ਨਵਾਂ ਪਿੰਡ, 13 ਫਰਵਰੀ (ਜਸਪਾਲ ਸਿੰਘ)-ਕਾਮਰੇਡ ਲੱਖਬੀਰ ਸਿੰਘ ਸੂਬਾ ਜਨਰਲ ਸਕੱਤਰ ਕੁੱਲ ਹਿੰਦ ਕਿਸਾਨ ਸਭਾ, ਅਵਤਾਰ ਸਿੰਘ ਤੇ ਚਰਨਜੀਤ ਕੌਰ ਦੇ ਵੱਡੇ ਭਰੇ, ਬੀਬੀ ਗੁਰਮੀਤ ਕੌਰ ਦੇ ਪਤੀ ਅਤੇ ਬੀਬਾ ਸੰਦੀਪ ਕੌਰ ਦੇ ਸਤਿਕਾਰਯੋਗ ਪਿਤਾ ਤੇ ਸਵ: ਕਾਮਰੇਡ ਸੋਹਣ ਸਿੰਘ ਦੇ ਹੋਣਹਾਰ ਸਪੁੱਤਰ ਮਾਸਟਰ ਜਸਬੀਰ ਸਿੰਘ ਨਿਜ਼ਾਮਪੁਰ ਜੋ ਕਿ ਪ੍ਰਮਮਤਾ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਖਰਚ ਕਰਕੇ ਪਿੱਛਲੇ ਦਿਨੀਂ ਸਦਾ ਲਈ ਗੁਰੂ ਚਰਨਾ 'ਚ ਜਾ ਬਿਰਾਜੇ ਹਨ | ਮਾਸਟਰ ਜਸਬੀਰ ਸਿੰਘ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਨਿਜ਼ਾਮਪੁਰ ਵਿਖੇ ਪਿਆ | ਉਪਰੰਤ ਸਥਾਨਕ ਗੁ. ਬਾਬਾ ਸ਼ੇਰ ਸਿੰਘ ਸਮੂਹ 'ਚ ਉਨ੍ਹਾਂ ਲਈ ਸ਼ਰਧਾਂਜਲੀ ਸਮਾਰੋਹ ਹੋਇਆ, ਜਿਸ 'ਚ ਕੀਰਤਨੀ ਜਥੇ ਵਲੋਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਵੈਰਾਗਮਈ ਕੀਰਤਨ ਤੇ ਅਰਦਾਸੀਏ ਸਿੰਘ ਵਲੋਂ ਉਨ੍ਹਾਂ ਦੀ ਅੰਤਿਮ ਅਰਦਾਸ ਕੀਤੀ ਗਈ | ਉਪਰੰਤ ਕਿਸਾਨ ਆਗੂ ਸਤਨਾਮ ਸਿੰਘ ਅਜਨਾਲਾ, ਸੁੱਚਾ ਸਿੰਘ ਪ੍ਰਧਾਨ ਅਧਿਆਪਕ ਜਥੇਬੰਦੀ, ਕਸ਼ਮੀਰ ਸਿੰਘ ਜ਼ਿਲ੍ਹਾ ਸਕੱਤਰ ਭਾਰਤੀ ਕਮਿਊਨਿਸ਼ਟ ਪਾਰਟੀ ਫਿਰੋਜ਼ਪੁਰ, ਮਹਾਬੀਰ ਸਿੰਘ ਗਿੱਲ ਕਾਰਜਕਾਰੀ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਵਲੋਂ ਸਵ: ਮਾ: ਜਸਬੀਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ | ਉਪਰੰਤ ਕਾਮਰੇਡ ਲੱਖਬੀਰ ਸਿੰਘ ਨੇ ਬੜੀ ਭਾਵੁਕਤਾ ਨਾਲ ਮਾ: ਜਸਬੀਰ ਨੂੰ ਯਾਦ ਕਰਦਿਆਂ ਉਨ੍ਹਾਂ ਸ਼ਰਧਾਂਜਲੀ ਸਮਾਰੋਹ 'ਚ ਸ਼ਾਮਿਲ ਹੋਇਆਂ ਦਾ ਧੰਨਵਾਦ ਕੀਤਾ | ਸਟੇਜ ਸੰਚਾਲਨ ਪਿ੍ੰ. ਕੁਲਵੰਤ ਸਿੰਘ ਅਣਖੀ ਵਲੋਂ ਕੀਤਾ ਗਿਆ | ਇਸ ਮੌਕੇ ਸਾਬਕਾ ਵਿਧਾਇਕ ਸੁੱਖਵਿੰਦਰ ਸਿੰਘ ਡੈਨੀ ਬੰਡਾਲਾ, ਚਰਨਜੀਤ ਸਿੰਘ ਬਤਰਾ ਪ੍ਰਧਾਨ ਸਬਜ਼ੀ ਮੰਡੀ ਵੱਲ੍ਹਾ, ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਤੇ ਮੀਡੀਆ ਇੰਚਾਰਜ ਬਿੱਲਾ, ਕੁੱਕੂ ਆੜ੍ਹਤੀ, ਜਥੇਦਾਰ ਜਸਬੀਰ ਸਿੰਘ, ਅਮਰਜੀਤ ਸਿੰਘ ਫੌਜ਼ੀ ਤੇ ਡਾ. ਰਾਣਾ ਨਿਜ਼ਾਮਪੁਰ, ਇੰਜ. ਬਲਜੀਤ ਸਿੰਘ ਜੰਮੂ ਆਨਰ ਐੱਮ. ਬੀ. ਐੱਸ. ਰੀਜ਼ੋਰਟ ਛਾਪਾ ਰਾਮ ਸਿੰਘ, ਜਥੇਦਾਰ ਭੁਪਿੰਦਰ ਸਿੰਘ ਪ੍ਰਧਾਨ ਸਬਜ਼ੀ ਉੱਤਪਾਦਕ ਕਿਸਾਨ ਜਥੇਬੰਦੀ ਤੇ ਕਾਰਜਕਾਰੀ ਪ੍ਰਧਾਨ ਗੁਰਮੇਜ ਸਿੰਘ ਮੱਖਣਵਿੰਡੀ, ਸਕੱਤਰ ਤਰਸੇਮ ਸਿੰਘ ਨੰਗਲ, ਰਾਜਬੀਰ ਸਿੰਘ ਫ਼ਤਹਿਪੁਰ, ਚਰਨਜੀਤ ਸਿੰਘ ਤੇ ਮਹਿੰਦਰ ਸਿੰਘ ਮੱਖਣਵਿੰਡੀ, ਮਹਿਲ ਸਿੰਘ ਤੇ ਪ੍ਰਤਾਪ ਸਿੰਘ ਛਾਪਾ, ਧਰਮਿੰਦਰ ਸਿੰਘ ਕਿਲ੍ਹਾ, ਅਵਤਾਰ ਸਿੰਘ ਵਡਾਲਾ ਜੌਹਲ, ਕਰਨੈਲ ਸਿੰਘ ਸੈਕਟਰੀ ਨਵਾਂ ਪਿੰਡ, ਧਰਮਿੰਦਰ ਸਿੰਘ ਕਿਲ੍ਹਾ ਨਾਨਕ ਸਿੰਘ ਕੇਸਰ ਜਨਰੇਟਰ ਨਵਾਂ ਪਿੰਡ, ਚੇਅਰਮੈਨ ਬਲਦੇਵ ਸਿੰਘ ਨਵਾਂ ਪਿੰਡ, ਡਾ. ਰਾਣਾ ਨਿਜ਼ਾਮਪੁਰ, ਗੁਰਮੀਤ ਸਿੰਘ ਜੰਮੂ ਫ਼ਤਹਿਪੁਰ ਅਤੇ ਵੱਡੀ ਗਿਣਤੀ ਇਲਾਕੇ ਦੇ ਮੁਹਤਬਾਰ ਤੇ ਸਾਕ ਸੰਬੰਧੀ ਹਾਜ਼ਰ ਸਨ |