਪੈਂਸਰ), ਅਵਤਾਰ ਸਿੰਘ (ਹੋਮਿਓਪੈਥਿਕ ਡਿਸਪੈਂਸਰ), ਨਰੇਸ਼ ਕੁਮਾਰ (ਉਪਵੇਦ), ਕੰਵਲਜੀਤ ਕੌਰ (ਉਪਵੇਦ), ਅਨਮੋਲਦੀਪ ਸਿੰਘ (ਸੇਵਾਦਾਰ), ਸੁਖਵਿੰਦਰ ਸਿੰਘ (ਸੇਵਾਦਾਰ) ਵਲੋਂ ਭਾਗ ਲਿਆ ਗਿਆ | ਇਸ ਕੈਂਪ ਦੌਰਾਨ ਕੁਲ 308 ਆਯੁਰਵੇਦਿਕ ਅਤੇ 265 ਹੋਮਿਓਪੈਥਿਕ ਮਰੀਜ਼ਾਂ ਦਾ ਚੈਕਅੱਪ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਗਿਆ |

ਪਿਛਲੀ ਖ਼ਬਰ ਬਿਜਲੀ ਦਫ਼ਤਰ ਕੰਪਲੈਕਸ ਮਜੀਠਾ ਵਿਚ ਬਿਜਲੀ ਕਰਮਚਾਰੀਆਂ ਵਲੋਂ ਕਾਰਪੋਰੇਟ ਨਿੱਜੀਕਰਨ ਵਿਰੋਧੀ ਮੁਕੰਮਲ ਹੜਤਾਲ ਕਰਕੇ ਕੀਤੀ... ਅਗਲੀ ਖ਼ਬਰ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਸਿਰਜੇ ਜਾਣਗੇ - ਕੁਲਦੀਪ ਸਿੰਘ ਧਾਲੀਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।