18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸਰਕਾਰੀ ਸਕੂਲ ਭੰਗਵਾਂ ਦੀਆਂ ਲੋੜਵੰਦ ਲੜਕੀਆਂ ਨੂੰ ਸਾਈਕਲ ਤਕਸੀਮ <br/>

ਅਜੀਤ ਡੈਸਕ 14-02-2026
ਮਜੀਠਾ, 13 ਫਰਵਰੀ (ਮਨਿੰਦਰ ਸਿੰਘ ਸੋਖੀ)-ਬਲਾਕ ਸਿੱਖਿਆ ਦਫਤਰ ਮਜੀਠਾ ਇਕ ਅਧੀਨ ਆਉਂਦੇ ਸਰਕਾਰੀ ਹਾਈ ਸਕੂਲ ਭੰਗਵਾਂ ਵਿਖੇ ਸਟੇਟ ਬੈਂਕ ਆਫ ਇੰਡੀਆ ਦੀ ਮਜੀਠਾ ਸ਼ਾਖਾ ਵਲੋਂ ਇਸ ਸਕੂਲ ਵਿਚ ਪੜ੍ਹਦੀਆਂ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਦਿੱਤੇ ਗਏ | ਇਸ ਮੌਕੇ ਸਕੂਲ ਵਿਚ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਖਚੈਨ ਸਿੰਘ ਭੰਗਵਾਂ ਦੀ ਪ੍ਰੇਰਨਾ ਹੇਠ ਸਕੂਲ ਦੀ ਮੁੱਖ ਅਧਿਆਪਕ ਸੁਲੇਖ ਸ਼ਰਮਾ ਦੀ ਅਗਵਾਈ ਵਿਚ ਕਰਾਇਆ ਗਿਆ | ਜਿਸ ਵਿਚ ਬੈਂਕ ਦੇ ਸ਼ਾਖਾ ਮੈਨੇਜਰ ਲਵਕੇਸ਼ ਕੁਮਾਰ ਸਾਥੀ ਅਧਿਕਾਰੀਆਂ ਸਮੇਤ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸ਼ਾਖਾ ਮੈਨੇਜ਼ਰ ਲਵਕੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਪਣਾ ਮਨ ਪੜ੍ਹਾਈ ਵਿਚ ਲਗਾਉਣ ਦੇ ਵਿਦਿਆਰਥੀਆਂ ਨੂੰ ਗੁਰ ਦੱਸੇ ਅਤੇ ਦੱਸਿਆ ਕਿ ਇਕ ਚੰਗੇ ਮੁਕਾਮ 'ਤੇ ਪਹੁੰਚਣ ਵਾਸਤੇ ਸਖਤ ਮਿਹਨਤ ਅਤੇ ਸੱਚੀ ਲਗਨ ਦੀ ਜਰੂਰਤ ਹੈ | ਉਨ੍ਹਾਂ ਨੇ ਵਿਦਿਆਰਥੀਆਂ ਦੇ ਸੁਨਿਹਰੇ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਅਤੇ ਇਮਤਿਹਾਨਾਂ ਵਿਚੋਂ ਚੰਗੇ ਅੰਕ ਲੈਕੇ ਪਾਸ ਹੋਣ ਲਈ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸ਼ਾਖਾ ਮੈਨੇਜਰ ਵਲੋਂ ਸਾਥੀਆਂ ਸਮੇਤ ਸਕੂਲ ਦੀਆਂ 12 ਲੋੜਵੰਦ ਵਿਦਿਆਰਥਣਾ ਨੂੰ ਸਾਈਕਲ ਦਿੱਤੇ ਤਾਂ ਕਿ ਵੱਖ-ਵੱਖ ਪਿੰਡਾਂ ਤੋਂ ਸਕੂਲ ਆਉਣ ਵਾਲੀਆਂ ਇਨ੍ਹਾਂ ਲੜਕੀਆਂ ਨੂੰ ਆਸਾਨੀ ਹੋ ਸਕੇ | ਇਸ ਮੌਕੇ ਸਰਪੰਚ ਸਤਪਾਲ ਕੌਰ, ਆਪ ਆਗੂ ਸੁਖਚੈਨ ਸਿੰਘ ਭੰਗਵਾਂ, ਰੇਸ਼ਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਸਿੱਖ ਜੀਵਨ ਜਾਚ ਸੰਸਥਾ ਬਾਬਾ ਬਕਾਲਾ ਸਾਹਿਬ ਵਲੋਂ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਰਸੂਲਪੁਰ ਕਲਾਂ ਵਿਖੇ ਅਰਦਾਸ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।