ਟਾਹਲੀ ਸਾਹਿਬ, 28 ਫਰਵਰੀ (ਵਿਨੋਦ ਭੀਲੋਵਾਲ)-ਇਤਿਹਾਸਕ ਗੁਰਦੁਆਰਾ ਧੰਨ ਧੰਨ ਸ਼ਹੀਦ ਬਾਬਾ ਬੀਰ ਸਿੰਘ ਜੀ ਟਾਹਲੀ ਸਾਹਿਬ ਵਿਖੇ ਕਾਰ ਸੇਵਾ ਦੇ ਮਹਾਨ ਪੁੰਜ ਸੱਚਖੰਡ ਵਾਸੀ ਸੰਤ ਬਾਬਾ ਅਜੈਬ ਸਿੰਘ ਮੱਖਣਵਿੰਡੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਤੇ ਸੇਵਾ ਦੇ ਪੁੰਜ ਸੰਤ ਬਾਬਾ ਸਰਦਾਰਾ ਸਿੰਘ ਮੱਖਣਵਿੰਡੀ ਵਾਲਿਆਂ ਦੀ ਅਗਵਾਈ ਵਿਚ ਤੇ ਇਲਾਕੇ ਦੀਆਂ ਸੰਗਤਾਂ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਹੋਲੇ ਮਹੱਲੇ ਦੇ ਸਾਲਾਨਾ ਧਾਰਮਿਕ ਸਮਾਗਮ ਜੋ 18 ਫਰਵਰੀ ਤੋਂ ਅਰੰਭ ਹੋਏ ਸਨ ਜਿਨ੍ਹਾਂ ਸਮਾਗਮਾ ਦੇ ਅਖੀਰਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਇੰਟਰਨੈਸ਼ਨਲ ਪੰਥ ਦੇ ਪ੍ਰਸਿੱਧ ਢਾਡੀ ਜਥਾ ਭਾਈ ਸਤਪਾਲ ਸਿੰਘ ਐੱਮ.ਏ., ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਹਰਮਿੰਦਰ ਸਾਹਿਬ ਵਾਲਿਆਂ ਨੇ ਗੁਰੂ ਦੀਆਂ ਹਾਜ਼ਰੀ ਭਰ ਰਹੀਆਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾਕੇ ਨਿਹਾਲ ਕੀਤਾ | ਇਸ ਮੌਕੇ ਸਮਾਗਮ ਵਿਚ ਪਹੁੰਚੇ ਸੰਤ ਮਹਾਂਪੁਰਖਾ ਵਿਚ ਬਾਬਾ ਮੇਜਰ ਸਿੰਘ ਟਾਹਲੀ ਸਾਹਿਬ, ਸੰਤ ਬਾਬਾ ਸੁੱਖਾ ਸਿੰਘ ਮੱਖਣਵਿੰਡੀ ਵਾਲੇ, ਬਾਬਾ ਗੁਰਮੇਜ ਸਿੰਘ, ਬਾਬਾ ਅਮਰੀਕ ਸਿੰਘ ਅਨੰਦਪੁਰ ਸਾਹਿਬ ਵਾਲੇ, ਕੁਲਵਿੰਦਰ ਸਿੰਘ ਧਾਲੀਵਾਲ, ਰਵੀ ਬਾਬੋਵਾਲ ਦੋਵੇ ਪੀ. ਏ. ਮਜੀਠੀਆ, ਬਾਬਾ ਸਤਨਾਮ ਸਿੰਘ ਬੈਗੇਵਾਲ ਸੰਤ ਸਰਵਾਲੇ, ਬਾਬਾ ਸੁਖਮਨਜੀਤ ਸਿੰਘ, ਸੈਕਟਰੀ ਰਛਪਾਲ ਸਿੰਘ ਬਾਬੋਵਾਲ, ਅਜੀਤ ਸਿੰਘ ਫੌਜੀ, ਤਰਲੋਚਨ ਸਿੰਘ ਸਿਆਲਕਾ, ਹਰਜਿੰਦਰ ਸਿੰਘ ਸ਼ਾਹ, ਚਾਚਾ ਸੁਭਾਸ਼ ਸਿੰਘ ਚਵਿੰਡਾ ਦੇਵੀ, ਮੇਜਰ ਸਿੰਘ ਸਿਆਲਕਾ, ਡਾ. ਅਵਤਾਰ ਸਿੰਘ ਸਿੱਧੁੂ, ਗੁਰਦੇਵ ਸਿੰਘ ਸੋਢੀ ਬਾਬੋਵਾਲ, ਜੋਧ ਸਿੰਘ ਬਾਬੋਵਾਲ, ਤੇਜਪਾਲ ਸਿੰਘ, ਤਰਲੋਚਨ ਸਿੰਘ ਸਿਆਲਕਾ, ਫੌਜੀ ਅਜੀਤ ਸਿੰਘ, ਬਾਬਾ ਜਗੀਰ ਸਿੰਘ, ਦਿਆਲ ਸਿੰਘ ਡਾਹਰੀਕੇ, ਗ੍ਰੰਥੀ ਹਰਮੀਤ ਸਿੰਘ ਗਦਲੀ, ਬਲਵਿੰਦਰ ਸਿੰਘ ਕਾਕੁੂ, ਫੌਜੀ ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਤ ਮਹਾਂਪੁਰਸ਼ਾਂ ਹਾਜ਼ਰੀ ਭਰਕੇ ਸੰਗਤਾਂ ਦੇ ਦਰਸ਼ਨ ਕੀਤੇ |