23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਪੈਰਾਮੈਡੀਕਲ ਆਗੂ ਬਾਬਾ ਸਤਪਾਲ ਸਿੰਘ ਦੀ ਯਾਦ 'ਚ ਮੈਡੀਕਲ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 13-02-2026
ਜਗਦੇਵ ਕਲਾਂ, 12 ਫਰਵਰੀ (ਸ਼ਰਨਜੀਤ ਸਿੰਘ ਗਿੱਲ)-ਸਵ. ਪੈਰਾਮੈਡੀਕਲ ਆਗੂ ਬਾਬਾ ਸਤਪਾਲ ਸਿੰਘ ਚੇਤਨਪੁਰਾ ਦੀ ਯਾਦ ਵਿਚ ਚੌਥਾ ਮੁਫਤ ਮੈਡੀਕਲ ਕੈਂਪ ਗੁਰਦੁਆਰਾ ਡੇਰ੍ਹਾ ਸਾਹਿਬ ਵਿਖੇ ਉਨਾਂ ਦੇ ਪਰਿਵਾਰ ਅਤੇ ਹੈਲਥ ਇੰਮਪਲਾਈਜ਼ ਐਸੋਸੀਏਸ਼ਨ ਪੰਜਾਬ ਵਲੋਂ, ਦੁੱਖ ਨਿਵਾਰਨ ਹਸਪਤਾਲ ਕਚਹਿਰੀ ਚੌਂਕ ਅੰਮਿ੍ਤਸਰ ਅਤੇ ਜੈ ਕਮਲ ਅੱਖਾਂ ਦਾ ਹਸਪਤਾਲ ਛੇਹਰਟਾ ਦੇ ਸਹਿਯੋਗ ਨਾਲ ਲਗਾਇਆ ਗਿਆ | ਕੈਂਪ ਦਾ ਉਦਘਾਟਨ ਬਾਬਾ ਪ੍ਰਭਜੀਤ ਸਿੰਘ ਕੰਦੋਵਾਲੀ ਕਾਰ ਸੇਵਾ ਵਾਲੇ, ਬਲਦੇਵ ਸਿੰਘ ਬੱਬੂ ਚੇਤਨਪੁਰਾ ਚੇਅਰਮੈਨ ਮਾਰਕੀਟ ਕਮੇਟੀ ਅਜਨਾਲਾ, ਬਾਬਾ ਮਲਕੀਤ ਸਿੰਘ ਭੱਟੀ, ਬਾਬਾ ਸ਼ਮਸ਼ੇਰ ਸਿੰਘ ਕੋਹਰੀ ਅਤੇ ਹਰਜਿੰਦਰ ਸਿੰਘ ਗੁਰਾਇਆ ਵਲੋਂ ਸਾਂਝੇ ਰੂਪ ਵਿਚ ਕੀਤਾ ਗਿਆ | ਇਸ ਸੰਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਕੈਂਪ ਦੌਰਾਨ 600 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਨ੍ਹਾਂ ਵਿਚੋਂ 30 ਦੇ ਕਰੀਬ ਮਰੀਜ਼ ਅੱਖਾਂ ਦੇ ਆਪ੍ਰੇਸ਼ਨਾਂ ਲਈ ਚੁਣੇ ਗਏ, ਜਿਨ੍ਹਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਜੈ ਕਮਲ ਆਈ ਹਸਪਤਾਲ ਛੇਹਰਟਾ ਵਿਖੇ ਡਾ. ਚਰਨਕਮਲ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤੇ ਜਾਣਗੇ | ਕੈਂਪ ਦੌਰਾਨ ਡਾ. ਸੰਜੇ ਕਪੂਰ ਰਿਟਾ. ਸਿਵਲ ਸਰਜਨ, ਡਾ. ਆਕਾਸ਼ਦੀਪ ਸਿੰਘ ਰੰਧਾਵਾ, ਡਾ. ਜੀ.ਬੀ. ਸਿੰਘ, ਡਾ. ਸਤਵੰਤ ਸਿੰਘ ਬੱਬੂ, ਡਾ. ਸ਼ਮਸ਼ੇਰ ਸਿੰਘ ਸਮਰਾ, ਡਾ. ਮੰਸਦੀਪ ਸਿੰਘ, ਡਾ. ਸੰਤੋਖ ਸਿੰਘ ਅਤੇ ਹੋਰ ਸਪੈਸ਼ਲਿਸਟ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ | ਇਸ ਸਮੇਂ ਪ੍ਰਬੰਧ ਕਰਨ ਵਾਲਿਆਂ ਵਿਚ ਗੁਰਪ੍ਰੀਤ ਸਿੰਘ ਸੰਧੂ, ਗੁਰਦੇਵ ਸਿੰਘ ਢਿੱਲੋਂ, ਹਰਕਮਲ ਸਿੰਘ ਸੈਣੀ, ਮਹਿਕਦੀਪ ਸਿੰਘ ਗਿੱਲ, ਅਵਤਾਰ ਸਿੰਘ ਚੇਤਨਪੁਰਾ ਆਦਿ ਸ਼ਾਮਿਲ ਸਨ | ਇਸ ਮੌਕੇ ਪ੍ਰਬੰਧਕਾਂ ਵਲੋਂ ਡਾਕਟਰਾਂ ਦੀ ਟੀਮ ਅਤੇ ਕੈਂਪ ਦੌਰਾਨ ਸਹਿਯੋਗ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਖ਼ਾਲਸਾ ਹਸਪਤਾਲ 'ਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤਾ ਵੈਂਟੀਲੇਟਰ ਦਾ ਉਦਘਾਟਨ ਅਗਲੀ ਖ਼ਬਰ ਕਾਲੇ ਅਖਰਾਂ 'ਚ ਲਿਖੀ ਜਾਵੇਗੀ ਨਿਗਮ ਦੇ ਹਾਊਸ ਦੀ ਮੀਟਿੰਗ ਦੀ ਦੇਰੀ-ਟਰੱਕਾਂ ਵਾਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।