23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਤਰਨਾ ਦਲ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਵਲੋਂ 23ਵੇਂ ਗੋਲਡ ਕੱਪ ਹਾਕੀ ਟੂਰਨਾਮੈਂਟ ਦਾ ਰਸਮੀਂ ਤੌਰ 'ਤੇ ਉਦਘਾਟਨ <br/>

ਅਜੀਤ ਡੈਸਕ 13-02-2026
ਬਾਬਾ ਬਕਾਲਾ ਸਾਹਿਬ, 12 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਆਪਣੇ ਕਾਰਜਕਾਲ ਦੌਰਾਨ ਗੁਰੂ ਸਾਹਿਬਾਨ ਨੇ ਆਪਣੇ ਸਿੱਖੀ ਵਿਰਸੇ ਨੂੰ ਪ੍ਰਫੁੱਲਿਤ ਕਰਨ ਲਈ ਮੱਲ ਅਖਾੜਿਆਂ ਦੀ ਸਥਾਪਨਾ ਕੀਤੀ ਸੀ, ਅੱਜ ਵੀ ਆਪਣੇ ਨੌਜਵਾਨਾਂ ਨੂੁੰ ਨਸ਼ਿਆਂ ਤੋਂ ਦੂਰ ਕਰਨ ਲਈ ਅਤੇ ਖੇਡਾਂ ਪ੍ਰਤੀ ਜੋੜਨ ਦੇ ਮਨੋਰਥ ਤਹਿਤ ਖੇਡ ਟੂਰਨਾਮੈਂਟ ਕਰਵਾਉਣੇ ਸਮੇਂ ਦੀ ਅਹਿਮ ਲੋੜ ਹੈ, ਨਿਰਸੰਦੇਹ ਯੂਥ ਕਲੱਬਾਂ ਦੇ ਇਹ ਉਪਰਾਲੇ ਸ਼ਲਾਘਾਯੋਗ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਨੇ, ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ:) ਬਾਬਾ ਬਕਾਲਾ ਸਾਹਿਬ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਹਾਕੀ ਸਟੇਡੀਅਮ ਬਾਬਾ ਬਕਾਲਾ ਸਾਹਿਬ ਵਿਚ ਚਾਰ ਰੋਜ਼ਾ 23ਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਹਾਕੀ ਗੋਲਡ ਕੱਪ ਟੂਰਨਾਮੈਂਟ ਦਾ, ਹਵਾ ਵਿਚ ਗੁਬਾਰੇ ਛੱਡਦਿਆਂ ਅਤੇ ਜੈਕਾਰਿਆਂ ਦੀ ਗੂੰਜ ਵਿਚ ਰਸਮੀਂ ਤੌਰ 'ਤੇ ਉਦਘਾਟਨ ਕਰਦਿਆਂ ਕੀਤਾ | ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਤਰਨਾ ਦਲ ਦੇ ਬਾਬਾ ਸੁੱਖਾ ਸਿੰਘ, ਬੀਬੀ ਗੁਰਵਿੰਦਰ ਕੌਰ ਜਲਾਲ ਉਸਮਾ ਸਾ: ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬੀਬੀ ਰਣਜੀਤ ਕੌਰ ਪ੍ਰਧਾਨ ਰਈਆ, ਮੋਹਣ ਸਿੰਘ ਕੰਗ ਪ੍ਰਧਾਨ ਸ਼ਹਿਰੀ, ਤੇਜਿੰਦਰ ਸਿੰਘ ਅਠੌਲਾ ਸਾ: ਸੰਮਤੀ ਮੈਂਬਰ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਸੋਨੂੰ, ਚੇਅਰਮੈਨ ਮਨਰੂਪ ਸਿੰਘ ਭੁੱਲਰ, ਪ੍ਰਤਾਪ ਸਿੰਘ, ਕੌਸਲਰ ਸੁਖਚੈਨ ਸਿੰਘ ਗਿੱਲ, ਕੌਂਸਲਰ ਕੁਲਦੀਪ ਸਿੰਘ ਬੰਟੂ, ਯੁਵਰਾਜ ਸਿੰਘ ਆਰ.ਪੀ.