13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਤਲਬੀਰ ਗਿੱਲ ਵਲੋਂ ਕਸ਼ਮੀਰ ਰਿਜੋਰਟ ਕੱਥੂਨੰਗਲ ਤੋਂ ਅਜਾਇਬਵਾਲੀ ਮੋੜ ਤੱਕ ਸੜਕ ਦੇ ਕੰਮ ਦਾ ਉਦਘਾਟਨ

ਅਜੀਤ ਡੈਸਕ 21-02-2026
ਕੱਥੂਨੰਗਲ/ ਚਵਿੰਡਾ ਦੇਵੀ, 20 ਫਰਵਰੀ (ਦਲਵਿੰਦਰ ਸਿੰਘ ਰੰਧਾਵਾ, ਸਤਪਾਲ ਸਿੰਘ ਢੱਡੇ)-ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਹਲਕਾ ਮਜੀਠਾ ਨੂੰ ਮੁੜ ਸੁਰਜੀਤ ਕਰਨ ਲਈ ਆਪਣੇ ਅਣਥੱਕ ਯਤਨਾ ਸਦਕਾ ਅੱਜ ਕਸ਼ਮੀਰ ਰਿਜੋਰਟ ਕੱਥੂਨੰਗਲ ਤੋ ਅਜਾਇਬਵਾਲੀ ਮੋੜ ਤੱਕ ਡੇਢ ਕਰੋੜ ਨਾਲ ਤਿਆਰ ਹੋਣ ਵਾਲੀ 2.70 ਕਿਲੋਮੀਟਰ ਦੀ ਸੜਕ ਦਾ ਕੀਤਾ ਉਦਘਾਟਨ ਕਰਕੇ ਪ੍ਰੀਮੀਕਸ ਪਾਉਣ ਦੀ ਸ਼ੁਰੂਆਤ ਕੀਤੀ | ਉਨ੍ਹਾਂ ਕਿਹਾ ਕਿ ਕਸਬਾ ਕੱਥੂਨੰਗਲ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਇਤਿਹਾਸਕ ਸਥਾਨ ਹੋਣ ਕਰਕੇ ਗੁਰਦੁਆਰਿਆਂ ਨੂੰ ਜੋੜਨ ਵਾਲੀ ਇਸ ਸੜਕ ਦੀ ਬਹੁਤ ਖਸਤਾ ਹਾਲਤ ਸੀ ਅਤੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ, ਜਿਸ ਕਰਕੇ ਇਸ ਸੜਕ ਨੂੰ ਪਹਿਲ ਦੇ ਅਧਾਰ 'ਤੇ ਬਣਾਇਆ ਜਾ ਰਿਹਾ ਹੈ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਲਕਾ ਮਜੀਠਾ ਦੇ ਸਰਵਪੱਖੀ ਵਿਕਾਸ ਲਈ ਵੱਡੀਆਂ ਗ੍ਰਾਂਟਾਂ ਦਿੱਤੀਆਂ ਹਨ, ਜਿਸ ਵਿਚ ਸੜਕਾਂ ਦਾ ਹਲਕਾ ਮਜੀਠਾ 'ਚ ਨਵੀਆਂ ਬਣ ਰਹੀਆਂ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ |
ਇਸ ਮੌਕੇ ਬਲਾਕ ਸੰਮਤੀ ਮੈਂਬਰ ਪ੍ਰੇਮ ਸਿੰਘ ਸੋਨੀ ਰੰਧਾਵਾ, ਡਾ. ਪਾਲ ਸਿੰਘ ਮਾਨ, ਜਗੀਰ ਸਿੰਘ ਭਿੱਟੇਵਿੱਢ, ਗੁਰਜੰਟ ਸਿੰਘ ਭਿੱਟੇਵਿੱਢ, ਬਿਕਰਮ ਸਿੰਘ ਜਲਾਲਪੁਰਾ, ਗੁਰਪ੍ਰੀਤ ਸਿੰਘ ਹੰਸ, ਖੁਸ਼ਹਾਲ ਸਿੰਘ ਟੈਂਟ ਹਾਊਸ ਵਾਲੇ, ਸੋਨੀ ਸਰੀਨ, ਗੁਰਸੇਵਕ ਸਿੰਘ ਮੱਤੇਵਾਲ, ਸੁਖਚੈਨ ਸਿੰਘ ਭੰਗਵਾ, ਜਗੀਰ ਸਿੰਘ, ਤਲਵਿੰਦਰ ਸਿੰਘ ਬਾਊ ਕੰਬਾਈਨਾਂ ਵਾਲੇ, ਸੁੱਚਾ ਸਿੰਘ ਸਮੇਤ ਵੱਡੀ ਗਿਣਤੀ 'ਚ ਪਿੰਡ ਵਾਸੀ ਸ਼ਾਮਿਲ ਸਨ |
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਹਾਈ ਸਕੂਲ ਮਹਿਤਾ ਵਿਖੇ ਨਸ਼ਿਆਂ ਵਿਰੁੱਧ ਜਾਗਿ੍ਤੀ ਕੈਂਪ ਲਗਾਇਆ ਅਗਲੀ ਖ਼ਬਰ ਧੰਨ ਧੰਨ ਬਾਬਾ ਮੇਲਾ ਰਾਮ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਅਤੇ ਕਬੱਡੀ ਕੱਪ ਕਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।