18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਮਾਤਾ ਮਹਿੰਦਰ ਕੌਰ ਰਣੀਕੇ ਦੇ ਸਸਕਾਰ ਮੌਕੇ ਧਾਰਮਿਕ, ਸਿਆਸੀ ਸ਼ਖਸੀਅਤਾਂ ਹੋਈਆਂ ਸ਼ਾਮਿਲ

ਸਾਬਕਾ ਮੰਤਰੀ ਜਥੇ: ਗੁਲਜਾਰ ਸਿੰਘ ਦੇ ਵੱਡੇ ਭਰਜਾਈ ਬੀਬੀ ਮਹਿੰਦਰ ਕੌਰ ਦੇ ਅੰਤਿਮ ਸੰਸਕਾਰ ਯਾਤਰਾ ਸਮੇਂ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਤੇ ਰਣੀਕੇ ਪਰਿਵਾਰ ਨੂੰ ਸਾਂਝ ਰੱਖਣ ਵਾਲੇ ਰਿਸ਼ਤੇਦਾਰ ਸਾਕ ਸੰਬੰਧੀ ਦਿਖਾਈ ਦਿੰਦੇ ਹੋਏ ਅਤੇ ਅੰਤਿਮ ਸੰਸਕਾਰ ਮੌਕੇ ਅਕਾਲੀ ਦਲ ਦੇ ਆਗੂ ਵਰਕਰ ਵਿਖਾਈ ਦਿੰਦੇ ਹੋਏ | ਤਸਵੀਰਾਂ : ਰਾਜਿੰਦਰ ਸਿੰਘ ਰੂਬੀ <br/> 14-02-2026
ਅਟਾਰੀ ਸਰਹੱਦ, ਅੰਮਿ੍ਤਸਰ 13 ਫਰਵਰੀ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਅਨੁਸੂਚਿਤ ਜਾਤੀ ਵਿੰਗ ਦੇ ਕੌਮੀ ਪ੍ਰਧਾਨ ਸਾਬਕਾ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਤੇ ਰਣੀਕੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨਾਂ ਦੇ ਸਤਿਕਾਰਯੋਗ ਵੱਡੇ ਭਰਜਾਈ ਆਪਣੀ ਸਵਾਸਾਂ ਰੂਪੀ ਜ਼ਿੰਦਗੀ ਨੂੰ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਸਨ | ਅੰਤਿਮ ਸੰਸਕਾਰ ਮੌਕੇ ਧਾਰਮਿਕ, ਸਿਆਸੀ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਤੇ ਅਹੁਦੇਦਾਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ਇਸ ਮੌਕੇ ਜਾਣਕਾਰੀ ਦਿੰਦਿਆਂ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਨੇ ਦੱਸਿਆ ਕਿ ਜਥੇ. ਗੁਲਜਾਰ ਸਿੰਘ ਰਣੀਕੇ ਦੇ ਵੱਡੇ ਭਰਾ ਸ: ਦਾਰਾ ਸਿੰਘ ਉਨਾਂ ਦੀ ਪਤਨੀ ਬੀਬੀ ਮਹਿੰਦਰ ਕੌਰ ਜੋ ਕਿ ਰਣੀਕੇ ਪਰਿਵਾਰ ਵਿਚ ਸਭ ਤੋਂ ਵੱਡੀ ਸੀ ਤੇ ਬੀਬੀ ਜੀ ਕਰੀਬ 97 ਸਾਲ ਉਮਰ ਭੋਗ ਕੇ ਰੱਬ ਨੂੰ ਪਿਆਰੇ ਹੋਏ ਹਨ | ਸਵਰਗੀ ਮਹਿੰਦਰ ਕੌਰ ਅੰਤਿਮ ਸੰਸਕਾਰ ਯਾਤਰਾ ਗੁਬਾਰੇ, ਰੰਗ ਬਿਰੰਗੀ ਸਜਾਵਟ ਤੇ ਸਿਹਰੇ ਪਾ ਕੇ ਕੱਢੀ ਗਈ | ਅੱਜ ਪਿੰਡ ਰਣੀਕੇ ਜ਼ਿਲ੍ਹਾ ਅੰਮਿ੍ਤਸਰ ਵਿਖੇ ਸਸਕਾਰ ਕਰਨ ਸਮੇਂ ਰਣੀਕੇ ਤੇ ਪਰਿਵਾਰ ਦੇ ਦੁੱਖ ਦੀ ਘੜੀ ਵਿਚ ਸ਼ਰੀਕ ਹੋਣ ਲਈ ਤੇ ਦੁੱਖ ਸਾਂਝਾ ਕਰਨ ਲਈ ਮੈਂਬਰ ਸ਼੍ਰੋਮਣੀ ਕਮੇਟੀ ਮਗਵਿੰਦਰ ਸਿੰਘ ਖਾਪੜ ਖੇੜੀ, ਸ਼੍ਰੋਮਣੀ ਅਕਾਲੀ ਦਲ ਦੇ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ, ਹਰਿ ਸਿਮਰਨ ਰਣੀਕੇ, ਪੂਰਨ ਸਿੰਘ ਸੰਧੂ ਰਣੀਕੇ, ਐਡਵੋਕੇਟ ਅਮਨਬੀਰ ਸਿੰਘ ਸਿਆਲੀ, ਰਾਜਿੰਦਰ ਸਿੰਘ ਅਟਾਰੀ, ਸਮਾਨ ਸਿੰਘ ਰਣੀਕੇ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਮੈਨੇਜਰ ਹਰਵਿੰਦਰ ਸਿੰਘ ਵੇਰਕਾ, ਪਿ੍ੰ: ਡਾ. ਰੂਪਿੰਦਰ ਸਿੰਘ ਸਤਲਾਣੀ ਸਾਹਿਬ ਕਾਲਜ, ਮੈਨੇਜਰ ਹਰਭਜਨ ਸਿੰਘ ਗੁ: ਸੰਨ ਸਾਹਿਬ, ਪ੍ਰਧਾਨ ਅਜਮੇਰ ਸਿੰਘ ਘਰਿੰਡੀ, ਚੀਫ ਇੰਜ. ਜਸਬੀਰ ਸਿੰਘ ਸੰਧੂ, ਐਡਵੋਕੇਟ ਜਸਪ੍ਰੀਤ ਸਿੰਘ ਬੱਲ, ਬਿੱਟੂ ਸੰਧੂ, ਮੈਂਬਰ ਬਲਦੇਵ ਸਿੰਘ, ਸਰਪੰਚ ਹਰਜੀਤ ਸਿੰਘ ਰਣਗੜ੍ਹ, ਮਹਿੰਦਰ ਸਿੰਘ ਰਣੀਕੇ, ਕਸ਼ਮੀਰ ਸਿੰਘ ਰਣੀਕੇ, ਟਿੰਕੂ ਭਕਨਾ, ਅਮਰਿੰਦਰ ਭੈਣੀ, ਲਾਲਜੀਤ ਬਲ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਦੇ ਲੋਕ 2027 'ਚ ਅਕਾਲੀ ਸਰਕਾਰ ਬਣਾਉਣ 'ਚ ਹੋਏ ਉਤਾਵਲੇ-ਸਰਕਲ ਪ੍ਰਧਾਨ ਬੂਟਾ ਸਿੰਘ ਸਠਿਆਲਾ <br/> ਅਗਲੀ ਖ਼ਬਰ ਕੈਨੇਡਾ ਦੇ ਵਿਧਾਇਕ ਅਮਰਜੋਤ ਸਿੰਘ ਸੰਧੂ ਦਾ ਨਿੱਘਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।