22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸੰਤ ਬਾਬਾ ਨਿਰੰਜਨ ਦਾਸ ਬਾਬਾ ਬਕਾਲਾ ਸਾਹਿਬ ਦੀ ਬਰਸੀ ਮੌਕੇ ਗੁਰਮਤਿ ਸਮਾਗਮ <br/>

ਅਜੀਤ ਡੈਸਕ 18-02-2026
ਬਾਬਾ ਬਕਾਲਾ ਸਾਹਿਬ, 17 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਗੁ: ਬਾਬਾ ਗੁਲਾਬ ਦਾਸ ਬਾਬਾ ਬਕਾਲਾ ਸਾਹਿਬ ਵਿਖੇ ਗੁਰਮਤਿ ਨੂੰ ਪ੍ਰਣਾਏ ਹੋਏ ਸੰਤ ਬਾਬਾ ਨਿਰੰਜਨ ਦਾਸ ਦੀ ਬਰਸੀ ਦੇ ਸੰਬੰਧ ਵਿਚ ਗੁਰਮਤਿ ਸਮਾਗਮ ਕਰਵਾਏ ਗਏ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਹਰਪ੍ਰੀਤ ਸਿੰਘ ਐੱਮ. ਏ. ਮੁਖੀ ਸਿੱਖ ਜੀਵਨ ਜਾਚ ਸੰਸਥਾ ਬਾਬਾ ਬਕਾਲਾ ਸਾਹਿਬ (ਰਜਿ:) ਪੰਜਾਬ ਵਲੋਂ ਕਥਾ ਦੀ ਹਾਜ਼ਰੀ ਭਰੀ ਗਈ, ਜਿਸ ਵਿਚ ਉਨ੍ਹਾਂ ਨੇ ਸੰਗਤਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਸੰਤ ਬਾਬਾ ਨਿਰੰਜਨ ਦਾਸ, ਬਾਬਾ ਭਜਨ ਦਾਸ ਦੀ ਸੇਵਾ ਵਿਚ ਆਏ ਅਤੇ ਬਾਬਾ ਭਜਨ ਦਾਸ ਨੇ ਉਨ੍ਹਾਂ ਨੂੰ ਗੁਰਬਾਣੀ ਸੰਥਿਆ ਦਿਵਾਈ ਅਤੇ ਆਪ ਵੀ ਗਿਆਨ ਦੀ ਬਖਸ਼ਿਸ਼ ਕਰਦੇ ਰਹੇ, ਜਿਸ ਦੇ ਤਹਿਤ ਗੱਦੀ ਦੀ ਜ਼ੁੰਮੇਵਾਰੀ ਮਿਲਣ 'ਤੇ ਉਨ੍ਹਾਂ ਨੇ ਜਿੱਥੇ ਆਪ ਹੱਥੀਂ ਕਿਰਤ ਕੀਤੀ ਉੱਥੇ ਉਨ੍ਹਾਂ ਵਲੋਂ ਆਪਣੇ ਵਿਦਿਆਰਥੀ ਬਣਾਕੇ ਕਈ ਸਿੰਘਾਂ ਨੂੰ ਗੁਰਬਾਣੀ ਸੰਥਿਆ ਕਰਵਾਈ | ਕੀਰਤਨ ਸਮਾਗਮ ਤੋਂ ਉਪਰੰਤ ਬਾਬਾ ਜਗੀਰ ਦਾਸ ਅਤੇ ਭਾਈ ਹਰਪ੍ਰੀਤ ਸਿੰਘ ਐਮ. ਏ. ਵਲੋਂ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਬਾਬਾ ਦਰਸ਼ਨ ਦਾਸ ਟਾਂਗਰੇ ਵਾਲਿਆਂ, ਹੈੱਡ ਗ੍ਰੰਥੀ ਬਾਬਾ ਬਲਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ ਹਲਕਾ ਇੰਚਾਰਜ ਬਾਬਾ ਬਕਾਲਾ ਸਾਹਿਬ, ਸੂਬੇਦਾਰ ਹਰਜੀਤ ਸਿੰਘ, ਐੱਮ. ਸੀ. ਕੁਲਵੰਤ ਸਿੰਘ ਰੰਧਾਵਾ, ਐੱਮ. ਸੀ. ਕਰਮ ਸਿੰਘ, ਐੱਮ. ਸੀ. ਸੁਖਚੈਨ ਸਿੰਘ ਗਿੱਲ, ਐੱਮ. ਸੀ. ਗੁਰਮੀਤ ਸਿੰਘ ਪਨੇਸਰ, ਮੇਜਰ ਸਿੰਘ, ਅਜੀਤ ਸਿੰਘ, ਬਲਜੀਤ ਸਿੰਘ ਟੈਂਟ ਹਾਊਸ ਵਾਲੇ, ਗੁਰਦਿਆਲ ਸਿੰਘ ਪ੍ਰਧਾਨ ਐੱਸ. ਸੀ. ਵਿੰਗ, ਬਖਸ਼ੀਸ਼ ਸਿੰਘ, ਚੈਂਚਲ ਸਿੰਘ ਫੌਜੀ, ਸਾਜਨਪ੍ਰੀਤ ਸਿੰਘ, ਕੰਸ ਸਿੰਘ, ਲਵਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ ਭੁੱਲਰ ਕਲਾਥ ਹਾਊਸ, ਹਰਪਾਲ ਸਿੰਘ ਡਾਕਟਰ, ਜਗੀਰ ਸਿੰਘ, ਹੰਸਾ ਸਿੰਘ, ਸੁਖਦੇਵ ਸਿੰਘ ਸਾਊਾਡ ਵਾਲੇ, ਜਗਰੂਪ ਸਿੰਘ, ਸਵਿੰਦਰਜੀਤ ਸਿੰਘ ਗ੍ਰੰਥੀ ਹਾਜ਼ਰ ਸਨ |

ਪਿਛਲੀ ਖ਼ਬਰ ਤਰਨਾ ਦਲ ਨੇ ਬਾਬਾ ਜੋਗਾ ਸਿੰਘ ਦੀ ਅਗਵਾਈ ਹੇਠ ਸਰੋਵਰ ਸਾਹਿਬ ਵਿਖੇ ਭਾਰੀ ਧਾਰਮਿਕ ਦੀਵਾਨ ਸਜਾਏ <br/> ਅਗਲੀ ਖ਼ਬਰ ਸੰਤ ਬਾਬਾ ਗੋਬਿੰਦ ਤੇ ਸੰਤ ਬਾਬਾ ਡੋਡੀ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਤੇ ਧਾਰਮਿਕ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।