23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਗੁਰਦੁਆਰਾ ਗੁਰੂ ਨਾਨਕ ਦਰਬਾਰ ਰਈਆ ਦੀ ਨਵ ਉਸਾਰੀ ਸ਼ੁਰੂ ਕਰਨ ਮੌਕੇ ਸਮਾਗਮ ਕਰਾਇਆ <br/>

ਸਮਾਗਮ ਮੌਕੇ ਸ਼ਖਸ਼ੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ | ਤਸਵੀਰ: ਸ਼ਰਨਬੀਰ ਸਿੰਘ ਕੰਗ <br/> 13-02-2026
ਰਈਆ, 12 ਫਰਵਰੀ (ਸ਼ਰਨਬੀਰ ਸਿੰਘ ਕੰਗ)-ਰਈਆ ਦੇ ਮਹੱਲਾ ਬਾਬਾ ਜੀਵਨ ਸਿੰਘ ਵਿਖੇ ਗੁਰਦਵਾਰਾ ਗੁਰੂ ਨਾਨਕ ਦਰਬਾਰ ਦੇ ਦਰਬਾਰ ਹਾਲ ਦੀ ਨਵ ਉਸਾਰੀ ਸ਼ੁਰੂ ਕਰਨ ਮੌਕੇ ਧਾਰਮਿਕ ਸਮਾਗਮ ਕਰਾਇਆ ਗਿਆ | ਸ੍ਰੀ ਸੁਖਮਨੀ ਸਹਿਬ ਜੀ ਦੇ ਜਾਪ ਸ਼ਬਦ ਕੀਰਤਨ ਉਪਰੰਤ ਗੁਰੂ ਘਰ ਦੇ ਮੁੱਖ ਗ੍ਰੰਥੀ ਬਾਬਾ ਹਰਜੀਤ ਸਿੰਘ ਮੁੱਛਲ ਵਲੋਂ ਗੁਰੂ ਗ੍ਰੰਥ ਸਹਿਬ ਜੀ ਦੇ ਚਰਨਾ ਵਿਚ ਅਰਦਾਸ ਬੇਨਤੀ ਕਰਕੇ ਹੁਕਮਨਾਮਾ ਲੈ ਕੇ ਅੱਗੇ ਕਾਰ ਸੇਵਾ ਜਾਰੀ ਰੱਖਣ ਦਾ ਅਸ਼ੀਰਵਾਦ ਪ੍ਰਾਪਤ ਕੀਤਾ, ਉਪਰੰਤ ਸਬਦੀ ਜਥੇ ਦੀਆਂ ਮੈਂਬਰ ਬੀਬੀਆਂ ਅਤੇ ਦਾਨੀ ਸੇਵਾਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਸੁਭ ਮੌਕੇ ਸਮਾਜ ਸੇਵਕਾ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਮਤੇਵਾਲ, ਬੀਬੀ ਭਾਨੀ ਜੀ ਰਈਆ ਸੇਵਾ ਸੁਸਾਇਟੀ ਦੀ ਮੁਖੀ ਬੀਬੀ ਹਰਜੀਤ ਕੌਰ, ਸਾਬਕਾ ਏ. ਐੱਸ. ਆਈ. ਲਖਬੀਰ ਸਿੰਘ ਗਿਲ, ਗੁਰੂ ਘਰ ਦੇ ਪ੍ਰਧਾਨ ਜਥੇ. ਮੇਵਾ ਸਿੰਘ, ਜਨਰਲ ਸੈਕਟਰੀ ਤਰਸੇਮ ਸਿੰਘ ਮੱਟੂ, ਮੀਤ ਪ੍ਰਧਾਨ ਇੰਦਰਜੀਤ ਸਿੰਘ, ਕੈਸ਼ੀਅਰ ਸਤਪਾਲ ਸਿੰਘ ਖੈੜਾ, ਗੁਰਲਾਲ ਸਿੰਘ ਗਿੱਲ, ਤਰਸੇਮ ਸਿੰਘ ਭਾਈ, ਕੁਲਵਿੰਦਰ ਸਿੰਘ ਕਿੰਦਾ, ਮਨਦੀਪ ਸਿੰਘ ਭੱਟੀ, ਸੁਖਚੈਨ ਸਿੰਘ, ਗੁਰਸੁਖਮਿੰਦਰ ਸਿੰਘ ਰਾਜਾ, ਲਖਵਿੰਦਰ ਸਿੰਘ ਮੱਟੂ, ਕੁਲਵੰਤ ਸਿੰਘ ਬੱਲੀ, ਸੁਖਵਿੰਦਰ ਸਿੰਘ ਪਿਲੀ, ਸੇਵਾਦਾਰ ਸੁਖਦੇਵ ਸਿੰਘ, ਅੰਮਿ੍ਤ ਸਿੰਘ, ਰਣਜੀਤ ਸਿੰਘ, ਬੀਬੀ ਰਾਜਵਿੰਦਰ ਕੌਰ, ਬੀਬੀ ਸੁਰਜੀਤ ਕੌਰ, ਬੀਬੀ ਗੁਰਪ੍ਰੀਤ ਕੌਰ ਖਾਲਸਾ, ਬੇਟੀ ਅਰਮਾਨ ਕੌਰ, ਬੀਬੀ ਪਰਮਜੀਤ ਕੌਰ ਸਮੇਤ ਹੋਰ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਹੜ੍ਹ ਪ੍ਰਭਾਵਿਤ ਸਕੂਲਾਂ ਵਿਚ ਸਹਾਇਤਾ ਵਜੋਂ ਬੋਰਡ ਦੀ ਦਾਖ਼ਲਾ ਫ਼ੀਸ ਵੰਡੀ <br/> ਅਗਲੀ ਖ਼ਬਰ ਸਵ: ਬਲਦੇਵ ਸਿੰਘ ਮਾਨ ਦੀ ਬਰਸੀ ਮੌਕੇ ਸਰਬੱਤ ਦੇ ਭਲੇ ਲਈ ਸੁਖਮਨੀ ਸਾਹਿਬ ਦੇ ਭੋਗ ਪਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।