ਬਾਬਾ ਬਕਾਲਾ ਸਾਹਿਬ, 13 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)- ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਭਲਾਈਪੁਰ ਡੋਗਰਾਂ ਦੇ ਜੰਮਪਲ ਅਤੇ ਕੈਨੇਡਾ ਦੇ ਤਿੰਨ ਵਾਰ ਵਿਧਾਇਕ ਬਣੇ ਸ: ਅਮਰਜੋਤ ਸਿੰਘ ਸੰਧੂ ਨੂੰ ਇਥੇ ਪਿ੍ੰ: ਦਿਲਬਾਗ ਸਿੰਘ ਮਾਨ (ਗੁਰੂ ਤੇਗ ਬਹਾਦਰ ਖਾਲਸਾ ਸਕੂਲ, ਬਾਬਾ ਬਕਾਲਾ ਸਾਹਿਬ) ਨੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਜਿਕਰਯੋਗ ਹੈ ਕਿ ਸ: ਅਮਰਜੋਤ ਸਿੰਘ ਸੰਧੂ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਮੈਂਬਰ ਸ਼੍ਰੋਮਣੀ ਕਮੇਟੀ ਜਥੇ. ਅਮਰਜੀਤ ਸਿੰਘ ਭਲਾਈਪੁਰ ਦਾ ਭਤੀਜਾ ਅਤੇ ਸ: ਬਲਵਿੰਦਰ ਸਿੰਘ ਭਲਾਈਪੁਰ ਦਾ ਹੋਣਹਾਰ ਸਪੁੱਤਰ ਹਨ, ਜੋ ਕਿ ਕੈਨੇਡਾ ਓਨਟਾਰੀਓ ਸੂਬੇ ਵਿਚ ਲਗਤਾਰ ਤੀਸਰੀ ਵਾਰ ਵਿਧਾਇਕ ਬਣੇ ਹਨ | ਉਹ ਸਾਬਕਾ ਵਿਧਾਇਕ ਸ: ਸੰਤੋਖ ਸਿੰਘ ਭਲਾਈਪੁਰ ਦੇ ਪਿੰਡ ਭਲਾਈਪੁਰ ਡੋਗਰਾਂ ਦੇ ਵਸਨੀਕ ਹਨ | ਇਸ ਮੌਕੇ ਪਿ੍ੰ: ਦਿਲਬਾਗ ਸਿੰਘ ਮਾਨ ਨੇ ਕਿਹਾ ਕਿ ਹਲਕਾ ਬਾਬਾ ਬਕਾਲਾ ਸਾਹਿਬ ਨੂੰ ਮਾਣ ਹੈ ਕਿ ਉਨ੍ਹਾਂ ਨੇ ਦੁਨੀਆਂ ਭਰ ਵਿਚ ਆਪਣਾ, ਆਪਣੇ ਮਾਪਿਆਂ, ਪਿੰਡ ਭਲਾਈਪੁਰ ਡੋਗਰਾਂ ਨਾਂ ਉੱਚਾ ਕੀਤਾ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਸੰਨਪ੍ਰ੍ਰੀਤ ਸਿੰਘ ਚੀਮਾ, ਰੇਸ਼ਮ ਸਿੰਘ ਜੇ.ਸੀ.ਬੀ. ਵਾਲੇ, ਸੰਨਪ੍ਰੀਤ ਸਿੰਘ ਮਣੀ, ਅੰਮਿ੍ਤਪਾਲ ਸਿੰਘ ਡਡਵਾਲ ਬੁਟਾਰੀ, ਮਣੀ ਮਹਿਰਾ ਬਾਬਾ ਬਕਾਲਾ, ਇੰਦਰਬੀਰ ਸਿੰਘ ਚੀਮਾਂ ਅਤੇ ਹੋਰ ਹਾਜ਼ਰ |