18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਪਾਰਕ 'ਤੇ ਕਿਸੇ ਵੀ ਵਿਅਕਤੀ ਦਾ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ-ਜੋਧ ਸਿੰਘ ਸਮਰਾ

ਅਜੀਤ ਡੈਸਕ 14-02-2026
ਰਮਦਾਸ, 13 ਫਰਵਰੀ (ਜਸਵੰਤ ਸਿੰਘ ਵਾਹਲਾ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇੰਚਾ: ਤੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਤਿਹਾਸਕ ਕਸਬਾ ਰਮਦਾਸ ਦੇ ਵਾਰਡ ਨੰ: 3 ਵਿਚ ਇੱਕ ਪਾਰਕ ਕਰੀਬ 6 ਸਾਲ ਪਹਿਲਾਂ ਦੀ ਬਣੀ ਹੋਈ ਹੈ, ਜਿਸ ਦੀ ਚਾਰ ਦੀਵਾਰੀ ਤੇ ਗੇਟ ਲੱਗਾ ਹੋਇਆ ਹੈ ਪਰ ਕੁਝ ਵਿਅਕਤੀਆਂ ਵਲੋਂ ਸਰਕਾਰ ਦੀ ਸ਼ਹਿ 'ਤੇ ਇਸ ਪਾਰਕ 'ਤੇ ਕਬਜਾ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਪਾਰਕ 'ਤੇ ਕਬਜਾ ਨਾ ਕਰਨ ਦਿੱਤਾ ਜਾਵੇ ਪਰ ਜੇਕਰ ਫਿਰ ਵੀ ਕਿਸੇ ਨੇ ਇਸ ਪਾਰਕ 'ਤੇ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸੜਕਾਂ 'ਤੇ ਵੱਡੀ ਪੱਧਰ 'ਤੇ ਧਰਨੇ ਲਗਾਏ ਜਾਣਗੇ | ਇਸ ਮੌਕੇ ਪੀ. ਏ. ਗੁਰਭੇਜ ਸਿੰਘ ਭੱਟੀ, ਕਾਂਗਰਸ ਦੇ ਬਲਾਕ ਤੇ ਨਗਰ ਕੌਂਸਲ ਪ੍ਰਧਾਨ ਗੁਰਪਾਲ ਸਿੰਘ ਸਿੰਧੀ, ਅਕਾਲੀ ਦਲ ਦੇ ਕੌਂਸਲਰ ਤੇਰਿੰਦਰ ਸ਼ੇਰ ਸਿੰਘ, ਸੁਰਿੰਦਰਪਾਲ ਕਾਲੀਆ, ਕੌਂਸਲਰ ਜਗਜੀਤ ਸਿੰਘ, ਜਸਕਰਨ ਸਿੰਘ ਰੰਧਾਵਾ, ਅਵਤਾਰ ਸਿੰਘ ਉਰਧਨ, ਡਾ. ਗੋਪੀ, ਜਗਦੀਸ਼ ਸਿੰਘ ਵਾਹਲਾ, ਫੌਜੀ ਬਲਬੀਰ ਸਿੰਘ, ਬਚਨ ਲਾਲ, ਮਲਵਿੰਦਰ ਸਿੰਘ ਮਿੰਟੂ, ਸੇਵਾ ਮੁਕਤ ਐੱਸ. ਡੀ. ਓ. ਰਾਜ ਕੁਮਾਰ, ਅਮਰਜੀਤ ਸਿੰਘ ਰੰਧਾਵਾ, ਪ੍ਰਧਾਨ ਗੁਰਿੰਦਰ ਸੋਨਾ, ਜਗਦੀਸ਼ ਸਿੰਘ ਭੋਲਾ, ਕਾਂਗਰਸ ਦੇ ਕੌਂਸਲਰ ਬੂਟੀ ਰਾਮ, ਵਿਸ਼ਾਲ ਕਾਠੀਆ, ਅਕਾਲੀ ਦਲ ਸਾਬਕਾ ਸਰਪੰਚ ਸਤਨਾਮ ਸਿੰਘ ਪੰਜਗਾਈਆ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਬਾਬਾ ਕੁਲਵੰਤ ਸਿੰਘ ਪੇਂਟਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਮੌਜੂਦ ਸਨ |
ਪਿਛਲੀ ਖ਼ਬਰ ਸੁਸਾਇਟੀ ਪ੍ਰਧਾਨ ਡਾਂਗਾ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਸੰਬੰਧੀ ਕੈਂਪ ਲਗਾਇਆ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।