ਅਜਨਾਲਾ, 12 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਅੰਮਿ੍ਤਸਰ ਵਲੋਂ ਅਜਨਾਲਾ ਤਹਿਸੀਲ ਨਾਲ ਸੰਬੰਧਿਤ ਵੱਖ-ਵੱਖ ਪਿੰਡਾਂ ਦੇ ਹੜ੍ਹ ਪ੍ਰਭਾਵਿਤ ਪਰਿਵਾਰ ਜਿਨ੍ਹਾਂ ਦੇ ਘਰ ਦੀਆਂ ਛੱਤਾਂ ਡਿੱਗ ਪਈਆਂ ਸਨ ਦੀ ਵਿੱਤੀ ਮਦਦ ਕਰਨ ਤੋਂ ਬਾਅਦ ਅਤੇ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਤੇ ਕਾਪੀਆਂ ਵੰਡਣ ਤੋਂ ਬਾਅਦ ਅੱਜ ਸੂਬਾਈ ਮੀਤ ਪ੍ਰਧਾਨ ਗੁਰਦੀਪ ਸਿੰਘ ਬਾਜਵਾ, ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਟਰਪਈ , ਪ੍ਰੈਸ ਸਕੱਤਰ ਸਤਨਾਮ ਸਿੰਘ ਜੱਸੜ, ਜੁਆਇੰਟ ਸਕੱਤਰ ਹਰਮਨਦੀਪ ਸਿੰਘ ਭੰਗਾਲੀ, ਮੀਤ ਪ੍ਰਧਾਨ ਦਿਲਬਰਜੀਤ ਵਛੋਆ, ਦਲਜੀਤ ਸਿੰਘ ਸੁਧਾਰ ਅਤੇ ਅਮਿਤ ਕੁਮਾਰ ਸੁੰਦਰ ਦੀ ਟੀਮ ਵਲੋਂ ਵੱਖ-ਵੱਖ ਸਕੂਲਾਂ ਸ.ਸ.ਸ.ਸ ਬੱਲੜਵਾਲ, ਪੀ ਐੱਮ ਸ੍ਰੀ ਹਾਈ ਸਕੂਲ ਜਗਦੇਵ ਖੁਰਦ, ਸ.ਹ.ਸ ਲੱਖੂਵਾਲ ਅਤੇ ਸ.ਸ.ਸ.ਸ ਸੁਧਾਰ ਵਿਖੇ ਪਹੁੰਚ ਕੇ ਦਸਵੀਂ ਸ਼੍ਰੇਣੀ ਦੀਆਂ ਵਿਦਿਆਰਥਣਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਾਖ਼ਲੇ ਦੀ ਫ਼ੀਸ ਨਗਦ ਸਹਾਇਤਾ ਰੂਪ ਵਿਚ ਵੰਡੀ ਗਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਅਧਿਆਪਕ ਆਤਮਜੀਤ ਸਿੰਘ ਜਗਦੇਵ ਖੁਰਦ, ਸਾਬਕਾ ਸਰਪੰਚ ਮਨਜੀਤ ਸਿੰਘ ਜਗਦੇਵ ਖੁਰਦ, ਮਨਬੀਰ ਸਿੰਘ ਜਗਦੇਵ ਖੁਰਦ, ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਕੈਪਟਨ ਸੁਖਦੇਵ ਸਿੰਘ, ਉੱਘੀ ਸਾਹਿਤਕਾਰ ਗੁਰਜੀਤ ਕੌਰ ਅਜਨਾਲਾ, ਨਵਦੀਪ ਸਿੰਘ ਬਲੜਵਾਲ, ਸੁਖਦੀਪ ਸਿੰਘ ਬੱਲੜਵਾਲ, ਮੁੱਖ ਅਧਿਆਪਕ ਰਣਜੀਤ ਸਿੰਘ ਲੱਖੂਵਾਲ, ਮਾਸਟਰ ਪ੍ਰਭਜੋਤ ਸਿੰਘ ਅਜਨਾਲਾ ਪੰਕਜ ਸਿੰਘ ਅਜਨਾਲਾ ਅਤੇ ਲੈਕਚਰਾਰ ਰੇਨੂੰ ਵਾਲੀਆ ਆਦਿ ਹਾਜ਼ਰ ਸਨ |