03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪਿੰਡ ਕੋਹਾਲੀ ਦੇ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਵਿਖੇ ਕਰਵਾਇਆ ਪੰਜਵਾਂ ਕਬੱਡੀ ਕੱਪ <br/>

ਗੁਰਦੁਆਰਾ ਬਾਬਾ ਜਾਗੋ ਸ਼ਹੀਦ ਪਿੰਡ ਕੋਹਾਲੀ ਵਿਖੇ ਕਬੱਡੀ ਕਲੱਬ ਦੇ ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਬਾਬਾ ਯੋਗ ਮੁਨੀ, ਬਾਬਾ ਗੁਰਪ੍ਰੀਤ ਸਿੰਘ ਅਤੇ ਸਮੂਹ ਸੇਵਾਦਾਰ | ਤਸਵੀਰਾਂ : ਧਰਵਿੰਦਰ ਸਿੰਘ ਔਲਖ <br/> 02-03-2026
ਰਾਮ ਤੀਰਥ, 1 ਮਾਰਚ (ਧਰਵਿੰਦਰ ਸਿੰਘ ਔਲਖ)-ਗੁਰਦੁਆਰਾ ਬਾਬਾ ਜਾਗੋ ਸ਼ਹੀਦ, ਪਿੰਡ ਕੋਹਾਲੀ ਵਿਖੇ ਹੋਲੇ ਮਹੱਲੇ ਦੇ ਸੰਬੰਧ ਵਿਚ ਚੱਲ ਰਹੇ ਦਸ ਰੋਜਾ ਸਮਾਗਮਾਂ ਦੌਰਾਨ ਅੱਜ ਪਿੰਡ ਕੋਹਾਲੀ ਦੇ ਨੌਜਵਾਨਾਂ ਵਲੋਂ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਪੰਜਵਾਂ ਕਬੱਡੀ ਕੱਪ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਧਾਰਮਿਕ ਸ਼ਖਸ਼ੀਅਤਾਂ ਡੇਰਾ ਬਾਬਾ ਮੇਹਰ ਦਾਸ ਉਦਾਸੀਨ ਕੋਹਾਲੀ ਦੇ ਮੁਖੀ ਮਹੰਤ ਯੋਗ ਮੁਨੀ, ਗੁਰਦੁਆਰਾ ਬਾਬਾ ਜਾਗੋ ਸ਼ਹੀਦ ਜੀ ਦੇ ਹੈਡ ਗ੍ਰੰਥੀ ਬਾਬਾ ਗੁਰਪ੍ਰੀਤ ਸਿੰਘ ਅਤੇ ਸ੍ਰੀ ਗੁਰੂ ਹਰਕਿ੍ਸ਼ਨ ਸਾਹਿਬ ਮਿਸਲ ਨਿਹੰਗ ਸਿੰਘਾਂ ਦੇ ਮੁਖੀ ਬਾਬਾ ਰਘਬੀਰ ਸਿੰਘ ਖਿਆਲੇ ਵਾਲੇ ਹਾਜ਼ਰ ਹੋਏ ਅਤੇ ਉਨ੍ਹਾਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਬਾਬਾ ਦਿੱਤ ਮੱਲ ਸ਼ਹੀਦ ਕਬੱਡੀ ਕਲੱਬ ਖਿਆਲਾ ਅਤੇ ਆਜ਼ਾਦ ਕਬੱਡੀ ਕਲੱਬ ਟਪਿਆਲਾ ਦੀਆਂ ਲੜਕੀਆਂ ਦਰਮਿਆਨ ਹੋਏ ਮੁਕਾਬਲੇ ਵਿਚ ਟਪਿਆਲਾ ਕਲੱਬ ਦੀਆਂ ਲੜਕੀਆਂ ਜੇਤੂ ਰਹੀਆਂ | ਲੜਕੀਆਂ ਦੀਆਂ ਟੀਮਾਂ ਦਾ ਦੂਸਰਾ ਮੁਕਾਬਲਾ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਬੋਪਾਰਾਏ ਅਤੇ ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਕਪੂਰਥਲਾ ਦਰਮਿਆਨ ਹੋਇਆ, ਜਿਸ ਵਿਚ ਬੋਪਾਰਾਏ ਕਲੱਬ ਦੀ ਟੀਮ ਮਾਮੂਲੀ ਫਰਕ ਨਾਲ ਜੇਤੂ ਰਹੀ | ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣ ਅਤੇ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਬੋਪਾਰਾਏ ਦੇ ਲੜਕਿਆਂ ਦਰਮਿਆਨ ਹੋਏ ਮੁਕਾਬਲੇ ਵਿਚ ਭਗਤ ਨਾਮਦੇਵ ਕਲੱਬ ਦੀ ਟੀਮ ਜੇਤੂ ਰਹੀ | ਬਾਬਾ ਜਾਗੋ ਸ਼ਹੀਦ ਸਪੋਰਟਸ ਕਲੱਬ ਕੋਹਾਲੀ ਅਤੇ ਆਜ਼ਾਦ ਕਬੱਡੀ ਕਲੱਬ ਟਪਿਆਲਾ ਦੇ ਮੁਕਾਬਲੇ ਵਿਚ ਟਪਿਆਲਾ ਕਲੱਬ ਦੋ ਅੰਕਾਂ ਦੇ ਫਰਕ ਨਾਲ ਜੇਤੂ ਰਿਹਾ | ਸੈਮੀਫਾਈਨਲ ਮੁਕਾਬਲਾ ਗੁਰੂ ਅਰਜਨ ਦੇਵ ਕਬੱਡੀ ਕਲੱਬ ਚੋਹਲਾ ਸਾਹਿਬ ਅਤੇ ਬਾਬਾ ਬੁੱਢਾ ਸਾਹਿਬ ਕਬੱਡੀ ਕਲੱਬ ਰਮਦਾਸ ਦਰਮਿਆਨ ਹੋਇਆ, ਜਿਸ ਵਿਚ ਰਮਦਾਸ ਦੀ ਟੀਮ ਨੇ ਜਿੱਤ ਹਾਸਿਲ ਕੀਤੀ ਅਤੇ ਫਾਈਨਲ ਵਿਚ ਪਹੁੰਚੀ | ਕਬੱਡੀ ਫਾਈਨਲ ਦਾ ਮੁਕਾਬਲਾ ਬਾਬਾ ਬੁੱਢਾ ਸਾਹਿਬ ਕਬੱਡੀ ਕਲੱਬ ਰਮਦਾਸ ਅਤੇ ਭਗਤ ਨਾਮਦੇਵ ਕਬੱਡੀ ਕਲੱਬ ਘੁਮਾਣ ਦਰਮਿਆਨ ਹੋਇਆ, ਜਿਸ ਵਿਚ ਰਮਦਾਸ ਦੀ ਟੀਮ 29 ਅੰਕ ਲੈ ਕੇ ਜੇਤੂ ਰਹੀ, ਜਦੋਂ ਕਿ ਘੁਮਾਣ ਦੀ ਟੀਮ ਸਾਢੇ 25 ਅੰਕ ਪ੍ਰਾਪਤ ਕਰਨ ਵਿਚ ਸਫਲ ਰਹੀ | ਇਸ ਮੌਕੇ ਬੱਚਿਆਂ ਦੀਆਂ ਟੀਮਾਂ ਮਲੇਸ਼ੀਆ ਅਤੇ ਮਨੀਲਾ ਦਰਮਿਆਨ ਸ਼ੋਅ ਮੈਚ ਵੀ ਖੇਡਿਆ ਗਿਆ ਜੋ ਬਹੁਤ ਦਿਲਚਸਪ ਰਿਹਾ | ਸਾਰੇ ਮੈਚਾਂ ਦੇ ਬੈਸਟ ਰੇਡਰ ਚੁਣੇ ਗਏ ਸ਼ੇਰਾ ਮੀਰਾਂਕੋਟ ਅਤੇ ਬੈਸਟ ਜਾਫੀ ਆਕਾਸ਼ ਸੁਰ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਲੋਂ ਤਰਸਿੱਕਾ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਅਗਲੀ ਖ਼ਬਰ ਪਿੰਡ ਚਵਿੰਡਾ ਕਲਾਂ ਵਿਖੇ ਸ਼ਹੀਦ ਸਿੰਘਣੀਆਂ ਦੀ ਯਾਦ 'ਚ ਸ਼ਹੀਦੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।