ਬਾਬਾ ਬਕਾਲਾ ਸਾਹਿਬ, 1 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਨਾਲ ਜੁੜੀ ਚਰਚਿੱਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਇਪਸਾ ਆਸਟਰੇਲੀਆ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਇਕ ਸਾਹਿਤਕ ਸਮਾਗਮ, ਦਸ਼ਮੇਸ਼ ਪਬਲਿਕ ਸੀ: ਸੈ: ਸਕੂਲ, ਬਾਬਾ ਬਕਾਲਾ ਸਾਹਿਬ ਕਰਵਾਇਆ ਗਿਆ | ਇਸ ਮੌਕੇ ਸਮਾਗਮ ਵਿਚ ਪ੍ਰੋ: ਜਗਰੂਪ ਸਿੰਘ ਸੇਖੋਂ (ਸਾਬਕਾ ਮੁਖੀ ਰਾਜਨੀਤੀ ਸ਼ਾਸ਼ਤਰ ਵਿਭਾਗ ਜੀ.ਐੱਨ.ਡੀ. ਯੂਨੀਵਰਸਿਟੀ ਅੰਮਿ੍ਤਸਰ) ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏੇ, ਜਦਕਿ ਪ੍ਰਧਾਨਗੀ ਮੰਡਲ ਵਿਚ ਸ੍ਰੀ ਮੱਖਣ ਕੋਹਾੜ (ਸੀ: ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ), ਡਾ: ਗੋਪਾਲ ਸਿੰਘ ਬੁੱਟਰ (ਸਹਾਇਕ ਸਕੱਤਰ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ), ਸ: ਦੀਪ ਦਵਿੰਦਰ ਸਿੰਘ (ਦਫਤਰ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ) ਮਾ: ਮਨਜੀਤ ਸਿੰਘ ਵੱਸੀ ਕਾਰਜਕਾਰੀ ਮੈਂਬਰ, ਗਿਆਨੀ ਸੰਤੋਖ ਸਿੰਘ ਆਸਟਰੇਲੀਆ, ਡਾ: ਲੇਖ ਰਾਜ ਪ੍ਰਧਾਨ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ, ਡਾ: ਗਗਨਦੀਪ (ਪ੍ਰਧਾਨ ਮਝੈਲਾਂ ਦੀ ਸੱਥ), ਕੀਰਤ ਪ੍ਰਤਾਪ ਸਿੰਘ ਪੰਨੂੰ (ਪ੍ਰਧਾਨ ਮਾਝਾ ਜਨਵਾਦੀ ਲੇਖਕ ਸਭਾ), ਕੁਲਵਿੰਦਰ ਸਿੰਘ ਗਾਖਲ (ਪ੍ਰਧਾਨ ਪੰਜਾਬ ਸਾਹਿਤਕ ਮੰਚ, ਜਲੰਧਰ), ਸਕੂਲ ਦੇ ਐੱਮ. ਡੀ. ਪਿ੍ੰ: ਕੁਲਬੀਰ ਸਿੰਘ ਮਾਨ, ਪਿ੍ੰ: ਹਰਵਿੰਦਰ ਕੌਰ, ਮਾ: ਆਇਆ ਸਿੰਘ ਕੈਨੇਡੀਅਨ, ਸਭਾ ਦੇ ਸਰਪ੍ਰਸਤ ਪਿ੍ੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ ਆਦਿ ਸੁਸ਼ੋਭਿਤ ਹੋਏ | ਐਤਕੀਂ 10ਵਾਂ ਪਰਮਿੰਦਰਜੀਤ ਯਾਦਗਾਰੀ ਐਵਾਰਡ-2026, ਪ੍ਰਸਿੱਧ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੂੰ ਦਿੱਤਾ ਗਿਆ, ਜਿਸ ਵਿਚ 21000 ਰੁ: ਦੀ ਨਗਦ ਰਾਸ਼ੀ, ਦੋਸ਼ਾਲਾ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ | ਇਸ ਮੌਕੇ ਮਾਂ ਬੋਲੀ ਨੂੰ ਸਮਰਪਿਤ ਹੋਏ ਕਵੀ ਦਰਬਾਰ ਵਿਚ ਹਰਕੰਵਲਜੀਤ ਸਾਹਿਲ, ਵਿਸ਼ਾਲ, ਬਖਤੌਰ ਧਾਲੀਵਾਲ, ਮੱਖਣ ਸਿੰਘ ਭੈਣੀਵਾਲਾ, ਅਮਰਪਾਲ ਸਿੰਘ ਖਹਿਰਾ, ਮੰਗਤ ਚੈਂਚਲ, ਸੀਤਲ ਸਿੰਘ ਗੁਨੋਪੁਰੀ, ਬੂਟਾ ਰਾਮ ਅਜ਼ਾਦ, ਕੁਲਦੀਪ ਸਿੰਘ ਘਾਂਗਲਾ, ਜਗਨ ਨਾਥ ਨਿਮਾਣਾ, ਸੋਨੂੰ ਸੁਲਤਾਨ, ਲਾਲੀ ਕਰਤਾਰਪੁਰੀ, ਓਮ ਪ੍ਰਕਾਸ਼ ਭਗਤ, ਸੁਲਤਾਨ ਭਾਰਤੀ, ਰਮੇਸ਼ ਜਾਨੂੰ, ਅਵਤਾਰ ਸਿੰਘ ਗੋਇੰਦਵਾਲ, ਗੁਲਜ਼ਾਰ ਸਿੰਘ ਖੈੜਾ, ਮੁਖਤਾਰ ਸਿੰਘ ਗਿੱਲ, ਜਗੀਰ ਸਿੰਘ ਸਫਰੀ, ਹਰਦਰਸ਼ਨ ਸਿੰਘ ਕਮਲ, ਨਿਸ਼ਾਨ ਸਿੰਘ, ਡਾ: ਦਲਜੀਤ ਸਿੰਘ, ਨਵਦੀਪ ਸਿੰਘ ਬਦੇਸ਼ਾ, ਸੁਖਦੇਵ ਸਿੰਘ ਗੰਡਵਾਂ, ਮੁਖਤਿਆਰ ਸਿੰਘ ਸ਼ਿਵਾਨ, ਕੁਲਦੀਪ ਸਿੰਘ ਰਤਨ, ਮਾ: ਅਮਰਦੀਪ ਸਿੰਘ, ਸੁਖਵੰਤ ਕੌਰ ਵੱਸੀ, ਜਤਿੰਦਰਪਾਲ ਕੌਰ ਭਿੰਡਰ, ਰਾਜਵਿੰਦਰ ਕੌਰ ਰਾਜ, ਸੁਰਿੰਦਰ ਖਿਲਚੀਆਂ, ਗੁਰਮੀਤ ਕੌਰ ਬੱਲ, ਹਰਵਿੰਦਰ ਕੌਰ ਬਾਠ, ਮੈਡਮ ਅਨੂਪਮਾ, ਸਿਮਰਨਜੀਤ ਕੌਰ ਮਾਹਲਾ, ਜਸਵਿੰਦਰ ਕੌਰ ਅੰਮਿ੍ਤਸਰ, ਸਤਿੰਦਰਜੀਤ ਕੌਰ ਅੰਮਿ੍ਤਸਰ, ਬਲਵਿੰਦਰ ਕੌਰ ਸਰਘੀ, ਸਿਮਰਨਪ੍ਰੀਤ ਕੌਰ, ਮਨਦੀਪ ਸਿੰਘ ਬੋਪਾਰਾਏ, ਅਕਾਸ਼ਦੀਪ ਸਿੰਘ, ਅਮਨਦੀਪ ਸਿੰਘ ਰੰਧਾਵਾ, ਲਖਵਿੰਦਰ ਸਿੰਘ ਮਾਨ, ਅਮਰਜੀਤ ਸਿੰਘ ਆਨੰਦਪੁਰੀ, ਸੁਖਮੀਤ ਸਿੰਘ, ਲਖਵਿੰਦਰ ਸਿੰਘ ਉੱਪਲ, ਬਲਵਿੰਦਰ ਸਿੰਘ ਅਠੌਲਾ, ਮਾ: ਮਨਜੀਤ ਸਿੰਘ ਕੰਬੋ, ਸੂਬੇਦਾਰ ਹਰਜੀਤ ਸਿੰਘ, ਸੂਬੇਦਾਰ ਹਰਜਿੰਦਰ ਸਿੰਘ ਨਿੱਝਰ, ਮੁਨੀਸ਼ ਰਿੰਕੂ, ਧਰਮ ਸਿੰਘ ਧਿਆਨਪੁਰ, ਅਜੀਤ ਸਠਿਆਲਵੀ, ਸਕੱਤਰ ਸਿੰਘ ਪੁਰੇਵਾਲ, ਅਜੈਬ ਸਿੰਘ ਬੋਦੇਵਾਲ ਆਦਿ ਨੇ ਕਾਵਿ ਰਚਾਨਵਾਂ ਪੇਸ਼ ਕੀਤੀਆਂ | ਇਸ ਮੌਕੇ ਸ੍ਰੀ ਮੰਗਤ ਚੈਂਚਲ ਦਾ ਗ਼ਜ਼ਲ ਸੰਗ੍ਰਹਿ 'ਚੁੱਪ ਦਾ ਅਨੁਵਾਦ' ਸਮੁੱਚੇ ਪ੍ਰਧਾਨਗੀ ਮੰਡਲ ਵਲੋਂ ਲੋਕ ਅਰਪਿਤ ਕੀਤਾ ਗਿਆ ਅਤੇ ਮਰਹੂਮ ਪਿ੍ੰ: ਸਿੰਘ ਸੇਵਾ ਸਿੰਘ ਕੌੜਾ ਦੀ ਪੁਸਤਕ 'ਵਿਸਰ ਰਹੇ ਪੰਜਾਬ ਅਖਾਣ' ਨੂੰ ਮੱਖਣ ਭੈਣੀਵਾਲਾ ਨੇ ਪ੍ਰਧਾਨਗੀ ਮੰਡਲ ਨੂੰ ਭੇਟ ਕੀਤੀ | ਆਖਰ ਵਿਚ ਸਕੂਲ ਦੇ ਐੱਮ. ਡੀ. ਪਿ੍ੰ: ਕੁਲਬੀਰ ਸਿੰਘ ਮਾਨ ਅਤੇ ਪਿ੍ੰ: ਹਰਵਿੰਦਰ ਕੌਰ ਨੇ ਸਭ ਆਇਆਂ ਦਾ ਧੰਨਵਾਦ ਕੀਤਾ |