13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸੱਭਿਆਚਾਰਕ ਮੇਲੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ-ਅਜਨਾਲਾ, ਸਮਰਾ <br/>

ਅਜੀਤ ਡੈਸਕ 21-02-2026
ਜਗਦੇਵ ਕਲਾਂ, 20 ਫਰਵਰੀ (ਸ਼ਰਨਜੀਤ ਸਿੰਘ ਗਿੱਲ)-ਧੰਨ ਧੰਨ ਪੀਰ ਬਾਬਾ ਲੱਖ ਦਾਤਾ ਦੀ ਯਾਦ ਵਿਚ ਪਿੰਡ ਖਤਰਾਏ ਕਲਾਂ ਅਤੇ ਸੱਲੋਦੀਨ ਦੀ ਸਮੂਹ ਸੰਗਤ ਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਸਦਕਾ ਸਾਲਾਨਾ ਜੋੜ ਮੇਲਾ ਸਮੂਹ ਨਗਰ ਅਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ | ਇਸ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਸੰਬੋਧਨ ਦੌਰਾਨ ਪ੍ਰਬੰਧਕਾਂ ਨੂੰ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਸੱਭਿਆਚਾਰਕ ਮੇਲੇ ਮਨੋਰੰਜਨ ਦੇ ਨਾਲ-ਨਾਲ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਵੀ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ਦੌਰਾਨ ਸਮੂਹ ਭਾਈਚਾਰੇ ਨੂੰ ਆਪਸ ਵਿਚ ਜੁੜ ਬੈਠਣ ਦਾ ਮੌਕਾ ਮਿਲਦਾ ਹੈ, ਜਿਸ ਦੌਰਾਨ ਭਾਈਚਾਰਕ ਸਾਂਝ ਦੀਆਂ ਤੰਦਾਂ ਹੋਰ ਮਜ਼ਬੂਤ ਹੁੰਦੀਆਂ ਹਨ | ਇਸ ਮੌਕੇ ਸਾਬਕਾ ਸਰਪੰਚ ਦਲਜੀਤ ਸਿੰਘ ਖਤਰਾਏ ਕਲਾਂ, ਸਰਪੰਚ ਨਿਸ਼ਾਨ ਸਿੰਘ ਸ਼ਾਹ ਖਤਰਾਏ ਕਲਾਂ, ਬਾਬਾ ਕਸ਼ਮੀਰ ਸਿੰਘ, ਸਾਬਕਾ ਸਰਪੰਚ ਗੁਰਬਚਨ ਸਿੰਘ, ਗੁਰਨਾਮ ਸਿੰਘ ਸੱਲੋਦੀਨ, ਪੂਰਨ ਸਿੰਘ ਨੌਰੀਆ, ਹਰਪਾਲ ਸਿੰਘ ਮੈਂਬਰ, ਭਗਵੰਤ ਸਿੰਘ ਮੈਂਬਰ ਆਦਿ ਵਲੋਂ ਮੁੱਖ ਮਹਿਮਾਨ ਹਰਪ੍ਰਤਾਪ ਸਿੰਘ ਅਜਨਾਲਾ, ਜੋਧ ਸਿੰਘ ਸਮਰਾ ਤੋਂ ਇਲਾਵਾ ਆਏ ਹੋਏ ਕਲਾਕਾਰਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੰਜਾਬੀ ਲੋਕ ਗਾਇਕੀ ਦੇ ਖੁੱਲੇ ਅਖਾੜੇ ਦੌਰਾਨ ਨਾਮਵਰ ਪੰਜਾਬੀ ਲੋਕ ਗਾਇਕ ਜੋੜੀ ਹਰਜੀਤ ਸਿੱਧੂ ਤੇ ਬੀਬਾ ਪ੍ਰਵੀਨ ਦਰਦੀ, ਭਿੰਦਰ ਬੱਗਾ ਤੇ ਬੀਬਾ ਮਨੀਸ਼ਾ ਸੰਧੂ ਆਦਿ ਨਾਮਵਰ ਕਲਾਕਾਰਾਂ ਨੇ ਆਪਣੇ ਚਰਚਿਤ ਗੀਤਾਂ ਦੁਆਰਾ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ | ਇਸ ਮੌਕੇ ਮੇਅਰ ਨਗਰ ਨਿਗਮ ਅੰਮਿ੍ਤਸਰ ਮੋਤੀ ਭਾਟੀਆ, ਸਾ. ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਸ਼ੋਤਮ ਸਿੰਘ ਬਾਠ, ਸਾ. ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਦੇਵ ਸਿੰਘ ਭੋਏਵਾਲੀ, ਧੰਨਬੀਰ ਸਿੰਘ ਸਰਕਾਰੀਆ, ਸਾ. ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਧੁੱਪਸੜੀ, ਪ੍ਰਧਾਨ ਗੁਰਵਿੰਦਰ ਸਿੰਘ ਲਸ਼ਕਰੀ ਨੰਗਲ, ਆਜ਼ਾਦ ਸਿੰਘ ਤੇੜਾ, ਸੋਨੂ ਖਤਰਾਏ ਕਲਾਂ, ਥਾਣੇਦਾਰ ਗੁਰਬਖਸ਼ ਸਿੰਘ, ਨੰਬਰਦਾਰ ਹਰਪਾਲ ਸਿੰਘ, ਨੱਥਾ ਸਿੰਘ, ਪ੍ਰਧਾਨ ਨਾਨਕ ਸਿੰਘ, ਸਾਬਕਾ ਸਰਪੰਚ ਗੁਲਜਾਰ ਸਿੰਘ, ਮੈਂਬਰ ਬਲਜਿੰਦਰ ਸਿੰਘ, ਕੁਲਵੰਤ ਸਿੰਘ ਕਾਲਾ, ਡਾ: ਬਲਜਿੰਦਰ ਸਿੰਘ, ਜੋਗਿੰਦਰ ਸਿੰਘ ਸਰਕਾਰੀਆ, ਸਵਿੰਦਰ ਸਿੰਘ ਦੋਧੀ, ਲਵ ਪਹਿਲਵਾਨ, ਕੁਲਵਿੰਦਰ ਸਿੰਘ, ਅਜਮੇਰ ਸਿੰਘ, ਸ਼ੇਰੇਪੰਜਾਬ ਸਿੰਘ, ਕਾਲੂ ਸਰਪੰਚ, ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੱਭਿਆਚਾਰਕ ਮੇਲੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ-ਅਜਨਾਲਾ, ਸਮਰਾ <br/> ਅਗਲੀ ਖ਼ਬਰ ਸਾ. ਚੇਅਰਮੈਨ ਹਨੀ ਸੰਗਤਪੁਰਾ ਨਮਿਤ ਪਾਠ ਦਾ ਭੋਗ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।