20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਦਸਮੇਸ਼ ਤਰਨਾ ਦਲ ਹੋਲੇ ਮਹੱਲੇ 'ਤੇ ਗੁਰਮਤਿ ਸਮਾਗਮ ਤੇ ਅੰਮਿ੍ਤ ਸੰਚਾਰ ਕਰਵਾਏਗਾ-ਬਾਬਾ ਮੇਜਰ ਸਿੰਘ ਸੋਢੀ <br/>

ਅਜੀਤ ਡੈਸਕ 15-02-2026
ਜੇਠੂਵਾਲ, 14 ਫਰਵਰੀ (ਮਿੱਤਰਪਾਲ ਸਿੰਘ ਰੰਧਾਵਾ)-ਸ਼੍ਰੋਮਣੀ ਪੰਥ ਦਸਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਮਿਸ਼ਨ ਕੌਮ ਸੁਲਤਾਨ 1300 ਘੌੜ ਸਵਾਰ ਜਥੇਦਾਰ ਬਾਬਾ ਬੀਰ ਸਿੰਘ ਜੀ ਰੰਘਰੇਟੇ ਦਸਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਨੇ ਕਿਹਾ ਕਿ ਚੱਕਰਵਰਤੀ ਦਸਮੇਸ਼ ਤਰਨਾ ਦਲ ਵਲੋਂ ਹੋਲੇ ਮਹੱਲਾ ਤਖਤ ਸ੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ | ਹੋਲੇ ਮਹੱਲੇ ਨੂੰ ਸਰਮਪਿਤ ਦਸਮੇਸ਼ ਤਰਨਾ ਦਲ ਵਲੋਂ ਗੁਰਦੁਆਰਾ ਯਾਦਗਾਰ ਬਾਬਾ ਸਦਾ ਨੰਦ ਜੀ, ਮਾਤਾ ਪ੍ਰਮੋ ਜੀ ਅਕੈਡਮੀ ਰੋਡ ਛਾਉਣੀ ਨਿਹੰਗ ਸਿੰਘਾਂ ਆਨੰਦਪੁਰ ਸਾਹਿਬ ਵਿਖੇ 2 ਮਾਰਚ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 4 ਮਾਰਚ ਨੂੰ ਭੋਗ ਪਾਏ ਜਾਣਗੇ ਤੇ 3 ਮਾਰਚ ਨੂੰ ਅੰਮਿ੍ਤ ਸੰਚਾਰ ਕਰਵਾਇਆ ਜਾਵੇਗਾ ਜਿਸ ਵਿਚ ਸੰਗਤਾਂ ਅੰਮਿ੍ਤ ਪਾਨ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਨਣ | ਦਸਮੇਸ਼ ਤਰਨਾ ਦਲ ਵਲੋਂ ਹੋਲੇ ਮਹੱਲੇ ਦੀ 4 ਮਾਰਚ ਨੂੰ ਸਮਾਪਤੀ ਦੇ ਦੀਵਾਨਾਂ ਉਪਰੰਤ ਮਹੱਲਾ ਸਜਾਇਆ ਜਾਵੇਗਾ ਜਿਸ ਵਿਚ ਘੋਲ, ਦੌੜ ਤੇ ਸਸ਼ਤਰ ਵਿੱਦਿਆ ਦੇ ਜੌਹਰ ਵਿਖਾਏ ਜਾਣਗੇ ਅਤੇ ਚੱਲਣ ਵਾਲੇ ਸਮਾਗਮਾਂ ਦੌਰਾਨ ਗੁਰੂ ਕੇ ਅਤੁੱਟ ਲੰਗਰ ਤੇ ਸ਼ਰਦਾਈਆਂ ਦੇ ਲੰਗਰ ਵੀ ਲਗਾਏ ਜਾਣਗੇ ਅਤੇ ਸ਼ਹੀਦੀ ਦੇਗਾਂ ਦੇ ਲੰਗਰ ਵੀ ਵਰਤਾਏ ਜਾਣਗੇ | ਇਸ ਮੌਕੇ ਬਾਬਾ ਹਰਜਿੰਦਰ ਸਿੰਘ, ਬਾਬਾ ਗੁਰਦਿੱੱਤ ਸਿੰਘ, ਬਾਬਾ ਬਲਦੇਵ ਸਿੰਘ ਗਹਿਰੀ, ਬਾਬਾ ਕਾਰਜ ਸਿੰਘ ਆਦਿ ਸ਼ਾਮਲ ਸਨ |

ਪਿਛਲੀ ਖ਼ਬਰ ਖ਼ਾਲਸਾ ਕਾਲਜੀਏਟ ਸਕੂਲ, ਮਹਿਤਾ ਵਿਖੇ ਕੁਇੱਜ਼, ਭਾਸ਼ਨ ਅਤੇ ਲੇਖਣ ਮੁਕਾਬਲੇ <br/> ਅਗਲੀ ਖ਼ਬਰ ਇਨ ਸਰਵਿਸ ਅਧਿਆਪਕਾਂ ਦੀ ਟੈੱਟ ਦੀ ਸ਼ਰਤ ਖਤਮ ਕੀਤੀ ਜਾਵੇ-ਹਰਜਿੰਦਰ ਸਿੰਘ ਜਸਪਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।