20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਧੰਨ-ਧੰਨ ਬਾਬਾ ਮਾਣਾ ਦਾ ਸਾਲਾਨਾ ਜੋੜ ਮੇਲਾ ਮਨਾਇਆ

ਅਜੀਤ ਡੈਸਕ 15-02-2026
ਜੈਂਤੀਪੁਰ, 14 ਫਰਵਰੀ (ਭੁਪਿੰਦਰ ਸਿੰਘ ਗਿੱਲ)-ਧੰਨ ਧੰਨ ਬਾਬਾ ਮਾਣਾ ਜੀ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਗੁਰਦੁਆਰਾ ਧੰਨ-ਧੰਨ ਬਾਬਾ ਮਾਣਾ ਜੀ ਤਲਵੰਡੀ ਖੁੰਮਣ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਜਿਸ ਵਿਚ ਪੰਥ ਦੀਆਂ ਪ੍ਰਸਿੱਧ ਰਾਗੀ ਢਾਡੀ ਤੇ ਕਵੀਸ਼ਰੀ ਜਥਿਆਂ ਵਿਚ ਭਾਈ ਲਖਬੀਰ ਸਿੰਘ ਤੇੜੀ, ਭਾਈ ਰੁਪਿੰਦਰ ਸਿੰਘ ਰੂਪ ਮਧੂ ਛਾਂਗਾ, ਗਿਆਨੀ ਕਿਰਪਾਲ ਸਿੰਘ, ਬਾਬਾ ਜੀਵਨ ਸਿੰਘ, ਸਰਵਣ ਸਿੰਘ ਭੰਗਾਲੀ, ਭਾਈ ਰਵਿੰਦਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਸੁਖਚੈਨ ਸਿੰਘ ਤਲਵੰਡੀ, ਭਾਈ ਪੰਜਾਬ ਸਿੰਘ ਭੰਗਾਲੀ ਤੇ ਹੋਰ ਪ੍ਰਚਾਰਕਾਂ ਵਲੋਂ ਉਚੇਚੇ ਤੌਰ ਤੇ ਹਾਜ਼ਰੀਆਂ ਲਵਾਈਆਂ ਗਈਆਂ ਅਤੇ ਸ਼ਾਮ ਨੂੰ ਕਬੱਡੀ ਦਾ ਮੈਚ ਕਰਵਾਇਆ ਗਿਆ ਜਿਸ ਵਿਚ ਅੰਮਿ੍ਤਸਰ ਤੇ ਗੁਰਦਾਸਪੁਰ ਦੀਆਂ ਲੜਕੀਆਂ ਦਾ ਮੈਚ ਕਰਵਾਇਆ ਗਿਆ, ਰੋਮਾਂਚਕ ਮੈਚ ਵਿਚ ਅੰਮਿ੍ਤਸਰ ਦੀ ਟੀਮ ਜੇਤੂ ਰਹੀ, ਉਪਰੰਤ ਨੌਜਵਾਨਾਂ ਦੀ ਕਬੱਡੀ ਟੀਮਾਂ ਦਾ ਖੇਡ ਰਮਦਾਸ ਅਤੇ ਬੱਦੋਵਾਲ ਦੇ ਖਿਡਾਰੀਆਂ ਵਿਚ ਕਾਂਟੇ ਦੀ ਟੱਕਰ ਹੋਈ ਬਦੋਵਾਲ ਦੀ ਟੀਮ ਜੇਤੂ ਰਹੀ | ਇਸ ਮੌਕੇ ਸਮਾਗਮ ਵਿਚ ਸਮਾਜ ਸੇਵੀ ਮਾਸਟਰ ਸਤਿਨਾਮ ਸਿੰਘ ਪਾਖਰਪੁਰ, ਸਰਪੰਚ ਰਘਬੀਰ ਸਿੰਘ ਸੰਧੂ, ਕੁਲਦੀਪ ਸਿੰਘ ਕਹਾਲੋਂ, ਪ੍ਰਧਾਨ ਰਜਿੰਦਰ ਸਿੰਘ, ਐੱਸ. ਐੱਚ. ਓ. ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ, ਸਰੂਪ ਸਿੰਘ, ਗੁਰਲਾਲ ਸਿੰਘ, ਕੁਲਵਿੰਦਰ ਸਿੰਘ, ਰਣਜੀਤ ਸਿੰਘ, ਹਰਅੰਮਿ੍ਤਪਾਲ ਸਿੰਘ, ਸੁਖਦੇਵ ਸਿੰਘ, ਜੋਗਿੰਦਰ ਸਿੰਘ ਰੰਧਾਵਾ, ਮੁਹੱਬਤ ਸਿੰਘ ਕਾਹਲੋਂ ਕਨੇਡਾ, ਹਰਪਾਲ ਸਿੰਘ ਸੋਹੀ, ਹਰਜਿੰਦਰ ਸਿੰਘ, ਲਾਲੀ ਯੂ. ਕੇ., ਮੇਜਰ ਸਿੰਘ ਥਾਣੇਦਾਰ, ਲਾਡੀ ਕਾਹਲੋਂ, ਅਜੀਤ ਸਿੰਘ, ਕੁਲਵੰਤ ਸਿੰਘ ਸੰਗਾ, ਐੱਸ. ਐੱਚ. ਓ ਅਵਤਾਰ ਸਿੰਘ, ਮਨਪ੍ਰੀਤ ਸਿੰਘ ਸੰਧੂ, ਰਣਜੀਤ ਸਿੰਘ ਰਾਣਾ, ਬਲਵਿੰਦਰ ਸਿੰਘ, ਰਣਜੀਤ ਸਿੰਘ ਫੌਜੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਹਾਂ ਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ ਨੂੰ ਸਮਰਪਿਤ ਪ੍ਰਾਚੀਨ ਸ਼ਿਵ ਮੰਦਰ ਰਮਦਾਸ ਤੋਂ ਸਜਾਈ ਗਈ ਸ਼ੋਭਾ ਯਾਤਰਾ ਅਗਲੀ ਖ਼ਬਰ ਰਈਆ ਵਿਖੇ ਦਿਹਾਤੀ ਮਜ਼ਦੂਰ ਸਭਾ ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਜ਼ਿਲ੍ਹਾ ਅੰਮਿ੍ਤਸਰ ਦੀ ਜਨਰਲ ਬਾਡੀ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।