ਰਮਦਾਸ, 14 ਫਰਵਰੀ (ਜਸਵੰਤ ਸਿੰਘ ਵਾਹਲਾ)-ਮਹਾਂ ਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਪ੍ਰਾਚੀਨ ਸ਼ਿਵ ਮੰਦਿਰ ਤਲਾਬ ਵੈਲਫੇਅਰ ਸੋਸਾਇਟੀ ਰਮਦਾਸ ਵਲੋਂ ਸਮੂਹ ਸ਼ਰਧਾਲੂਆਂ, ਕਸਬੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਕ ਸ਼ੋਭਾ ਯਾਤਰਾ ਕੱਢੀ ਗਈ | ਇਹ ਸ਼ੋਭਾ ਯਾਤਰਾ ਪ੍ਰਾਚੀਨ ਸ਼ਿਵ ਮੰਦਿਰ ਤਲਾਬ ਰਮਦਾਸ ਤੋਂ ਅਰੰਭ ਹੋਈ | ਸ਼ੋਭਾ ਯਾਤਰਾ 'ਚ ਭਗਵਾਨ ਸ਼ਿਵ ਜੀ ਰੂਪ ਨੂੰ ਦਰਸਾਉਂਦੀਆਂ ਝਾਕੀਆਂ ਵੀ ਸਜਾਈਆਂ ਗਈਆਂ | ਇਹ ਸ਼ੋਭਾ ਯਾਤਰਾ ਕਸਬਾ ਰਮਦਾਸ ਦੇ ਵੱਖ-ਵੱਖ ਬਜ਼ਾਰਾਂ ਤੋਂ ਹੁੰਦੀ ਹੋਈ ਪ੍ਰਚੀਨ ਸ਼ਿਵ ਮੰਦਿਰ ਰਮਦਾਸ ਵਿਖੇ ਸੰਪੰਨ ਹੋਈ | ਸ਼ੋਭਾ ਯਾਤਰਾ 'ਚ ਭਗਤ ਸ਼ਿਵ ਪਾਰਵਤੀ ਦੇ ਭਜਨ ਗਾਇਨ ਕਰਦੇ ਹੋਏ ਸ਼ਿਵ ਭੋਲੇ ਨਾਥ ਦੇ ਜੈਕਾਰੇ ਲਗਾਉਂਦੇ ਹੋਏ ਚੱਲ ਰਹੇ ਸਨ | ਇਸ ਸ਼ੋਭਾ ਯਾਤਰਾ 'ਚ ਈਸਕੋਨ ਮੰਦਿਰ ਅੰਮਿ੍ਤਸਰ ਹਰੇ ਕਿ੍ਸ਼ਨਾ ਵਾਲਿਆਂ ਭਗਤਾਂ ਨੇ ਵੀ ਸ਼ਿਵ ਪਾਰਵਤੀ ਦੇ ਭਜਨ ਗਾਉਂਦੇ ਹੋਏ ਵਿਸ਼ੇਸ ਤੌਰ 'ਤੇ ਹਾਜ਼ਰੀ ਭਰੀ | ਸ਼ੋਭਾ ਯਾਤਰਾ ਦਾ ਵੱਖ-ਵੱਖ ਥਾਵਾਂ 'ਤੇ ਨਿੱਘਾ ਸਵਾਗਤ ਕੀਤਾ ਗਿਆ ਤੇ ਸ਼ਰਧਾਲੂਆਂ ਵਲੋਂ ਸੰਗਤਾਂ ਦੇ ਛਕਣ ਲਈ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ ਗਏ | ਇਸ ਮੌਕੇ ਪੰਡਿਤ ਘਨਈਆ, ਪ੍ਰਧਾਨ ਨਰੇਸ਼ ਕੁਮਾਰ ਸੋਢੀ, ਡਾ. ਚੰਦਨ ਗੁਪਤਾ, ਤਰਸੇਮ ਲਾਲ ਨਈਅਰ, ਅਭੀ ਪਨਸੋਤਰਾ, ਨਵੀਨ ਕੁਮਾਰ ਜੇਈ, ਡਾ. ਮੰਨੂ ਗੁਪਤਾ, ਨੀਰਜ ਕੁਮਾਰ, ਪ੍ਰੇਮ ਕੁਮਾਰ, ਸੁਭਾਸ਼ ਕੁਮਾਰ ਸਿੱਲੀ, ਮਨੋਹਰ ਲਾਲ ਭੰਡਾਰੀ, ਨਰਿੰਦਰ ਭੰਡਾਰੀ, ਬਾਬੂ ਲਾਲ, ਮੁਨੀਸ਼ ਕੁਮਾਰ, ਵਿਜੈ ਕੁਮਾਰ, ਜੱਸ ਮੁਨਸ਼ੀ, ਮੋਹਿਤ ਕੁਮਾਰ, ਚਰਨਜੀਤ ਸਿੰਘ, ਸੋਨੂੰ ਕੇਬਲ ਵਾਲਾ, ਰਿੰਕੂ, ਸਾਹਿਲ ਕੁਮਾਰ, ਲਕਸ਼ ਕੱਦ, ਹੈਪੀ ਕੱਦ, ਕਰਨ ਬਹਿਲ, ਲਵ ਕਾਠੀਆ, ਗੌਰਵ ਕੁਮਾਰ, ਹਰਦੀਪ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ |