13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਗਲੋਬਲ ਇੰਸਟੀਚਿਊਟ 'ਚ ਕਰਵਾਈ ਗਈ 5ਵੀਂ ਕਾਨਵੋਕੇਸ਼ਨ 'ਚ 417 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਇੰਸਟੀਚਿਊਟ ਨੇ ਵਿੱਦਿਆ ਦੇ ਖੇਤਰ 'ਚ ਦੇਸ਼ ਵਿਚ ਨਾਂਅ ਰੌਸ਼ਨ ਕੀਤਾ- ਗਣਰਾਜ ਜਿੰਬਬਾਵੇ

ਅਜੀਤ ਡੈਸਕ 01-03-2026
ਜੇਠੂਵਾਲ, 28 ਫਰਵਰੀ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ ਬਟਾਲਾ ਜੀ ਟੀ ਰੋਡ 'ਤੇ ਸਥਿਤ ਗਲੋਬਲ ਇੰਸਟੀਚਿਊਟ 'ਚ ਸਲਾਨਾ 5ਵੇਂ ਕਰਵਾਏ ਕਾਨਵੋਕੇਸ਼ਨ 'ਚ ਇੰਸਟੀਚਿਊਟ 'ਚ 417 ਵਿਦਿਆਰਥੀਆਂ ਨੂੰ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ | ਇਸ ਸਮਾਰੋਹ ਦੌਰਾਨ ਪੁੱਜੇ ਮੁੱਖ ਮਹਿਮਾਨ ਜਿੰਬਾਬਵੇ ਦੇ ਸੰਸਦ ਗਣਰਾਜ, ਡਾ. ਨਵਦੀਪਕ ਸੰਧੂ ਰਜਿਸਟਰਾਰ, ਜਿੰਬਾਬਵੇ ਦੇ ਦੂਤਵਾਸ ਆਦਿ ਸ਼ਾਮਲ ਹੋਏ | ਇੰਸਟੀਚਿਊਟ ਦੇ ਚੇਅਰਮੈਨ ਡਾ. ਬਲਦੇਵ ਸਿੰਘ ਚੰਦੀ, ਵਾਈਸ ਡਾ. ਅਕਾਸ਼ਦੀਪ ਸਿੰਘ ਚੰਦੀ ਵਲੋਂ ਇੰਸਟੀਚਿਊਟ 'ਚ ਪੁੱਜੇ ਇਨ੍ਹਾਂ ਮੁੱਖ ਮਹਿਮਾਨਾਂ ਨੂੰ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ | ਇਸ ਡਿਗਰੀ ਵੰਡ ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਜਿੰਬਾਬਵੇ ਦੇ ਸੰਸਦ ਮੈਂਬਰ ਗਣਰਾਜ ਨੇ ਕਿਹਾ ਕਿ ਇੰਸਟੀਚਿਊਟ ਸਿੱਖਿਆ ਦੀ ਗੁਣਵੰਤਾ ਨੂੰ ਹੋਰ ਵਧਾਉਣ ਲਈ ਸ਼ਲਾਘਾ ਕੀਤੀ ਅਤੇ ਇਸ ਦੇ ਵਿਦਿਆਰਥੀਆਂ ਨੇ ਤਕਨੀਕੀ ਤੇ ਵਿੱਦਿਆ ਦੇ ਖੇਤਰ 'ਚ ਚੰਗੇ ਮੁਕਾਮ 'ਤੇ ਪੁੱਜ ਕੇ ਦੇਸ਼ ਵਿਚ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ ਅਤੇ ਨਿਆ, ਸਚਾਈ ਤੇ ਇਮਾਨਦਾਰ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਇੰਸਟੀਚਿਊਟ 'ਚ ਵੱਖ ਵੱਖ ਸੂਬਿਆਂ ਦੇ ਵਿਦਿਆਰਥੀ ਸਿੱਖਿਆ ਲੈ ਰਹੇ ਹਨ ਜਿਸ ਨੂੰ ਗਲੋਬਲ ਇੰਸਟੀਚਿਊਟ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ | ਪੀਟੀਯੂ ਦੇ ਰਜਿਸਟਰਾਰ ਡਾ. ਦੀਪਕ ਸੰਧੂ ਨੇ ਵਿਦਿਆਰਥੀਆਂ ਨੂੰ ਡਿਗਰੀਆਂ ਲੈਣ ਸਮੇਂ ਵਧਾਈ ਦਿੰਦਿਆਂ ਕਿਹਾ ਕਿ ਉਹ ਇੰਸਟੀਚਿਊਟ 'ਚ ਸਿੱਖਿਆ ਲੈਣ ਵਾਲੀ ਸ੍ਰੀਮਤੀ ਮਹਾਨਾ ਸਿੰਘ ਜੋ ਕਿ ਭਾਰਤੀ ਹਵਾਈ ਸੈਨਾ ਦੀ ਪਹਿਲੀ ਪਾਇਲਟ ਬਣੀ ਸੀ ਉਸ ਦੀ ਤਰ੍ਹਾਂ ਉਹ ਵੀ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਵਿਦਿਆਰਥੀ ਚੱਲਣ | ਅਖ਼ੀਰ ਇੰਸਟੀਚਿਊਟ ਦੇ ਚੇਅਰਮੈਨ ਡਾ. ਬਲਦੇਵ ਸਿੰਘ ਚੰਦੀ ਤੇ ਵਾਈਸ ਚੇਅਰਮੈਨ ਡਾ. ਅਕਾਸ਼ਦੀਪ ਸਿੰਘ ਚੰਦੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਸਟੀਚਿਊਟ ਨੇ ਹੁਣ ਤੱਕ ਵਿਦਿਆਰਥੀਆਂ ਨੂੰ ਆਪਣਾ ਹੁਨਰ ਬਣਾਉਣ ਵਾਸਤੇ ਉਚੇਰੀ ਵਿੱਦਿਆ ਦਿੱਤੀ ਹੈ ਅਤੇ ਕਈ ਹੋਣਹਾਰ ਵਿਦਿਆਰਥੀਆਂ ਦੀ ਵੱਖ-ਵੱਖ ਕੰਪਨੀਆਂ ਨੇ ਲੱਖਾਂ ਰੁਪਏ ਦੀਆਂ ਨੌਕਰੀਆਂ ਨੇ ਚੋਣ ਕੀਤੀ ਹੈ ਅਤੇ ਪੁੱਜੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾਰਇਰੈਕਟਰ ਡਾ. ਐੱਮ. ਐੱਮ. ਸੈਣੀ, ਡਾਇਰੈਕਟਰ ਪੀ. ਕੇ. ਸ਼ਰਮਾ, ਡਾਇਰੈਕਟਰ ਐਡੀਮਿਸ਼ਨ ਸੈੱਲ ਡਾ. ਬੀ. ਡੀ. ਸ਼ਰਮਾ, ਕਰਨਲ ਸਧੀਰ ਬਹਿਲ, ਪਿੰ੍ਰਸੀਪਲ ਚਰਨਜੀਤ ਸਿੰਘ ਸਮੇਤ ਹੋਰ
ਪਿਛਲੀ ਖ਼ਬਰ ਨੌਜਵਾਨ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਕਰਵਾਉਣੀਆਂ ਜ਼ਰੂਰੀ-ਬਾਬਾ ਸਰਦਾਰਾ ਸਿੰਘ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ 'ਚ ਮਹਾਨ ਨਗਰ ਕੀਰਤਨ ਦਾ ਗੁ: ਨੌਵੀਂ ਪਾਤਸਾਹੀ ਬਾਬਾ ਬਕਾਲਾ ਸਾਹਿਬ ਪੁੱਜਣ 'ਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।