18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਪਿੰਡ ਭੀਲੋਵਾਲ ਵਿਚ ਗੁੰਡਾਗਰਦੀ ਦਾ ਨੰਗਾ ਨਾਚ <br/>

ਅਜੀਤ ਡੈਸਕ 14-02-2026
ਟਾਹਲੀ ਸਾਹਿਬ, 13 ਫਰਵਰੀ (ਵਿਨੋਦ ਭੀਲੋਵਾਲ)-ਹਲਕਾ ਮਜੀਠਾ ਦੇ ਅਧੀਨ ਆਉਂਦੇ ਪਿੰਡ ਭੀਲੋਵਾਲ ਵਿਖੇ ਗੁੰਡਾਗਰਦੀ ਦਾ ਉਸ ਵਕਤ ਨੰਗਾ ਨਾਚ ਵੇਖਣ ਨੂੰ ਮਿਲਿਆ ਜਦੋਂ ਕਿ ਅੰਮਿ੍ਤਧਾਰੀ ਵਿਅਕਤੀ ਸੁਰਜੀਤ ਸਿੰਘ ਨੂੰ 17,18 ਦੇ ਕਰੀਬ ਨੌਜਵਾਨਾਂ ਨੇ ਤੇਜ਼ ਹਥਿਆਰਾਂ ਦੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮੌਕੇ 'ਤੇ ਕੀਤੀ ਇਕੱਤਰ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਕੁਝ ਸਮਾਂ ਪਹਿਲਾ ਨੌਜਵਾਨ ਨਾਲ ਪੈਸੇ ਦੇ ਲੈਣ ਦੇਣ ਤੋਂ ਮਾਮੂਲੀ ਝਗੜਾ ਹੋ ਗਿਆ ਸੀ, ਜਿਸ ਨੂੰ ਲੈ ਕਿ 17-18 ਦੇ ਕਰੀਬ ਕਿਰਪਾਨਾ ਦਾਤਰਾਂ ਨਾਲ ਲੈਸ ਨੌਜਵਾਨਾਂ ਨੇ ਸਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਦੇ ਘਰ 'ਤੇ ਹਮਲਾ ਬੋਲ ਦਿੱਤਾ, ਜਿਥੇ ਉਨ੍ਹਾਂ ਦੀ ਪਤਨੀ ਅਤੇ ਸੁਰਜੀਤ ਸਿੰਘ ਦੋਵੇਂ ਮੌਜੂਦ ਸਨ ਅਤੇ ਅੰਦਰ ਵੜਦਿਆਂ ਹੀ ਤੇਜ਼ ਹਥਿਆਰ ਨਾਲ ਕੰਨ ਵੱਡ ਦਿੱਤਾ, ਖੱਬੀ ਬਾਂਹ ਤੋੜ ਦਿੱਤੀ, ਸਿਰ ਤੇ ਗੰਭੀਰ ਟੱਕਾਂ ਤੋਂ ਇਲਾਵਾ ਸਰੀਰ ਤੇ ਹੋਰ ਡੂੰਘੀਆਂ ਸੱਟਾਂ ਲਾ ਕੇ ਤੇ ਨਕਦੀ ਖੋਹ ਕਿ ਫਰਾਰ ਹੋ ਗਏ | ਸੁਰਜੀਤ ਸਿੰਘ ਨੂੰ ਜਖ਼ਮੀ ਹਾਲਤ ਵਿਚ ਤਰਸਿੱਕਾ ਦੇ ਸਰਕਾਰੀ ਹਸਪਤਾਲ ਵੀ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਗੰਭੀਰ ਸੱਟਾਂ ਹੋਣ ਕਰਕੇ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਵਿਖੇ ਰੈਫਰ ਕਰ ਦਿੱਤਾ | ਇਸ ਸੰਬੰਧੀ ਜਦੋਂ ਪੁਲਿਸ ਚੌਕੀ ਚਵਿੰਡਾ ਦੇਵੀ ਦੇ ਇੰਚਾਰਜ ਅਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਕ ਵਿਅਕਤੀ 'ਤੇ ਬਾਈ ਨਾਮ 'ਤੇ ਬਾਕੀ ਅਣਪਛਾਤੇ ਨੌਜਵਾਨਾਂ 'ਤੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਪਿੰਡ ਜੱਲੂਪੁਰ ਖੈੜਾ ਵਿਖੇ ਅਕਾਲੀ ਦਲ 'ਵਾਰਿਸ ਪੰਜਾਬ' ਵਲੋਂ ਖ਼ਾਲਸਾ ਵਹੀਰ ਦੀ ਤਿਆਰੀ ਨੂੰ ਲੈ ਕੇ ਮਾਝਾ ਜ਼ੋਨ ਦੀ ਵਿਸ... ਅਗਲੀ ਖ਼ਬਰ ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈੱਲਫੇਅਰ ਕਲੱਬ ਦਾ 26ਵਾਂ ਰਾਜ-ਪੱਧਰੀ ਅਕਾਦਮਿਕ ਅਤੇ ਖੇਡ ਪੁਰਸਕਾਰ ਸਮਾਰੋਹ 22 ਨੂੰ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।