ਰਈਆ, 12 ਫਰਵਰੀ (ਸ਼ਰਨਬੀਰ ਸਿੰਘ ਕੰਗ)-ਨਗਰ ਪੰਚਾਇਤ ਰਈਆ ਦੇ ਪ੍ਰਧਾਨ ਰੌਬਿਨ ਮਾਨ ਤੇ ਪਿੰਦਰ ਕਨੇਡਾ ਦੇ ਪਿਤਾ ਸਵ: ਬਲਦੇਵ ਸਿੰਘ ਮਾਨ ਸਾ: ਸੀਨੀਅਰ ਪ੍ਰਧਾਨ ਨਗਰ ਪੰਚਾਇਤ ਰਈਆ ਦੀ ਬਰਸੀ ਮੌਕੇ ਸਰਬਤ ਦੇ ਭਲੇ ਲਈ ਉਨਾਂ ਦੇ ਗ੍ਰਹਿ ਵਿਖੇ ਧਾਰਮਿਕ ਸਮਾਗਮ ਕਰਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਰਾਗੀ ਸਿੰਘਾਂ ਵਲੋਂ ਮਨੋਹਰ ਗੁਰਬਾਣੀ ਦਾ ਕੀਰਤਨ ਕੀਤਾ ਗਿਆ | ਇਸ ਸਮਾਗਮ ਵਿੱਚ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਗੁਰਸੰਤਉਪਦੇਸ਼ ਸਿੰਘ ਗਿੱਲ ਬੇਟਾ ਜਸਬੀਰ ਸਿੰਘ ਡਿੰਪਾ ਸਾ: ਸੰਸਦ ਮੈਂਬਰ, ਸਾਬਕਾ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਹਰਪ੍ਰੀਤ ਸਿੰਘ ਖਾਲਸਾ ਕੌਂਸਲਰ, ਕਾਂਗਰਸੀ ਆਗੂ ਸੁਰਜਨ ਸਿੰਘ ਸੋਨੂੰ ਭਲਾਈਪੁਰ, ਸਾਬਕਾ ਪ੍ਰਧਾਨ ਨਗਰ ਪੰਚਾਇਤ ਰਈਆ ਰਜਿੰਦਰ ਕਾਲੀਆ, ਪੀ.ਪੀ.ਸੀ.ਸੀ. ਮੈਂਬਰ ਯੋਧਵੀਰ ਸਿੰਘ ਸਰਲੀ, ਬਲਾਕ ਪ੍ਰਧਾਨ ਅਰਜਨਬੀਰ ਸਿੰਘ ਸਰਾਂ, ਜਨਰਲ ਸਕੱਤਰ ਕਿਸਾਨ ਕਾਂਗਰਸ ਦਲਜੀਤ ਸਿੰਘ ਭੁੱਲਰ, ਕਾਂਗਰਸੀ ਆਗੂ ਗੁਰਮੇਜ ਸਿੰਘ ਚੀਮਾ, ਗੁਰਦਿਆਲ ਸਿੰਘ ਕੰਗ, ਪੀ.ਏ ਜਗਦੀਪ ਮਾਨ, ਮਾਸਟਰ ਦਿਲਬਾਗ ਸਿੰਘ, ਜਗੀਰ ਸਿੰਘ ਹੁੰਦਲ, ਜਗਦੀਸ਼ ਮਿੱਤਰ, ਚਾਹਲ ਕਨੇਡਾ, ਕੁਲਬੀਰ ਸਿੰਘ ਲਿਧੜ, ਦਿਲਬਾਗ ਸਿੰਘ ਸਦਿੳੜਾ, ਮੰਨਾ ਛੀਨਾ, ਕਿਰਪਾਲ ਸਿੰਘ ਖਾਲਸਾ, ਸ਼ਿਵਰਾਜ ਸਿੰਘ ਬਾਵਾ, ਸਰਪੰਚ ਜਸਪਨੀਤ ਸਿੰਘ ਭਿੰਡਰ, ਯੂਥ ਆਗੂ ਕਾਂਗਰਸ ਸੁਖਪ੍ਰੀਤ ਸਿੰਘ ਸੁੱਖ ਰੰਧਾਵਾ, ਗੁਰਵਿੰਦਰ ਸਿੰਘ ਗੋਰਾ ਮੀਆਂਵਿੰਡ, ਭਿੰਦਾ ਬਿਆਸ, ਬਖਸ਼ੀ, ਤਰਸੇਮ ਸਿੰਘ ਮੱਟੂ ਆਦਿ ਨੇ ਹਾਜ਼ਰੀਆਂ ਭਰੀਆਂ | ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਮਾਨ ਪ੍ਰੀਵਾਰ ਸਮਾਜ ਸੇਵਾ ਦੇ ਖੇਤਰ ਅਤੇ ਰਈਆ ਦੇ ਵਿਕਾਸ ਲਈ ਪਾਏ ਯੋਗਦਾਨ ਦੀ ਸਰਾਹਨਾ ਕੀਤੀ |