ਸਠਿਆਲਾ, 13 ਫਰਵਰੀ (ਜਗੀਰ ਸਿੰਘ ਸਫਰੀ)-ਗੁਰੂ ਤੇਗ ਬਹਾਦਰ ਨਗਰ ਸਠਿਆਲਾ ਵਿਖੇ ਸੁਸਾਇਟੀ ਪ੍ਰਧਾਨ ਗੁਰਮੁੱਖ ਸਿੰਘ ਡਾਂਗਾ ਦੀ ਅਗਵਾਈ ਵਿਚ ਮੁੱਖ ਮੰਤਰੀ ਸਿਹਤ ਯੋਜਨਾ ਦੇ 10 ਲੱਖ ਰੁ: ਕਾਰਡ ਬਣਾਉਣ ਦੀ ਰਜਿਸਟ੍ਰੇਸ਼ਨ ਸੰਬੰਧੀ ਕੈਂਪ ਲਗਾਇਆ ਗਿਆ | ਇਸ ਬਾਰੇ ਸੁਸਾਇਟੀ ਪ੍ਰਧਾਨ ਗੁਰਮੁੱਖ ਸਿੰਘ ਡਾਂਗਾ ਨੇ ਦੱਸਿਆ ਹ ੈਕਿ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਨਿਰਦੇਸ਼ਾ 'ਤੇ ਮੁੱਖ ਮੰਤਰੀ ਸਿਹਤ ਯੋਜਨਾ ਦੇ 10 ਲੱਖ ਰੁ: ਕਾਰਡ ਬਣਾਉਣ ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ ਹੈ ਤਾਂ ਕਿ ਗਰੀਬ ਵਰਗ ਦੇ ਲੋਕ 10 ਲੱਖ ਰੁ: ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਜਾ ਕੇ ਆਪਣਾ ਮੁਫਤ ਇਲਾਜ ਕਰਵਾ ਸਕਣ | ਪ੍ਰਧਾਨ ਡਾਂਗਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ਇਹ ਯੋਜਨਾ ਲਾਗੂ ਕਰਨ ਨਾਲ ਗਰੀਬ ਲੋਕਾਂ ਬਹੁਤ ਵੱਡੀ ਸਹੂਲਤ ਮਿਲੀ, ਜੋ ਮਹਿੰਗੇ ਹਸਪਤਾਲ ਵੀ ਗਰੀਬ ਲੋਕਾਂ ਲਈ ਇਹ ਲੋਕ ਸੇਵਾ ਵਿਚ ਫ਼ੈਸਲਾਕੁੰਨ ਬਦਲਾਅ ਹੈ ਤੇ ਸਿਹਤ ਬੀਮਾ ਯੋਜਨਾ ਵਿਚ ਕੈਂਸਰ ਵਰਗੇ ਬਿਮਾਰੀ ਦੇ ਮੁਫਤ ਟੈਸਟ ਹੋਣਗੇ | ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਰਡ ਬਣਾਉਣ ਲਈ ਆਪਣਾ ਆਧਾਰ ਕਾਰਡ, ਵੋਟਰ ਕਾਰਡ ਲੈ ਕੇ ਆਉਣ ਤਾ ਕਿ ਉਨਾਂ ਨੂੰ ਕਾਰਡ ਬਣਾਉਣ ਵਿਚ ਅਸਾਨੀ ਹੋ ਸਕੇ | ਇਸ ਮੌਕੇ ਜਸਬੀਰ ਸਿੰਘ ਸੋਢੀ, ਸੁਪਰਡੈਂਟ ਨਿਰਮਲ ਸਿੰਘ, ਬਲਦੇਵ ਸਿੰਘ ਫੌਜੀ, ਪ੍ਰਧਾਨ ਗੁਰਵਿੰਦਰ ਸਿੰਘ, ਬਾਬਾ ਮੇਜਰ ਸਿੰਘ, ਪਰਮਜੀਤ ਸਿੰਾਘ ਖੀਵਾ, ਬਲਜੀਤ ਸਿੰਘ ਫੌਜੀ, ਡਾ. ਹਰਪ੍ਰੀਤ ਸਿੰਘ ਬੱਲ ਆਦਿ ਹਾਜ਼ਰ ਸਨ |