20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਇਨ ਸਰਵਿਸ ਅਧਿਆਪਕਾਂ ਦੀ ਟੈੱਟ ਦੀ ਸ਼ਰਤ ਖਤਮ ਕੀਤੀ ਜਾਵੇ-ਹਰਜਿੰਦਰ ਸਿੰਘ ਜਸਪਾਲ <br/>

ਅਜੀਤ ਡੈਸਕ 15-02-2026
ਬਾਬਾ ਬਕਾਲਾ ਸਾਹਿਬ, 14 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਅਧਿਆਪਕ ਦਲ ਪੰਜਾਬ ਦੇ ਜਥੇਬੰਦਕ ਸਕੱਤਰ ਸ: ਹਰਿੰਦਰਜੀਤ ਸਿੰਘ ਜਸਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 2008 ਤੋਂ ਪਹਿਲਾਂ ਭਰਤੀ ਹੋਏ ਅਧਿਆਪਕ ਤਕਰੀਬਨ ਬਹੁ-ਗਿਣਤੀ ਉਹ ਹਨ ਜੋ ਕਿ ਲਿਖਤੀ ਟੈਸਟ ਪਾਸ ਕਰਕੇ ਹੀ ਈ.ਟੀ.ਟੀ. ਜਾਂ ਬੀ-ਐੱਡ ਦਾ ਕੋਰਸ ਕਰਕੇ ਅਧਿਆਪਨ ਖੇਤਰ ਵਿਚ ਆਏ ਹਨ | ਇਨ੍ਹਾਂ ਅਧਿਆਪਕਾਂ ਉੱਪਰ ਟੈੱਟ ਕਿਸੇ ਵੀ ਤਰ੍ਹਾਂ ਜ਼ਰੂਰੀ ਨਹੀਂ ਹੋਣਾ ਚਾਹੀਦਾ | ਸਮੂਹ ਅਧਿਆਪਕ ਵਰਗ ਨੂੰ ਇਸ ਬੇ-ਲੋੜੇ ਟੈਸਟ ਦਾ ਵਿਰੋਧ ਕਰਨਾ ਚਾਹੀਦਾ | ਵਿਭਾਗ ਅਤੇ ਸਰਕਾਰ ਨੂੰ ਇਹ ਟੈਸਟ ਮੂਲੋਂ ਰੱਦ ਕਰਕੇ ਪਹਿਲਾਂ ਦੀ ਤਰ੍ਹਾਂ ਆਮ ਰੁਟੀਨ ਵਿਚ ਹੀ ਪ੍ਰਮੋਸ਼ਨਾਂ ਕਰਨੀਆਂ ਚਾਹੀਦੀਆਂ ਹਨ | ਕੋਈ ਵੀ ਟੈਸਟ ਕੋਰਸ ਲਈ ਜ਼ਰੂਰੀ ਹੁੰਦਾ ਹੈ, ਨਾ ਕਿ ਕਿਸੇ ਵੀ ਨੌਕਰੀ ਵਿਚ ਭਰਤੀ ਹੋਣ ਲਈ | ਸੈਂਟਰ ਸਰਕਾਰ ਨੂੰ ਵੀ ਇਸ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਮਤਾ ਪਾਸ ਕਰਨਾ ਚਾਹੀਦਾ ਅਤੇ ਦੇਸ਼ ਦੇ ਲੱਖਾਂ ਅਧਿਆਪਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ | ਜੇਕਰ ਸਰਕਾਰ ਇਸ ਫੈਸਲੇ ਨੂੰ ਰੱਦ ਨਹੀਂ ਕਰਦੀ ਤਾਂ ਅਧਿਆਪਕ ਦਲ ਪੰਜਾਬ ਟੱੈਟ ਦੇ ਵਿਰੁੱਧ ਸੰਘਰਸ਼ ਕਰੇਗਾ | ਪਰ ਕੋਈ ਵੀ ਅਧਿਆਪਕ ਟੈੱਟ ਦਾ ਟੈਸਟ ਦੇਣ ਲਈ ਸਹਿਮਤੀ ਨਹੀਂ ਦੇਵੇਗਾ | ਸ. ਜਸਪਾਲ ਨੇ ਸਮੂਹ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਆਪਸੀ ਸਹਿਯੋਗ ਅਤੇ ਤਾਲਮੇਲ ਨਾਲ ਇਹ ਲੜਾਈ ਲੜੀ ਜਾਵੇ |

ਪਿਛਲੀ ਖ਼ਬਰ ਦਸਮੇਸ਼ ਤਰਨਾ ਦਲ ਹੋਲੇ ਮਹੱਲੇ 'ਤੇ ਗੁਰਮਤਿ ਸਮਾਗਮ ਤੇ ਅੰਮਿ੍ਤ ਸੰਚਾਰ ਕਰਵਾਏਗਾ-ਬਾਬਾ ਮੇਜਰ ਸਿੰਘ ਸੋਢੀ <br/> ਅਗਲੀ ਖ਼ਬਰ 8 ਪੰਜਾਬ ਸਰਕਾਰ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਪੂਰੀ ਸੇਵਾ-ਭਾਵਨਾ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ - ਬਾਲ ਜੋਗੀ ਪਰਗਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।