23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਇੰਟਰਨੈਸ਼ਨਲ ਫਤਿਹ ਅਕੈਡਮੀ ਦੀ ਨੈਸ਼ਨਲ ਇੰਗਲਿਸ਼ ਉਲੰਪੀਆਡ ਵਿਚ ਸ਼ਾਨਦਾਰ ਕਾਮਯਾਬੀ <br/>

ਅਜੀਤ ਡੈਸਕ 13-02-2026
ਜੰਡਿਆਲਾ ਗੁਰੂ, 12 ਫਰਵਰੀ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ)-ਦੇਸ਼ ਪੱਧਰ ਦੀ ਮੁਕਾਬਲੇਬਾਜ਼ੀ ਵਿਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦੇ ਹੋਏ ਇੰਟਰਨੈਸ਼ਨਲ ਫਤਿਹ ਅਕੈਡਮੀ ਜੰਡਿਆਲਾ ਗੁਰੂ ਦੇ ਵਿਦਿਆਰਥੀਆਂ ਨੇ ਕਾਮਯਾਬੀ ਦਾ ਨਵਾਂ ਮਿਆਰ ਸਥਾਪਿਤ ਕਰਦਿਆਂ ਨੈਸ਼ਨਲ ਇੰਗਲਿਸ਼ ਉਲੰਪੀਆਡ ਵਿਚ ਰਾਸ਼ਟਰੀ ਅਤੇ ਜ਼ੋਨਲ ਪੱਧਰ 'ਤੇ ਉੱਚ ਸਥਾਨ ਹਾਸਿਲ ਕਰਦੇ ਹੋਏ ਸੰਸਥਾ ਨੂੰ ਦੇਸ਼ ਭਰ ਵਿਚ ਵਿਸ਼ੇਸ਼ ਪਛਾਣ ਦਿਵਾਈ ਹੈ |
ਪ੍ਰਾਪਤ ਜਾਣਕਾਰੀ ਅਨੁਸਾਰ ਗਰੇਡ ਦਸਵੀਂ ਦੇ ਹੋਣਹਾਰ ਵਿਦਿਆਰਥੀ ਅਮਨ ਸਿੰਘ ਬਲ ਨੇ ਆਲ ਇੰਡੀਆ ਰੈਂਕ 9 ਪ੍ਰਾਪਤ ਕਰਕੇ ਵਿਸ਼ੇਸ਼ ਮਾਣ ਹਾਸਿਲ ਕੀਤਾ | ਉਸਨੂੰ ਨਕਦ ਇਨਾਮ, ਮੈਡਲ, ਸਰਟੀਫਿਕੇਟ ਅਤੇ ਕੀਮਤੀ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ | ਹਰ ਸੀਰਤ ਕੌਰ ਨੇ ਆਲ ਇੰਡੀਆ ਰੈਂਕ 21 ਹਾਸਿਲ ਕਰਕੇ ਮੈਡਲ, ਸਰਟੀਫਿਕੇਟ ਅਤੇ ਪ੍ਰਤਿਸ਼ਠਿਤ ਪੁਸਤਕਾਂ ਦੇ ਇਨਾਮ ਜਿੱਤੇ | ਗੁਰਨਾਜ ਸਿੰਘ ਬੱਲ ਨੇ ਆਲ ਇੰਡੀਆ ਰੈਂਕ 70 ਅਤੇ ਜ਼ੋਨਲ ਰੈਂਕ 1 ਪ੍ਰਾਪਤ ਕਰਕੇ ਮੈਡਲ, ਸਰਟੀਫਿਕੇਟ ਅਤੇ 4000 ਰੁਪਏ ਦੀ ਆਨਲਾਈਨ ਸਬਸਕਿ੍ਪਸ਼ਨ ਹਾਸਿਲ ਕੀਤੀ | ਇਸ ਤੋਂ ਇਲਾਵਾ ਸਵਰੀਤ ਕੌਰ ਨੇ ਆਲ ਇੰਡੀਆ ਰੈਂਕ 82 ਪ੍ਰਾਪਤ ਕਰਕੇ ਮੈਡਲ ਅਤੇ ਸਰਟੀਫਿਕੇਟ ਜਿੱਤੇ | ਰਾਜਬੀਰ ਸਿੰਘ ਨੇ ਜ਼ੋਨਲ ਰੈਂਕ 29 ਹਾਸਿਲ ਕਰਕੇ ਮੈਡਲ ਅਤੇ ਸਰਟੀਫਿਕੇਟ ਪ੍ਰਾਪਤ ਕੀਤੇ | ਇੰਟਰਨੈਸ਼ਨਲ ਫਤਿਹ ਅਕੈਡਮੀ ਜੰਡਿਆਲਾ ਗੁਰੂ ਦੇ ਚੇਅਰਮੈਨ ਜਗਬੀਰ ਸਿੰਘ ਰੰਧਾਵਾ ਅਤੇ ਚੇਅਰਪਰਸਨ ਰਵਿੰਦਰ ਕੌਰ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕ ਵਰਗ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲੱਬਧੀਆਂ ਸੰਸਥਾ ਦੀ ਉੱਚ ਮਿਆਰੀ ਸਿੱਖਿਆ ਅਤੇ ਲਗਾਤਾਰ ਮਿਹਨਤ ਦਾ ਪ੍ਰਤੀਕ ਹਨ | ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਵਿਦਿਆਰਥੀ ਭਵਿੱਖ ਵਿਚ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਨਵੀਆਂ ਉੱਚਾਈਆਂ ਨੂੰ ਛੂਹਣਗੇ |

ਪਿਛਲੀ ਖ਼ਬਰ ਤਰਨਾ ਦਲ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਵਲੋਂ 23ਵੇਂ ਗੋਲਡ ਕੱਪ ਹਾਕੀ ਟੂਰਨਾਮੈਂਟ ਦਾ ਰਸਮੀਂ ਤੌਰ 'ਤੇ ਉ... ਅਗਲੀ ਖ਼ਬਰ ਛੀਨਾ ਪੱਤੀ ਵਿਖੇ ਕਾਂਗਰਸ ਤੇ ਅਕਾਲੀ ਆਗੂ ਭਾਜਪਾ 'ਚ ਹੋਏ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।