23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਕਾਲੇ ਅਖਰਾਂ 'ਚ ਲਿਖੀ ਜਾਵੇਗੀ ਨਿਗਮ ਦੇ ਹਾਊਸ ਦੀ ਮੀਟਿੰਗ ਦੀ ਦੇਰੀ-ਟਰੱਕਾਂ ਵਾਲਾ <br/>

ਅਜੀਤ ਡੈਸਕ 13-02-2026
ਅੰਮਿ੍ਤਸਰ, 12 ਫਰਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਅੰਮਿ੍ਤਸਰ ਦੇ ਹਾਊਸ ਦੀ ਬੈਠਕ ਕਰਵਾਉਣ 'ਚ ਵਰਤੀ ਜਾ ਰਹੀ ਦੇਰੀ 'ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਵਿਰੋਧੀ ਧਿਰ ਅਕਾਲੀ ਦਲ ਕੌਂਸਲਰ ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ ਨੇ ਕਿਹਾ ਕਿ ਹਾਊਸ ਦੀ ਬੈਠਕ ਕਰਵਾਉਣ 'ਚ ਜਾਣਬੁਝ ਕੇ ਦੇਰੀ ਕੀਤੀ ਜਾ ਰਹੀ ਹੈ | ਮੇਅਰ ਵਲੋਂ ਇਹ ਬੈਠਕ ਸ਼ਾਇਦ ਪਿਛਲੀ ਹਾਊਸ ਦੀ ਬੈਠਕ ਦੀ ਤਰਾਂ ਬਜਟ ਦੀ ਬੈਠਕ ਦੇ ਨਾਲ ਹੀ ਕਰਵਾਉਣਾ ਚਾਹੁੰਦੇ ਹਨ | ਉਨਾਂ ਕਿਹਾ ਕਿ ਨਗਰ ਨਿਗਮ ਦੇ ਹਾਊਸ ਦੀ ਬੈਠਕ ਹਰ ਮਹੀਨੇ ਹੋਣੀ ਚਾਹੀਦੀ ਹੈ ਪਰ ਅੰਮਿ੍ਤਸਰ ਨਗਰ ਨਿਗਮ ਦੇ ਹਾਊਸ ਦੀ ਬੈਠਕ ਨੂੰ ਹੋਇਆ 10 ਮਹੀਨੇ ਤੋਂ ਵਧੇਰੇ ਸਮਾਂ ਹੋ ਗਿਆ ਹੈ | ਉਨਾਂ ਕਿਹਾ ਕਿ ਜਿਸ ਤਰ•ਾਂ ਨਗਰ ਨਿਗਮ ਦੇ ਹਾਊਸ ਦੀ ਬੈਠਕ 'ਚ ਦੇਰੀ ਕੀਤੀ ਗਈ ਹੈ ਇਹ ਕਾਲੇ ਅਖਰਾਂ ਵਿਚ ਲਿੱਖੀ ਜਾਵੇਗੀ | ਉਨਾਂ ਕਿਹਾ ਮੀਟਿੰਗ ਨਾ ਹੋਣ ਕਾਰਨ ਕੌਂਸਲਰਾਂ ਦੀਆਂ ਵਾਰਡਾਂ ਦੇ ਹੋਣ ਵਾਲੇ ਕੰਮ ਰੁਕੇ ਪਏ ਹਨ | ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ 'ਚ ਰੋਸ ਪਾਇਆ ਜਾ ਰਿਹਾ ਹੈ | ਉਨਾਂ ਕਿਹਾ ਕਿ ਜੇਕਰ ਇਕ ਕੌਂਸਲਰ ਹਾਊਸ ਦੀਆਂ ਤਿੰਨ ਬੈਠਕਾਂ 'ਚ ਲਗਾਤਾਰ ਸ਼ਾਮਿਲ ਨਾ ਹੋਵੇ ਤਾਂ ਉਸ ਨੂੰ ਹਾਊਸ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ | ਜੇਕਰ ਮੇਅਰ ਵਲੋਂ ਇਕ ਸਾਲ ਹਾਊਸ ਦੀ ਬੈਠਕ ਨਾ ਕਰਵਾਈ ਜਾਵੇ ਤਾਂ ਉਸ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ |

ਪਿਛਲੀ ਖ਼ਬਰ ਪੈਰਾਮੈਡੀਕਲ ਆਗੂ ਬਾਬਾ ਸਤਪਾਲ ਸਿੰਘ ਦੀ ਯਾਦ 'ਚ ਮੈਡੀਕਲ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਬਿਜਲੀ ਕਰਮਚਾਰੀਆਂ ਦੀ ਹੜਤਾਲ ਨੂੰ ਡਟਵਾਂ ਸਮਰਥਨ ਦਿੰਦਿਆਂ ਨਾਅਰੇਬਾਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।