23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਬਿਜਲੀ ਕਰਮਚਾਰੀਆਂ ਦੀ ਹੜਤਾਲ ਨੂੰ ਡਟਵਾਂ ਸਮਰਥਨ ਦਿੰਦਿਆਂ ਨਾਅਰੇਬਾਜ਼ੀ <br/>

ਅਜੀਤ ਡੈਸਕ 13-02-2026
ਮਜੀਠਾ, 12 ਫਰਵਰੀ (ਜਗਤਾਰ ਸਿੰਘ ਸਹਿਮੀ)-ਪੀ.ਐਸ.ਪੀ.ਸੀ.ਐੱਲ./ ਪੀ.ਐਸ.ਟੀ.ਸੀ.ਐੱਲ ਪੈਨਸ਼ਨਰਜ਼ ਐਸੋਸੀਏਸ਼ਨ (ਸਬ ਅਰਬਨ ਮੰਡਲ ਅੰਮਿ੍ਤਸਰ) ਵਲੋਂ ਪ੍ਰਧਾਨ ਮਹਿੰਦਰ ਖਹਿਰਾ ਦੀ ਅਗਵਾਈ ਹੇਠ ਮਜੀਠਾ ਬਿਜਲੀ ਦਫਤਰ ਕੰਪਲੈਕਸ ਵਿਖੇ ਬਿਜਲੀ ਕਾਮਿਆਂ ਦੀ ਦੇਸ਼ ਵਿਆਪੀ ਹੜਤਾਲ ਵਿਚ ਸ਼ਮੂਲੀਅਤ ਕੀਤੀ ਗਈ | ਵੱਖ-ਵੱਖ ਟਰੇਡ ਯੂਨੀਅਨਾਂ ਅਤੇ ਜਨਤਕ ਜਥੇਬੰਦੀਆਂ ਦੇ ਸੱਦੇ 'ਤੇ 12 ਫਰਵਰੀ ਨੂੰ ਬਿਜਲੀ ਕਰਮਚਾਰੀਆਂ ਵਲੋਂ ਹੜਤਾਲ ਕੀਤੀ ਗਈ ਹੈ, ਜਿਸ ਤੇ ਬਿਜਲੀ ਦਫਤਰ ਕੰਪਲੈਕਸ ਵਿਚ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਹੜਤਾਲੀ ਕਰਮਚਾਰੀਆਂ ਨੂੰ ਪੂਰਾ ਸਮਰਥਨ ਦੇਣ ਲਈ ਇਕੱਤਰਤਾ ਕਰਕੇ ਸਰਕਾਰਾਂ ਖਿਲਾ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਕੱਤਰਤਾ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਗੂੰਗੀ, ਬੋਲੀ ਤੇ ਸੁੱਤੀ ਕਰਾਰ ਦਿੰਦੇ ਹੋਏ ਤਿੱਖੇ ਨਾਅਰੇ ਲਗਾਏ | ਉਨ੍ਹਾਂ ਦੱਸਿਆ ਕਿ ਬਿਜਲੀ ਸੋਧ ਬਿੱਲ 2025, ਬਿਜਲੀ ਵਿਭਾਗ ਦੀਆਂ ਸਰਕਾਰੀ ਜਾਇਦਾਦਾਂ ਵੇਚਣ ਦੀ ਤਿਆਰੀ, 29 ਪੁਰਾਣੇ ਲੇਬਰ ਕਾਨੂੰਨ ਖ਼ਤਮ ਕਰਕੇ 4 ਨਵੇਂ ਮਜ਼ਦੂਰ ਵਿਰੋਧੀ ਕੋਡ ਲਿਆਉਣਾ, ਸਮਾਰਟ/ਚਿਪ ਵਾਲੇ ਮੀਟਰ ਲਗਾਉਣਾ, ਕਿਸਾਨ ਵਿਰੋਧੀ ਬੀਜ ਬਿੱਲ, ਖੇਤੀ ਲਈ ਕਾਲੇ ਕਾਨੂੰਨ, ਲੈਂਡ ਪੂਲਿੰਗ ਪਾਲਸੀ ਰਾਹੀਂ ਜ਼ਮੀਨਾਂ ਖੋਹਣਾ, ਅਮਰੀਕਾ ਨਾਲ ਵਪਾਰ ਸਮਝੌਤਾ, ਮਨਰੇਗਾ ਖਤਮ ਕਰਕੇ ਵਿਕਸਤ ਭਾਰਤ ਜੀ. ਰਾਮ.ਜੀ. ਬਿੱਲ ਆਦਿ ਲੋਕ ਵਿਰੋਧੀ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ | ਸਰਕਾਰੀ ਅਦਾਰਿਆਂ ਦਾ ਨਿਜੀਕਰਨ, ਕੁਦਰਤੀ ਸਰੋਤਾਂ (ਹਵਾ, ਜਲ, ਜੰਗਲ, ਜ਼ਮੀਨ) 'ਤੇ ਕਾਰਪੋਰੇਟਾਂ ਦਾ ਕਬਜ਼ਾ, ਸਿਹਤ-ਸਿੱਖਿਆ-ਰੁਜ਼ਗਾਰ ਖੋਹ ਕੇ ਬੇਰੁਜ਼ਗਾਰੀ ਵਧਾਉਣਾ, ਹੱਕ ਮੰਗਣ ਵਾਲਿਆਂ 'ਤੇ ਅੱਥਰੂ ਗੈਸ, ਲਾਠੀਆਂ ਤੇ ਗੋਲੀਆਂ ਚਲਾਉਣਾ, ਪ੍ਰੈੱਸ ਦੀ ਅਜ਼ਾਦੀ 'ਤੇ ਹਮਲੇ ਅਤੇ ਝੂਠੇ ਮੁਕੱਦਮੇ ਦਰਜ ਕਰਨਾ ਆਮ ਹੋ ਗਿਆ ਹੈ | ਇਕੱਤਰਤਾ ਨੂੰ ਰਾਮ ਲੁਭਾਇਆ ਮਜੀਠਾ, ਜੋਗਿੰਦਰ ਸਿੰਘ ਸੋਹੀ, ਗੁਰਨਾਮ ਸਿੰਘ ਡੱਡੀਆਂ, ਗੁਰਮੇਜ ਸਿੰਘ ਸੋਹੀ, ਦਰਸ਼ਨ ਕੁਮਾਰ ਕਲੇਰ, ਰਵੇਲ ਸਿੰਘ ਗੋਸਲ, ਦਲਵਿੰਦਰ ਸਿੰਘ ਸਪਾਰੀਵਿੰਡ, ਕਿਸ਼ਨ ਸਿੰਘ ਜੇਠੂਵਾਲ, ਸੁਖਪਾਲ ਸਿੰਘ ਗਿਲ ਮਜੀਠਾ, ਰਘਬੀਰ ਮਜੀਠਾ, ਗੁਰਪ੍ਰੀਤ ਸਿੰਘ ਸੋਹੀਆਂ, ਸੰਦੀਪ ਤੇ ਜੇ.ਈ. ਕੁੰਦਨ ਲਾਲ ਨੇ ਸੰਬੋਧਨ ਕੀਤਾ |

ਪਿਛਲੀ ਖ਼ਬਰ ਕਾਲੇ ਅਖਰਾਂ 'ਚ ਲਿਖੀ ਜਾਵੇਗੀ ਨਿਗਮ ਦੇ ਹਾਊਸ ਦੀ ਮੀਟਿੰਗ ਦੀ ਦੇਰੀ-ਟਰੱਕਾਂ ਵਾਲਾ <br/> ਅਗਲੀ ਖ਼ਬਰ ਸ੍ਰੀ ਮਾਤਾ ਗੰਗਾ ਕੰਨਿਆ ਸੀਨੀ: ਸੈਕੰ: ਸਕੂਲ ਨੇ ਸਾਇੰਸ ਕੁਇਜ਼ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।