ਐਸ., ਬਲਜੀਤ ਸਿੰਘ ਭੁੱਲਰ ਸਮੇਤ ਆਗੂਆਂ ਨੇ ਮੰਚ 'ਤੇ ਸ਼ਿਰਕਤ ਕੀਤੀ | ਇਸ ਮੌਕੇ ਆਰੰਭਤਾ ਦੇ ਮੈਚਾਂ ਦੌਰਾਨ ਅੰਡਰ-16 ਦੇ ਟੂਰਨਾਮੈਂਟ ਵਿਚ ਬਾਬਾ ਬਕਾਲਾ ਸਾਹਿਬ ਅਕੈਡਮੀ ਨੇ ਹਾਲੀਵੁੱਡ ਕਲੱਬ ਨੂੰ 2-0 ਗੋਲਾਂ ਦੇ ਫਰਕ ਨਾਲ, ਲੜਕੀਆਂ ਦੇ ਓਪਨ ਮੈਚ ਵਿਚ ਖਾਲਸਾ ਕਾਲਜ ਅੰਮਿ੍ਤਸਰ ਨੇ ਸਹਾਰ ਵਾਇਰਸ ਕਲੱਬ ਨੂੰ 2-0 ਗੋਲਾਂ ਦੇ ਫਰਕ ਨਾਲ ਅਤੇ ਲੜਕਿਆਂ ਦੇ ਓਪਨ ਮੁਕਾਬਲੇ ਵਿਚ ਰਾਮ ਵੇਰੀਅਰ ਹਾਕੀ ਕਲੱਬ ਕਪੂਰਥਲਾ ਨੇ ਖਾਲਸਾ ਕਾਲਜ ਅੰਮਿ੍ਤਸਰ ਦੀ ਟੀਮ ਨੂੰ 4-1 ਗੋਲਾਂ ਦੇ ਫਰਕ ਨਾਲ ਹਰਾਕੇ ਜਿੱਤਾਂ ਦਰਜ ਕਰਵਾਈਆਂ | ਇਸ ਮੌਕੇ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਸੋਨੂੰ, ਚੇਅਰਮੈਨ ਮਨਰੂਪ ਸਿੰਘ ਭੁੱਲਰ ਨੇ ਬਾਬਾ ਜੋਗਾ ਸਿੰਘ ਸਮੇਤ ਪੁਜੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਜਸਪਿੰਦਰ ਸਿੰਘ ਸਬ ਪੋਸਟ ਮਾਸਟਰ, ਧੀਰਜਪਾਲ ਸਿੰਘ ਬੱਲ, ਅਮੋਲਕ ਸਿੰਘ ਦਿਓਲ, ਮਨਦੀਪ ਸਿੰਘ ਕਨੇਡੀ (ਦੋਵੇਂ ਆਰ.ਸੀ.ਐੱਫ.), ਸਰਵਨ ਸਿੰਘ ਆਸਟਰੇਲੀਆ, ਇੰਸ: ਹਰਿੰਦਰ ਸਿੰਘ ਲਾਲੀ, ਗੁਰਪ੍ਰੀਤ ਬਾਬਾ ਬਕਾਲਾ, ਜਸਕਰਨ ਸਿੰਘ ਬਾਵਾ, ਜਤਿੰਦਰ ਸਿੰਘ ਜੀਤੂ, ਕਾਬਲ ਸਿੰਘ, ਰਮਨਦੀਪ ਸਿੰਘ ਭੁੱਲਰ, ਹਰਪ੍ਰੀਤ ਸਿੰਘ ਭਾਊ, ਮਨਜਿੰਦਰ ਸਿੰਘ ਪੀ. ਪੀ., ਬਲਜੀਤ ਸਿੰਘ ਸੀ.ਆਰ.ਪੀ.ਐੱਫ., ਪ੍ਰਹਲਾਦ ਸਿੰਘ ਆਰਮੀ, ਪਿ੍ੰ: ਦਿਲਬਾਗ ਸਿੰਘ ਭੁੱਲਰ, ਬਲਜਿੰਦਰ ਸਿੰਘ ਸੋਨੀ, ਪਿੰਦੂ ਲਹਿਰਕਾ ਹਾਕੀ ਕੋਚ, ਹਰਦੀਪ ਸਿੰਘ ਕਾਕਾ, ਸਵਰਨਜੀਤ ਸਿੰਘ ਮਿੰਟੂ, ਬਲਜੀਤ ਸਿੰਘ ਟੈਂਟ ਹਾਊਸ, ਬੱਬੂ ਆਰ.ਸੀ.ਐੱਫ., ਜਸਵਿੰਦਰਪਾਲ ਸਿੰਘ ਜੱਸ, ਦਲਬੀਰ ਸਿੰਘ ਪੀ.ਐੱਸ.ਪੀ.ਸੀ.ਐੱਲ., ਅਮੋਲਕ ਸਿੰਘ ਕੈਨੇਡਾ, ਟੋਨੀ ਪੀ.ਐੱਨ.ਬੀ. ਵਡਾਲਾ ਅਤੇ ਜਸਵਿੰਦਰ ਸਿੰਘ ਮੌਜੂਦ ਸਨ |

ਪਿਛਲੀ ਖ਼ਬਰ ਸ੍ਰੀ ਮਾਤਾ ਗੰਗਾ ਕੰਨਿਆ ਸੀਨੀ: ਸੈਕੰ: ਸਕੂਲ ਨੇ ਸਾਇੰਸ ਕੁਇਜ਼ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਇੰਟਰਨੈਸ਼ਨਲ ਫਤਿਹ ਅਕੈਡਮੀ ਦੀ ਨੈਸ਼ਨਲ ਇੰਗਲਿਸ਼ ਉਲੰਪੀਆਡ ਵਿਚ ਸ਼ਾਨਦਾਰ ਕਾਮਯਾਬੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।